ਅੰਮ੍ਰਿਤਸਰ: ਪੰਜਾਬ 'ਚ ਇਸ ਸਮੇਂ ਕਾਨੂੰਨ ਵਿਵਸਥਾ ਰੱਬ ਆਸਰੇ ਹੈ।ਆਏ ਦਿਨ ਹੀ ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਗੇਟ ਹਕੀਮਾ ਇਲਾਕੇ ਦਾ ਹੈ ਜਿੱਥੇ ਥਾਣੇ ਤੋਂ 100 ਮੀਟਰ ਦੀ ਦੂਰੀ 'ਤੇ ਹੀ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਦੂਜੇ ਪਾਸੇ ਪੁਲਿਸ ਵੱਲੋਂ ਹੁਣ ਇਸ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਦੇ 100 ਮੀਟਰ ਦੂਰੀ 'ਤੇ ਚੱਲੀਆਂ ਗੋਲੀਆਂ, ਇੱਕ ਵਿਅਕਤੀ ਦੀ ਮੌਤ - Gunshots fired Amritsar
ਅੰਮ੍ਰਿਤਸਰ ਮੁੜ ਗੋਲੀਆਂ ਨਾਲ ਦਹਿਲ ਗਿਆ ਹੈ। ਇਹ ਗੋਲੀਆਂ ਥਾਣੇ ਤੋਂ ਮਹਿਜ 100 ਮੀਟਰ ਦੀ 'ਤੇ ਹੀ ਚੱਲੀਆਂ ਨੇ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ
Published : Feb 2, 2024, 11:03 AM IST
ਗੁਰਜੀਤ ਔਜਲਾ ਦੇ ਪੀਏ 'ਤੇ ਇਲਜ਼ਾਮ: ਇਸ ਦੌਰਾਨ ਮ੍ਰਿਤਕ ਜਸਪਾਲ ਸਿੰਘ ਦੀ ਲੜਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਹਮਲਾਵਾਰਾਂ ਵੱਲੋਂ ਆਪਣੇ ਆਪ ਨੂੰ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਔਜਲਾ ਦਾ ਪੀਏ ਦੱਸ ਕੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਨੌਕਰੀ ਦਵਾਉਂਦਾ ਝਾਂਸਾ ਦੇ ਕੇ ਲੱਖਾਂ ਰੁਪਏ ਅਤੇ ਇੱਕ ਚੈੱਕ ਲਿਆ ਗਿਆ ਸੀ ਅਤੇ ਨਾ ਹੀ ਉਹਨਾਂ ਨੇ ਨੌਕਰੀ ਲਵਾਈ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ । ਜਦੋਂ ਇਸ ਸਬੰਧੀ ਉਹਨਾਂ ਵੱਲੋਂ ਕੋਰਟ ਕੇਸ ਕੀਤਾ ਗਿਆ ਤਾਂ ਹਮਲਾਵਾਰ ਰੋਜ਼ਾਨਾ ਹੀ ਉਹਨਾਂ ਵੱਲ ਬੁਰੀ ਨਿਗਾਹ ਨਾਲ ਦੇਖਦੇ ਸੀ ਅਤੇ ਅੱਜ ਵੀ ਹਮਲਾਵਾਰਾਂ ਵੱਲੋਂ ਉਸ ਦੇ ਪਿਤਾ 'ਤੇ ਥਾਣਾ ਗੇਟ ਹਕੀਮਾਂ ਦੇ ਨਜ਼ਦੀਕ ਉਹਨਾਂ ਦੀ ਦੁਕਾਨ ਦੇ ਉੱਪਰ ਸ਼ਰੇਆਮ ਗੋਲੀਆਂ ਚਲਾ ਕੇ ਫਰਾਰ ਹੋ ਗਏ ਜਿਸ ਕਰਕੇ ਉਸਦੇ ਪਿਤਾ ਦੀ ਮੌਤ ਹੋ ਗਈ ।ਇਸ ਦੇ ਨਾਲ ਹੀ ਮ੍ਰਿਤਕ ਜਸਪਾਲ ਸਿੰਘ ਦੀ ਲੜਕੀ ਨੇ ਦੱਸਿਆ ਕਿ ਹਮਲਾਵਾਰਾਂ ਵੱਲੋਂ ਪਹਿਲਾਂ ਵੀ ਉਹਨਾਂ ਦੇ ਪਿਤਾ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਲੇਕਿਨ ਉਹਨਾਂ ਵੱਲੋਂ ਲਗਾਤਾਰ ਹੀ ਪੁਲਿਸ ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਪਰ ਪੁਲਿਸ ਨੇ ਇਸ ਸਬੰਧੀ ਕੋਈ ਵੀ ਉਚਿਤ ਕਾਰਵਾਈ ਨਾ ਕੀਤੀ ਅਤੇ ਪੁਲਿਸ ਦੀ ਨਾਕਾਮੀ ਕਰਕੇ ਹੀ ਅੱਜ ਉਹਨਾਂ ਦੇ ਪਿਤਾ ਦੀ ਮੌਤ ਹੋਈ ਹੈ।
ਪੁਲਿਸ ਦਾ ਬਿਆਨ: ਦੂਜੇ ਪਾਸੇ ਇਸ ਮਾਮਲੇ ਚ ਥਾਣਾ ਗੇਟ ਖਿਮਾ ਦੀ ਥਾਣਾ ਮੁਖੀ ਰਾਜਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਗੇਟ ਹਕੀਮਾਂ ਤੋਂ ਸੋ ਮੀਟਰ ਦੀ ਦੂਰੀ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ।ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕ ਵਿਅਕਤੀ ਦੀ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਪੁਲਿਸ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਵੇਗੀ।