ਕੈਨੇਡਾ 'ਚ ਦਿਲ ਦਾ ਦੌਰਾਨ ਪੈਣ ਕਾਰਨ ਪੰਜਾਬਣ ਦੀ ਮੌਤ (ETV Bharat Mansa) ਮਾਨਸਾ: ਮਾਨਸਾ ਜ਼ਿਲ੍ਹੇ ਦੇ ਇੱਕ ਗਰੀਬ ਕਿਸਾਨ ਵੱਲੋਂ ਜਮੀਨ ਵੇਚ ਕੇ ਦੋ ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਲਾਸ਼ ਭਾਰਤ ਲਿਆਉਣ ਦੇ ਲਈ ਸਰਕਾਰ ਨੂੰ ਅਪੀਲ ਕਰ ਰਿਹਾ ਕਿਉਂਕਿ ਦੋ ਮਹੀਨੇ ਪਹਿਲਾਂ ਕੈਨੇਡਾ ਗਈ ਧੀ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਕੋਲ ਇਨਾ ਪੈਸਾ ਨਹੀਂ ਕਿ ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਣ। ਉਨਾਂ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਧੀ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ।
26 ਲੱਖ ਰੁਪਏ ਖਰਚ ਕਰਕੇ ਚਾਈਂ ਚਾਈਂ ਕੈਨੇਡਾ ਭੇਜਿਆ ਸੀ:ਮਾਨਸਾ ਜ਼ਿਲ੍ਹੇ ਦੇ ਪਿੰਡ ਵਰੇ ਦੇ ਦੋ ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ ਏਕੜ ਜਮੀਨ ਵੇਚ ਕੇ ਆਪਣੀ ਧੀ ਨੂੰ 26 ਲੱਖ ਰੁਪਏ ਲਗਾ ਕੇ ਦੋ ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਪਰ ਹੁਣ ਪਰਿਵਾਰ ਦੇ ਕੋਲ ਕਨੇਡਾ ਤੋਂ ਮੰਦਭਾਗੀ ਖਬਰ ਆਈ ਹੈ ਕਿ ਧੀ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਨੂੰ ਪੰਜਾਬ ਲਿਆਉਣ ਦੇ ਲਈ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਜੋ ਕਿ ਉਹਨਾਂ ਕੋਲ ਇਨਾ ਪੈਸਾ ਨਾ ਹੋਣ ਦੇ ਕਾਰਨ ਘਰ ਦੇ ਵਿੱਚ ਪਰਿਵਾਰ ਮਾਯੂਸ ਬੈਠਾ ਹੈ।
ਪੀੜਿਤ ਪਰਿਵਾਰ ਮਿੱਠੂ ਸਿੰਘ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਧੀ ਬੇਅੰਤ ਕੌਰ (25) ਨੂੰ 31 ਮਾਰਚ 2024 ਨੂੰ ਆਪਣੀ ਇੱਕ ਏਕੜ ਜਮੀਨ ਵੇਚ ਕੇ 26 ਲੱਖ ਰੁਪਏ ਖਰਚ ਕਰਕੇ ਚਾਈਂ ਚਾਈਂ ਕਨੇਡਾ ਭੇਜਿਆ ਸੀ ਤਾਂ ਕਿ ਉਹਨਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਦੇ ਨਾਲ ਘਰ ਦੇ ਹਾਲਾਤ ਸੁਧਰ ਸਕਣ ਪਰ ਹੁਣ ਉਹਨਾਂ ਕੋਲ ਕੈਨੇਡਾ ਤੋਂ ਫੋਨ ਆਇਆ ਹੈ ਕਿ ਉਹਨਾਂ ਦੀ ਧੀ ਬੇਅੰਤ ਕੌਰ ਦੀ ਕਨੇਡਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਭਾਰਤ ਧੀ ਦੀ ਲਾਸ਼ ਲਿਆਉਣ ਦੇ ਲਈ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਜੋ ਕਿ ਉਹਨਾਂ ਕੋਲ ਇਨਾ ਪੈਸਾ ਨਹੀਂ ਹੈ।
ਸਰਕਾਰ ਨੂੰ ਮਦਦ ਦੀ ਅਪੀਲ:ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ ਕਈ ਸਿਆਸੀ ਆਗੂਆਂ ਕੋਲ ਪਹੁੰਚ ਕੀਤੀ ਹੈ ਪਰ ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਧੀ ਦੀ ਭਾਰਤ ਲਾਸ਼ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਣ, ਉਥੇ ਹੀ ਮ੍ਰਿਤਕ ਬੇਅੰਤ ਕੌਰ ਦੀ ਮਾਤਾ ਜਸਵਿੰਦਰ ਕੌਰ ਨੇ ਵੀ ਭਾਵੁੱਕ ਹੁੰਦਿਆਂ ਕਿਹਾ ਕਿ ਜਿਸ ਧੀ ਨੂੰ ਡੋਲੀ ਦੇ ਵਿੱਚ ਚਾਈਂ ਚਾਈਂ ਬਿਠਾਉਣਾ ਸੀ ਅਤੇ ਉਸ ਧੀ ਨੇ ਸਾਡੇ ਘਰ ਦੇ ਹਾਲਾਤ ਬਦਲਣ ਦੇ ਸੁਪਨੇ ਦਿਖਾਏ ਸੀ ਪਰ ਅੱਜ ਉਹ ਸੁਪਨੇ ਚਕਨਾਚੂਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਧੀ ਦੀ ਕਨੇਡਾ ਦੇ ਵਿੱਚ ਮੌਤ ਹੋ ਗਈ ਹੈ ਅਤੇ ਹੁਣ ਲਾਸ਼ ਨੂੰ ਘਰ ਲਿਆਉਣ ਦੇ ਲਈ ਉਹਨਾਂ ਕੋਲ ਪੈਸਾ ਨਹੀਂ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਉਹਨਾਂ ਦੀ ਧੀ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਆਖਰੀ ਵਾਰ ਆਪਣੀ ਧੀ ਦਾ ਚਿਹਰਾ ਦੇਖ ਸਕਣ।