ਪੰਜਾਬ

punjab

ETV Bharat / state

ਦਰਿਆ ਬਿਆਸ ਪੁਲ 'ਤੇ ਅੰਗਹੀਣਾਂ ਦਾ ਹੋਇਆ ਵੱਡਾ ਇਕੱਠ, ਸਰਕਾਰ ਖਿਲਾਫ ਗੱਡਿਆ ਪੱਕਾ ਮੋਰਚਾ - HANDICAPPED UNION

ਬਿਆਸ ਦਰਿਆ ਨੇੜੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਵਿਚਕਾਰ ਫੁੱਟਪਾਥ ਉੱਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।

HANDICAPPED UNION
ਦਰਿਆ ਬਿਆਸ ਪੁਲ 'ਤੇ ਅੰਗਹੀਣਾਂ ਦਾ ਹੋਇਆ ਵੱਡਾ ਇਕੱਠ (ETV Bharat (ਅੰਮ੍ਰਿਤਸਰ,ਪੱਤਰਕਾਰ))

By ETV Bharat Punjabi Team

Published : Dec 2, 2024, 5:49 PM IST

ਅੰਮ੍ਰਿਤਸਰ :ਕੱਲ ਤਿੰਨ ਦਸੰਬਰ ਨੂੰ ਦੁਨੀਆਂ ਭਰ ਦੇ ਵਿੱਚ ਵਿਸ਼ਵ ਅੰਗਹੀਣ ਦਿਵਸ ਮਨਾਇਆ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਅੱਜ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਭਰ ਤੋਂ ਅੰਗਹੀਣ ਵਿਅਕਤੀ ਅਤੇ ਔਰਤਾਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਦਰਿਆ ਬਿਆਸ ਪੁਲ ਨੇੜੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੁੰਦੇ ਹੋਏ ਦਿਖਾਈ ਦਿੱਤੇ। ਜਿੰਨਾਂ ਵੱਲੋਂ ਬਿਆਸ ਦਰਿਆ ਨੇੜੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਵਿਚਕਾਰ ਫੁੱਟਪਾਥ ਉੱਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਦਰਿਆ ਬਿਆਸ ਪੁਲ 'ਤੇ ਅੰਗਹੀਣਾਂ ਦਾ ਹੋਇਆ ਵੱਡਾ ਇਕੱਠ (ETV Bharat (ਅੰਮ੍ਰਿਤਸਰ,ਪੱਤਰਕਾਰ))

ਸਰਕਾਰ ਵੱਲੋਂ ਅੰਗਹੀਣਾਂ ਨਾਲ ਕੀਤੇ ਗਏ ਵਾਅਦੇ

ਇਸ ਸਬੰਧੀ ਗੱਲਬਾਤ ਕਰਦੇ ਹੋਏ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਅੰਗਹੀਨਾਂ ਦੇ ਨਾਲ ਜੁੜੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਉਹ ਪ੍ਰਸ਼ਾਸਨ ਨਾਲ ਅਨੇਕਾਂ ਮੀਟਿੰਗਾਂ ਕਰ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਪ੍ਰਮੁੱਖ ਸਕੱਤਰ ਵੱਖ ਵੱਖ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਜਲਦ ਹੀ ਮੰਗਾਂ ਮੰਨੇ ਜਾਣ ਦਾ ਭਰੋਸਾ ਬੀਤੇ ਸਮੇਂ ਦੌਰਾਨ ਮਿਲਦਾ ਰਿਹਾ ਹੈ, ਪਰ ਬਾਵਜੂਦ ਇਸ ਦੇ ਅੱਜ ਤੱਕ ਸਰਕਾਰ ਵੱਲੋਂ ਅੰਗਹੀਣਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ 1500 ਰੁਪਏ ਤੋਂ 2500 ਰੁਪਏ ਪੈਨਸ਼ਨ, 4% ਕੋਟਾ ਸਮੇਤ ਅਨੇਕਾਂ ਅਜਿਹੀਆਂ ਮੰਗਾਂ ਹਨ ਜੋ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਮਜਬੂਰੀ ਵੱਸ ਅੱਜ ਉਹ ਦਰਿਆ ਬਿਆਸ ਪੁਲ ਦੇ ਨੇੜੇ ਇਕੱਤਰ ਹੋਏ ਹਨ ਅਤੇ ਇਸ ਜਗ੍ਹਾ ਉਨ੍ਹਾਂ ਵੱਲੋਂ ਫਿਲਹਾਲ ਪੱਕਾ ਮੋਰਚਾ ਲਾਉਣ ਦੇ ਲਈ ਪੂਰੇ ਪ੍ਰਬੰਧਾਂ ਦੇ ਨਾਲ ਪੰਜਾਬ ਭਰ ਦੇ ਵੱਖ-ਵੱਖ ਜਿਲ੍ਹਿਆਂ ਤੋਂ ਅੰਗਹੀਣ ਵਿਅਕਤੀ ਅਤੇ ਔਰਤਾਂ ਇੱਥੇ ਪਹੁੰਚੀਆਂ ਹਨ।

