ਸ੍ਰੀ ਮੁਕਤਸਰ ਸਾਹਿਬ :ਅੱਜ ਦੇ ਸਮੇਂ ਵਿੱਚ ਪੰਜਾਬੀਆਂ 'ਚ ਜਿੱਥੇ ਵਿਦੇਸ਼ਾਂ ਵਿੱਚ ਜਾਣ ਦੀ ਹੌੜ ਲੱਗੀ ਹੋਈ ਹੈ, ਉੱਥੇ ਹੀ ਪੰਜਾਬ ਦੇ ਕਈ ਨੌਜਵਾਨ ਵਿਦੇਸ਼ੀ ਰੰਗ ਨੂੰ ਹੀ ਆਪਣੀ ਧਰਤੀ ਉੱਤੇ ਦਿਖਾ ਰਹੇ ਹਨ। ਅਜਿਹੇ ਨੌਜਵਾਨ ਚਾਹੇ ਵਧ ਪੜ੍ਹੇ ਲਿਖੇ ਨਹੀ ਹਨ, ਪਰ ਮਿਹਨਤ ਕਰਨ ਤੋਂ ਝਿਜਕਦੇ ਨਹੀਂ। ਫਿਰ ਚਾਹੇ ਉਸ ਲਈ ਜੋ ਮਰਜ਼ੀ ਕਰਨਾ ਪਵੇ, ਪਰਿਵਾਰ ਨੂੰ ਪਾਲਣ ਲਈ ਅਤੇ ਚਾਰ ਪੈਸੇ ਕਮਾਉਣ ਲਈ ਬਿਨਾਂ ਕਿਸੇ ਦੀ ਪਰਵਾਹ ਕੀਤੇ, ਉਹ ਮਜ਼ਾਕ ਦਾ ਪਾਤਰ ਬਣਨ ਲਈ ਵੀ ਤਿਆਰ ਹੋ ਜਾਂਦੇ ਹਨ। ਅਜਿਹੇ ਹੀ ਇੱਕ ਨੌਜਵਾਨ ਨਾਲ ਅੱਜ ਅਸੀ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਜੋ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਅੱਜ ਕੱਲ੍ਹ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਸਿਲਵਰ ਮੈਨ ਸਟੈਚੁ ਬਣਿਆ ਨੌਜਵਾਨ :ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਨੌਜਵਾਨ ਗੋਬਿੰਦ ਸਿੰਘ ਨੇ ਦੱਸਿਆ ਕਿ ਅਕਸਰ ਵਿਦੇਸ਼ਾ ਦੀ ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਇੰਝ ਹੀ ਕੋਈ ਵਿਅਕਤੀ ਸਿਲਵਰ ਜਾਂ ਗੋਲਡਨ ਰੰਗ ਲਗਾ ਕੇ ਕਿਸੇ ਚੌਂਕ ਜਾਂ ਸੜਕਾਂ ਉੱਤੇ ਖੜਦੇ ਹਨ, ਤਾਂ ਲੋਕ ਫੋਟੋ ਖਿਚਵਾਉਂਦੇ ਹਨ ਤੇ ਕੁਝ ਪੈਸੇ ਦਿੰਦੇ ਹਨ। ਗੋਬਿੰਦ ਨੇ ਦੱਸਿਆ ਕਿ ਫਿਰ ਉਸ ਨੇ ਯੂਟਿਊਬ ਤੋਂ ਵੀਡੀਓ ਦੇਖਦੇ ਹੋਏ ਇਸ ਬਾਰੇ ਜਾਣਕਾਰੀ ਹਾਸਿਲ ਕੀਤੀ। ਉਸ ਕੋਲ ਕੋਈ ਹੋਰ ਕੰਮ ਨਹੀਂ ਸੀ, ਤਾਂ ਉਸ ਨੇ ਇੰਝ ਹੀ ਸਿਲਵਰ ਮੈਨ ਬਣ ਕੇ ਮੁਕਤਸਰ ਦੀਆਂ ਸੜਕਾਂ ਤੇ ਚੌਂਕ ਵਿੱਚ ਖੜੇ ਹੋਣਾ ਸ਼ੁਰੂ ਕੀਤਾ।
ਜੇਕਰ ਕੋਈ ਮਿਹਨਤ ਕਰਨ ਵਾਲਾ ਹੋਵੇ, ਤਾਂ ਉਸ ਨੂੰ ਵਿਦੇਸ਼ ਜਾਣ ਦੀ ਵੀ ਲੋੜ ਨਹੀਂ। ਉਹ ਇੱਥੇ ਪੰਜਾਬ ਵਿੱਚ ਹੀ ਰਹਿ ਕੇ ਮਿਹਨਤ ਕਰਕੇ ਕਮਾ ਸਕਦਾ ਹੈ।