ਅੰਮ੍ਰਿਤਸਰ: 2025 ਦੀ ਹੱਜ ਯਾਤਰਾ ਨੂੰ ਸਾਉਦੀ ਅਰਬ ਜਾਣ ਵਾਲੇ ਹਾਜੀਆ ਦਾ ਜਥਾ ਸਟੇਟ ਹੱਜ ਕਮੇਟੀ ਮੈਬਰ ਮੁਹੰਮਦ ਯੂਸਫ ਦੀ ਅਗਵਾਈ ਵਿਚ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਮੈਡੀਕਲ ਚੈਕਅਪ ਲਈ ਪਹੁੰਚਿਆ, ਜਿੱਥੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਸਵਰਨਜੀਤ ਧਵਨ ਨੂੰ ਮਿਲ 20 ਦੇ ਕਰੀਬ ਹਾਜੀਆਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਇਸ ਮੌਕੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਸ.ਐਮ.ਓ. ਡਾ. ਸਵਰਨਜੀਤ ਧਵਨ ਅਤੇ ਡਾ. ਸੁਮੀਤਪਾਲ ਸਿੰਘ ਵੱਲੋ ਉਨ੍ਹਾਂ ਨੂੰ ਹੱਜ ਯਾਤਰਾ ਲਈ ਸਾਉਦੀ ਜਾਣ ਲਈ ਸ਼ੁਭਕਾਮਨਾਵਾਂ ਦਿੱਤੀਆ ਗਈਆਂ।
ਹਾਜੀਆਂ ਦਾ ਯਾਤਰਾ ਤੋਂਂ ਪਹਿਲਾਂ ਹੋਇਆ ਮੈਡੀਕਲ ਚੈਕਅੱਪ (Etv Bharat (ਪੱਤਰਕਾਰ , ਅੰਮ੍ਰਿਤਸਰ)) ਅੰਮ੍ਰਿਤਸਰ ਵਿੱਚ ਮੈਡੀਕਲ ਚੈਕਅੱਪ ਦੀ ਸਹੂਲਤ
ਇਸ ਮੌਕੇ ਗੱਲਬਾਤ ਕਰਦਿਆ ਸਟੇਟ ਹੱਜ ਕਮੇਟੀ ਮੈਂਬਰ ਮੁਹੰਮਦ ਯੂਸਫ ਨੇ ਦੱਸਿਆ ਕਿ 2025 ਦੀ ਹੱਜ ਯਾਤਰਾ ਲਈ ਸਾਉਦੀ ਅਰਬ ਜਾਣ ਲਈ ਅੱਜ 20 ਦੇ ਕਰੀਬ ਹਾਜੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਮੈਡੀਕਲ ਚੈਕਅਪ ਲਈ ਪਹੁੰਚੇ ਹਨ। ਜਿੱਥੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਸਵਰਨਜੀਤ ਧਵਨ ਵੱਲੋ ਹਾਜੀਆ ਦੇ ਦਸਤਾਵੇਜ ਦੇਖਕੇ ਵੱਖ - ਵੱਖ ਵਿਭਾਗ ਦੇ ਡਾਕਟਰਾ ਵੱਲੋ ਉਨ੍ਹਾਂ ਦਾ ਚੈਕਅੱਪ ਕਰਵਾਉਣ ਵਿੱਚ ਕਾਫੀ ਸਹਿਯੋਗ ਦਿਤਾ ਹੈ, ਜਿਸ ਲਈ ਅਸੀ ਉਨ੍ਹਾਂ ਦੇ ਬਹੁਤ ਹੀ ਧੰਨਵਾਦੀ ਹਾਂ। ਪਹਿਲਾਂ ਇਸ ਮੈਡੀਕਲ ਚੈਕਅੱਪ ਲਈ ਮਲੇਰਕੋਟਲਾ ਜਾਣਾ ਪੈਂਦਾ ਸੀ, ਪਰ ਹੁਣ ਅੰਮ੍ਰਿਤਸਰ ਵਿੱਚ ਮੈਡੀਕਲ ਚੈਕਅੱਪ ਦੀ ਸਹੂਲਤ ਮਿਲਣ ਤੇ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦੇ ਹਾਂ।
2025 ਦੀ ਹੱਜ ਯਾਤਰਾ ਮੌਕੇ ਮੈਡੀਕਲ ਚੈਕਅੱਪ
ਇਸ ਮੌਕੇ ਚੈਕਅਪ ਕਰਨ ਵਾਲੇ ਡਾਂ ਸੁਮੀਤਪਾਲ ਸਿੰਘ ਨੇ ਦੱਸਿਆ ਕਿ ਅੱਜ ਤਕਰੀਬਨ 20 ਦੇ ਕਰੀਬ ਹਾਜੀ ਜੋ ਕਿ 2025 ਦੀ ਹੱਜ ਯਾਤਰਾ ਮੌਕੇ ਮੈਡੀਕਲ ਚੈਕਅੱਪ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਪਹੁੰਚੇ ਹਨ। ਉਨ੍ਹਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਵੱਲੋ ਜਿੱਥੇ ਉਨ੍ਹਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਯਾਤਰਾ ਦੀ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।