ਫਰੀਦਕੋਟ:ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵੱਲੋਂ ਵਿਸ਼ਵ ਹੀਮੋਫਿਲੀਆ ਦਿਵਸ, ਵਿਸ਼ਵ ਥੈਲੇਸੀਮੀਆ ਦਿਵਸ ਅਤੇ ਵਿਸ਼ਵ ਖੂਨਦਾਨੀ ਦਿਵਸ ਮੌਕੇ ਇਨ੍ਹਾਂ ਸਿਹਤ ਸਮੱਸਿਆਵਾਂ ਦੇ ਨਾਜ਼ੁਕ ਮੁੱਦਿਆਂ 'ਤੇ ਚਾਨਣਾ ਪਾਉਣ ਦੇ ਉਦੇਸ਼ ਨਾਲ ਅਤੇ ਖੂਨ ਦਾਨ ਕਰਨ ਵਾਲਿਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਵਿਦਿਅਕ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਇੱਕ ਲੜੀ ਦੁਆਰਾ ਮਨਾਇਆ ਗਿਆ। ਇਹ ਪ੍ਰੋਗਰਾਮ 14 ਜੂਨ 2024 ਨੂੰ GGSMCH ਆਡੀਟੋਰੀਅਮ ਵਿਖੇ ਮਨਾਇਆ ਗਿਆ ਅਤੇ 400 ਤੋਂ ਵੱਧ ਡੈਲੀਗੇਟਾਂ ਅਤੇ ਪ੍ਰਤੀਭਾਗੀਆਂ ਨੇ ਭਾਗ ਲਿਆ।
ਏਕੀਕਰਨ ਦੀ ਮਹੱਤਤਾ: ਵਿਸ਼ਵ ਹੀਮੋਫਿਲੀਆ ਦਿਵਸ ਤੇ ਇੱਕ ਸੈਮੀਨਾਰ ਅਯੋਜਿਤ ਕੀਤਾ ਗਿਆ ਜਿਸ ਵਿੱਚ ਸਨਮਾਨਿਤ ਸਪੈਸ਼ਲਿਸਟ ਫੈਕਲਟੀ ਵੱਲੋਂ ਹੀਮੋਫਿਲੀਆ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਨਵੀਨਤਮ ਤਰੱਕੀ ਬਾਰੇ ਚਰਚਾ ਗਈ । ਪ੍ਰੋਗਰਾਮ ਵਿੱਚ ਸਮੇਂ ਸਿਰ ਰੋਗ ਦੀ ਪਹਿਚਾਣ ਕਰਨਾ, ਨਿਯਮਤ ਇਲਾਜ, ਅਤੇ ਮਰੀਜ਼ਾਂ ਨੂੰ ਸਮਾਜ ਮੁੱਖ ਧਾਰਾ ਦੇ ਵਿੱਚ ਦੇ ਏਕੀਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ। ਲੋਕਾਂ ਨੂੰ ਹੀਮੋਫਿਲੀਆ ਦੇ ਲੱਛਣਾਂ ਅਤੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ, ਜਿਸਦਾ ਉਦੇਸ਼ ਇਸ ਜੈਨੇਟਿਕ ਵਿਕਾਰ ਨਾਲ ਜੁੜੇ ਕਲੰਕ ਨੂੰ ਘਟਾਉਣਾ ਹੈ।
ਜੈਨੇਟਿਕ ਕਾਉਂਸਲਿੰਗ ਸੈਸ਼ਨ: ਥੈਲੇਸੀਮੀਆ 'ਤੇ ਵੀ, GGSMCH ਵੱਲੋਂ ਇੱਕ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਤਾਜਾ ਖੋਜ, ਮਰੀਜ਼ਾਂ ਦੀ ਦੇਖਭਾਲ ਅਤੇ ਥੈਲੇਸੀਮੀਆ ਮਰੀਜਾਂ ਦੇ ਮਨੋ-ਸਮਾਜਿਕ ਪਹਿਲੂਆਂ 'ਤੇ ਸੈਸ਼ਨ ਸ਼ਾਮਲ ਸਨ। ਜੋਖਮ ਵਾਲੇ ਪਰਿਵਾਰਾਂ ਨੂੰ ਜੈਨੇਟਿਕ ਕਾਉਂਸਲਿੰਗ ਸੈਸ਼ਨ ਪ੍ਰਦਾਨ ਕੀਤੇ ਗਏ। ਸਮਾਗਮ ਵਿੱਚ ਥੈਲੇਸੀਮੀਆ ਨਾਲ ਲੜਨ ਲਈ ਸਮਾਜਿਕ ਜਾਗਰੂਕਤਾ ਦੀ ਲੋੜ ਅਤੇ ਰੋਕਥਾਮ ਉਪਾਵਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ।