ਅੰਮ੍ਰਿਤਸਰ:ਅੰਮ੍ਰਿਤਸਰ ਸਮੂਹ ਅਖੰਡ ਪਾਠੀ ਸਿੰਘ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੋਸਾਇਟੀ ਦਰਬਾਰ ਸਾਹਿਬ ਦੀ ਕਮੇਟੀ ਵੱਲੋ ਅੱਜ ਸਰਬ ਸੰਮਤੀ ਨਾਲ ਪ੍ਰਧਾਨ ਦੀ ਅਤੇ ਮੀਤ ਪ੍ਰਧਾਨ ਨੂੰ ਚੁਣਿਆ ਗਿਆ। ਇਸ ਮੌਕੇ ਅਖੰਡ ਪਾਠੀ ਸਿੰਘਾਂ ਦੇ ਪ੍ਰਧਾਨ ਗੁਰਮੁਖ ਸਿੰਘ ਅਤੇ ਗੁਰਦਿਆਲ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਨ੍ਹਾਂ ਵੱਲੋ ਅੱਜ 31 ਮੈਂਬਰੀ ਕਮੇਟੀ ਚੁਣੀ ਗਈ ਹੈ। ਜਿਸ ਵਿੱਚ ਦਰਬਾਰ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਤੋਂ ਇਲਾਵਾ ਸ਼੍ਰੀ ਫਤਿਹਗੜ੍ਹ ਸਾਹਿਬ ਸ੍ਰੀ ਮੁਕਤਸਰ ਸਾਹਿਬ ,ਬਾਬਾ ਬਕਾਲਾ ਸਾਹਿਬ ਜਨਮ ਸਥਾਨ ਬਾਬਾ ਬੁੱਢਾ ਜੀ ਕੱਥੂ ਨੰਗਲ,ਰਮਦਾਸ ਫਿਰੋਜ਼ਪੁਰ ਤੇ ਵਜੀਰਪੁਰ ਸਾਹਿਬ ਤੋਂ ਇਹ ਮੈਂਬਰ ਪਾ ਕੇ 31 ਮੈਂਬਰ ਚੁਣੇ ਗਏ ਹਨ।
ਮਸਲਿਆਂ ਦੇ ਹੱਲ ਹੋਣ ਦੀ ਉਮੀਦ:ਇਸ ਮੌਕੇ ਉਹਨਾਂ ਕਿਹਾ ਕਿ ਅਖੰਡ ਪਾਠੀ ਸਿੰਘਾਂ ਦਾ ਮੁੱਖ ਮਸਲਾ ਭੇਟਾਂ ਦਾ ਸੀ ਉਸ ਨੂੰ ਹਲ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਹੋਰ ਮਸਲੇ ਵੀ ਜਲਦ ਹਲ ਹੋਣਗੇ। ਉਹਨਾਂ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਾਂ ਤੇ ਉਹਨਾਂ ਦੀ ਅਗਵਾਈ ਚ ਹੀ ਕਾਰਜ ਕਰਾਂਗੇ। ਨਾਲ ਹੀ ਉਹਨਾਂ ਕਿਹਾ ਕਿ ਪਾਠੀ ਸਿੰਘਾਂ ਨੂੰ ਮੈਡੀਕਲ ਦੀ ਸਹੁਲਤ ਦੀ ਮੰਗ ਵੀ ਕੀਤੀ ਜਾਵੇਗੀ। ਉਸ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੇ ਮੁੱਦੇ ਗੱਲਬਾਤ ਰਾਹੀਂ ਹੱਲ ਹੋਣਗੇ। ਉਹਨਾਂ ਕਿਹਾ ਕਿ ਜਿੰਨੀਆਂ ਸਹੂਲਤਾਂ ਜਿੰਨੇ ਦੂਜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਮਿਲ ਰਹੀਆਂ ਹਨ,ਉਹ ਸਹੁਲਤਾਂ ਅਖੰਡ ਪਾਠੀ ਸਿੰਘਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਮਹਿੰਗਾਈ ਦੇ ਜ਼ਮਾਨੇ 'ਚ ਇਨੀਆਂ ਘੱਟ ਭੇਟਾਂ ਨਾਲ ਗੁਜ਼ਾਰਾ ਨਹੀਂ ਹੈ।