3 ਵਜੇ ਤੋਂ ਬਾਅਦ ਦਰਿਆ ਬਿਆਸ ਪੁਲ ਨੇੜੇ ਨੈਸ਼ਨਲ ਹਾਈਵੇ ਜਾਮ

ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਧਰਨੇ ਦੀ ਕਾਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੇ ਨਾਲ ਰਾਬਤਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਲ ਮਿਲਵਾਉਣ ਦੇ ਲਈ 3 ਵਜੇ ਦਾ ਸਮਾਂ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕੀ ਫਿਲਹਾਲ ਉਹ ਪ੍ਰਸ਼ਾਸਨ ਦੇ ਕਹਿਣ ਅਨੁਸਾਰ ਸਹਿਯੋਗ ਕਰਦੇ ਹੋਏ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਨਾਲ ਮੀਟਿੰਗ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਬਠਿੰਡਾ ਜਾ ਰਹੇ ਹਨ ਅਤੇ ਜੇਕਰ 3ਵਜੇ ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ 3 ਵਜੇ ਤੋਂ ਬਾਅਦ ਦਰਿਆ ਬਿਆਸ ਪੁਲ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜਾਵੇਗਾ।

ਕਿਸੇ ਵੀ ਮੰਗ ਦਾ ਕੋਈ ਹੱਲ ਨਹੀਂ ਨਿਕਲਿਆ

ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਸਾਲ ਵੀ ਇੱਕ ਦਸੰਬਰ 2023 ਨੂੰ ਉਨ੍ਹਾਂ ਵੱਲੋਂ ਇਸੇ ਜਗ੍ਹਾ ਨੈਸ਼ਨਲ ਹਾਈਵੇ ਦੇ ਉੱਤੇ ਧਰਨਾ ਲਗਾਇਆ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਰੈਲੀ ਨੂੰ ਲੈ ਕੇ ਉਸ ਦਿਨ ਗੁਰਦਾਸਪੁਰ ਪਹੁੰਚੇ ਹੋਏ ਸਨ ਅਤੇ ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਗੁਰਦਾਸਪੁਰ ਦੇ ਵਿੱਚ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਕਰਵਾਈ ਜਾਵੇਗੀ। ਪਰ ਬਾਵਜੂਦ ਇਸਦੇ ਮੁੱਖ ਮੰਤਰੀ ਦੇ ਨਾਲ ਵੱਖ-ਵੱਖ ਮੰਗਾਂ ਨੂੰ ਲੈ ਕੇ ਉਨ੍ਹਾਂ ਦੀ ਮੀਟਿੰਗ ਨਹੀਂ ਹੋਈ ਅਤੇ ਉਸ ਤੋਂ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕਿਸੇ ਵੀ ਮੰਗ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਜਿਸ ਕਾਰਨ ਮਜਬੂਰੀ ਵੱਸ ਅੱਜ ਉਹ ਇੱਥੇ ਇਕੱਠੇ ਹੋਣ ਦੇ ਲਈ ਪਹੁੰਚੇ ਹਨ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ।

ABOUT THE AUTHOR

...view details