ਖੇਤੀਬਾੜੀ ਵਿਭਾਗ ਵੱਲੋਂ ਸੂਬੇ ਭਰ ‘ਚ ਭਰੇ ਜਾ ਰਹੇ ਦਵਾਈਆਂ ਦੇ ਸੈਂਪਲ (ETV BHARAT) ਬਠਿੰਡਾ: ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀ ਬੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਵਾਈਆਂ ਦੇ ਸੈਂਪਲ ਭਰੇ ਜਾ ਰਹੇ ਹਨ। ਇਸ ਦੇ ਚੱਲਦੇ ਬਠਿੰਡਾ 'ਚ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਮੁਖੀ ਬਲਜਿੰਦਰ ਸਿੰਘ ਨੰਦਗੜ੍ਹ ਵਲੋਂ ਵੀ ਜਾਂਚ ਲਈ ਕਈ ਥਾਵਾਂ 'ਤੇ ਦਵਾਈਆਂ ਦੇ ਸੈਂਪਲ ਭਰੇ ਗਏ ਹਨ।
ਚਾਰ ਥਾਵਾਂ 'ਤੇ ਭਰੇ ਸੈਂਪਲ: ਇਸ ਮੌਕੇ ਬਠਿੰਡਾ ਖੇਤੀਬਾੜੀ ਮੁਖੀ ਬਲਜਿੰਦਰ ਸਿੰਘ ਨੰਦਗੜ੍ਹ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਡੇ ਵੱਲੋਂ ਨਕਲੀ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਪਹਿਲਾ ਵੀ ਵੱਡੀ ਕਾਰਵਾਈ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨਕਲੀ ਦਵਾਈਆਂ ਨੂੰ ਕਿਸਾਨ ਖਰੀਦਦੇ ਹਨ, ਜਿਸ ਦੇ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਚੱਲਦੇ ਹੀ ਸਾਡੀ ਟੀਮ ਵਲੋਂ ਬਠਿੰਡਾ 'ਚ ਚਾਰ ਥਾਵਾਂ ਉੱਤੇ ਦਵਾਈਆਂ ਦੇ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸੈਂਪਲਾਂ ਦੀ ਜਾਂਚ ਤੋਂ ਬਾਅਦ ਜੋ ਵੀ ਰਿਪੋਰਟ ਆਵੇਗੀ, ਉਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਕਈ ਥਾਵਾਂ 'ਤੇ ਕਾਰਵਾਈ:ਉਨ੍ਹਾਂ ਨਾਲ ਹੀ ਕਿਹਾ ਕਿ ਇਸ ਤੋਂ ਪਹਿਲਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਖੇਤੀਬਾੜੀ ਵਿਭਾਗ ਦੀ ਸਾਡੀ ਟੀਮ ਵਲੋਂ ਕੁਝ ਥਾਵਾਂ ਉੱਤੇ ਬਾਹਰੋਂ ਆਈ ਹੋਈ ਦਵਾਈ ਵੀ ਜ਼ਬਤ ਕੀਤੀ ਗਈ ਸੀ। ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਡੇ ਵਲੋਂ ਕਿਸਾਨਾਂ ਨੂੰ ਤੁਹਾਡੇ ਜਰੀਏ ਇਹੀ ਅਪੀਲ ਹੈ ਕਿ ਕੋਈ ਵੀ ਦਵਾਈ ਜੇਕਰ ਤੁਸੀਂ ਆਪਣੀ ਫਸਲਾਂ 'ਤੇ ਛਿੜਕਾਉਣ ਲਈ ਲੈ ਕੇ ਜਾਂਦੇ ਹੋ ਤਾਂ ਪਹਿਲਾ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਜ਼ਰੂਰ ਕੀਤੀ ਜਾਵੇ ਤਾਂ ਜੋ ਤੁਹਾਡੀ ਫ਼ਸਲ ਖਰਾਬ ਨਾ ਹੋਵੇ।ਞ
ਕਿਸਾਨਾਂ ਨੂੰ ਕੀਤੀ ਅਪੀਲ: ਉਨ੍ਹਾਂ ਨਾਲ ਹੀ ਕਿਹਾ ਕਿ ਇਸ 'ਚ ਸੈਂਪਲ ਲੈਣ ਦੇ ਨਾਲ-ਨਾਲ ਦੁਕਾਨਦਾਰ ਦਾ ਰਿਕਾਰਡ ਵੀ ਚੈੱਕ ਕੀਤਾ ਜਾਂਦਾ ਹੈ। ਜਿਸ 'ਚ ਜਾਂਚ ਹੁੰਦੀ ਹੈ ਕਿ ਉਹ ਦਵਾਈ ਕਿੱਥੋਂ ਲੈ ਕੇ ਆਇਆ ਹੈ, ਕਿਸ ਕੰਪਨੀ ਦੀ ਹੈ। ਇਸ ਦੇ ਨਾਲ ਹੀ ਅਸੀਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਨਕਲੀ ਦਵਾਈ ਵੇਚਦਾ ਹੈ ਤਾਂ ਸਾਨੂੰ ਦੱਸਿਆ ਜਾਵੇ ਤਾਂ ਜੋ ਸਮੇਂ ਰਹਿੰਦੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।