ਪੰਜਾਬ

punjab

ETV Bharat / state

ਸਵਾਰੀਆਂ ਨਾਲ ਭਰੀ PRTC ਬੱਸ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ, ਬੱਸ ਚਾਲਕ ਸਣੇ ਸਵਾਰੀਆਂ ਜ਼ਖ਼ਮੀ - PRTC bus Heavy collision - PRTC BUS HEAVY COLLISION

PRTC Bus Collision: ਪਟਿਆਲਾ ਵਿੱਚ ਪੀਆਰਟੀਸੀ ਬੱਸ ਅਤੇ ਟਰੱਕ ਵਿਚਕਾਰ ਜ਼ਬਰਸਤ ਟੱਕਰ ਹੋਈ। ਹਾਦੇ ਵਿੱਚ ਬੱਸ ਪੂਰੀ ਤਰ੍ਹਾ ਚਕਨਾਚੂਰ ਹੋ ਗਈ ਅਤੇ ਕਈ ਸਵਾਰੀਆਂ ਵੀ ਜ਼ਖ਼ਮੀਆਂ ਹੋਈਆਂ ਹਨ।

HEAVY COLLISION OF A PRTC BUS FULL OF PASSENGERS WITH A TRUCK IN PATIALA
ਸਵਾਰੀਆਂ ਨਾਲ ਭਰੀ PRTC ਬੱਸ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ

By ETV Bharat Punjabi Team

Published : May 2, 2024, 2:01 PM IST

ਸਵਾਰੀਆਂ ਨਾਲ ਭਰੀ PRTC ਬੱਸ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ

ਪਟਿਆਲਾ: ਜ਼ਿਲ੍ਹਾ ਪਟਿਆਲਾ ਵਿਖੇ ਪੀਆਰਟੀਸੀ ਦੀ ਬੱਸ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਈ। ਇਸ ਟੱਕਰ ਵਿੱਚ ਬੱਸ ਦੇ ਪਰਖੱਚੇ ਉੱਡ ਗਏ ਅਤੇ ਟਰੱਕ ਨੂੰ ਵੀ ਨੁਕਸਾਨ ਪਹੁੰਚਿਆ। ਦੂਜੇ ਪਾਸੇ ਹਾਦਸੇ ਦੌਰਾਨ ਬੱਸ ਚਾਲਕ ਦੀਆਂ ਲੱਟਾਂ ਟੁੱਟ ਗਈਆਂ ਅਤੇ ਕੰਡਕਟਰ ਨੂੰ ਵੀ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਬੱਸ ਵਿਚ ਸਵਾਰ ਸਵਾਰੀਆਂ ਦੇ ਵੀ ਸੱਟਾਂ ਲ਼ੱਗੀਆਂ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨਾਂ ਦੇ ਪਰਖੱਚੇ ਉੱਡ ਗਏ। ਜ਼ਖ਼ਮੀਆਂ ਨੂੰ ਸਮਾਣਾ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪੀਆਰਟੀਸੀ ਬੱਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਬੱਸ ਦੇ ਪਰਖੱਚੇ ਉੱਡ ਗਏ: ਪੀਆਰਟੀਸੀ ਦੀ ਬੱਸ ਅਤੇ ਟਰਾਲੇ ਦੀ ਟੱਕਰ ਦੇ ਵਿੱਚ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਹਨ। ਜਾਣਕਾਰੀ ਮੁਤਾਬਿਕ ਪੀਆਰਟੀਸੀ ਬੱਸ ਸੰਗਰੂਰ ਤੋਂ ਕੈਥਲ ਜਾਰੀ ਸੀ। ਸਮਾਣਾ 7 ਵਜੇ ਬਸ ਸਟੈਂਡ ਤੋਂ ਨਿਕਲੀ ਬੱਸ ਪਿੰਡ ਬਦਨਪੁਰ ਦੇ ਨੇੜੇ ਪਹੁੰਚਣ ਉੱਤੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਜਾ ਵੱਜੀ। ਟੱਕਰ ਇਨੀ ਜ਼ਬਰਦਸਤੀ ਕਿ ਬੱਸ ਦੇ ਪਰਖੱਚੇ ਉੱਡ ਗਏ। ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ।

ਪਹਿਲਾਂ ਵੀ ਪਲਟੀ ਬੱਸ:ਬੀਤੇ ਦਿਨ ਪਟਿਆਲਾ ਦੇ ਨਵੇਂ ਬੱਸ ਸਟੈਂਡ ਨੇੜੇ ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟ ਗਈ ਸੀ। ਜਿਸ ਕਾਰਨ ਬੱਸ 'ਚ ਸਵਾਰ ਕਈ ਸਵਾਰੀਆਂ ਨੂੰ ਸੱਟਾਂ ਵੀ ਆਈਆਂ ਸਨ, ਜਿੰਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਸੀ। ਉੱਥੇ ਹੀ ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਪੀਆਰਟੀਸੀ ਦੀ ਇਹ ਬੱਸ ਪਲਟ ਜਾਣ ਕਾਰਨ ਬੱਸ ਦਾ ਭਾਰੀ ਨੁਕਸਾਨ ਹੋਇਆ ਸੀ, ਇਹ ਹਾਦਸਾ ਵੀ ਤੜਕਸਾਰ 4 ਵਜੇ ਦੇ ਕਰੀਬ ਵਾਪਰਿਆ ਸੀ, ਜਦੋਂ ਬਸ ਪਟਿਆਲਾ ਦੇ ਬੱਸ ਸਟੈਂਡ ਤੋਂ ਬਾਹਰ ਨਿਕਲਦੀ ਹੈ ਤਾਂ ਨਾਲ ਹੀ ਅੱਗੇ ਜਾ ਕੇ ਪਲਟ ਗਈ।

ABOUT THE AUTHOR

...view details