ਪੰਜਾਬ

punjab

ETV Bharat / state

ਸਾਕਾ ਨੀਲਾ ਤਾਰਾ ਮੌਕੇ ਮਨਾਇਆ ਜਾ ਰਿਹਾ ਘੱਲੂਘਾਰਾ'; ਪੁਲਿਸ ਵਲੋਂ ਸੁਰੱਖਿਆ ਦੇ ਖ਼ਾਸ ਪ੍ਰਬੰਧ, ਸਰਬਜੀਤ ਖਾਲਸਾ ਤੇ ਪਰਮਜੀਤ ਖਾਲੜਾ ਵੀ ਪਹੁੰਚੇ - Operation Blue Star - OPERATION BLUE STAR

Operation Blue Star 40th Anniversary: ਅੰਮ੍ਰਿਤਸਰ ਵਿੱਚ ਓਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਘੱਲੂਘਾਰਾ ਹਫਤਾ ਮਨਾਇਆ ਜਾ ਰਿਹਾ ਹੈ। ਇਸ ਘੱਲੂਘਾਰੇ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਸੰਗਤ ਗੁਰੂਘਰ ਅੰਦਰ ਹਾਜ਼ਰੀ ਲਵਾਉਣ ਪਹੁੰਚ ਰਹੀ ਹੈ। ਪੁਲਿਸ ਨੇ ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।

GHALLUGHARA BEING CELEBRATED
ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੰਮ੍ਰਿਤਸਰ 'ਚ ਮਨਾਇਆ ਜਾ ਰਿਹਾ ਘੱਲੂਘਾਰਾ (ਅੰਮ੍ਰਿਤਸਰ ਰਿਪੋਟਰ)

By ETV Bharat Punjabi Team

Published : Jun 6, 2024, 10:13 AM IST

Updated : Jun 6, 2024, 10:56 AM IST

ਸਰਬਜੀਤ ਸਿੰਘ ਖਾਲਸਾ, ਸਾਂਸਦ, ਫ਼ਰੀਦਕੋਟ (Etv Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿਖੇ 1984 ਵਿੱਚ ਭਾਰਤੀ ਫੌਜਾਂ ਨੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ ਅਤੇ ਇਸ ਦੌਰਾਨ ਬਹੁਤ ਸਾਰੇ ਬੇਕਸੂਰ ਸਿੱਖ, ਬੱਚੇ ਅਤੇ ਮਹਿਲਾਵਾਂ ਫੌਜ ਦੀਆਂ ਗੋਲੀਆਂ ਨਾਲ ਕਤਲ ਹੋਇਆਂ। ਉਸ ਸਮੇਂ ਤੋਂ ਲੈਕੇ ਹਰ ਸਾਲ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਘੱਲੂਘਾਰਾ ਹਫਤੇ ਦੇ ਰੂਪ ਵਿੱਚ ਗੁਰੂ ਨਗਰੀ ਵਿਖੇ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤ ਗੁਰੂਘਰ ਵਿੱਚ ਹਾਜ਼ਰੀਆਂ ਲਵਾਉਣ ਲਈ ਪਹੁੰਚਦੀ ਹੈ।

ਮੈਨੂੰ ਬਹੁਤ ਆਫਰ ਆ ਰਹੇ: ਇਸ ਮੌਕੇ ਅੰਮ੍ਰਿਤਸਰ ਪੁੱਜੇ ਫ਼ਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਸੰਸਦ ਵਿੱਚ ਜਾ ਕੇ ਕਿਹੜੇ ਮੁੱਖ ਮੁੱਦੇ ਰੱਖਣਗੇ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਜਾਂ ਕਿਤੇ ਵੀ ਗੁਰੂ ਘਰ ਅੰਦਰ ਬੇਅਦਬੀ ਹੁੰਦੀ ਹੈ, ਤਾਂ ਉਸ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੰਦੀ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਜ਼ੋਰ ਨਾਲ ਮੰਗ ਚੁੱਕੀ ਜਾਵੇਗੀ, ਕਿਉਂਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਹੁਣ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।

ਸਰਬਜੀਤ ਖਾਲਸਾ ਨੇ ਕਿਹਾ ਕਿ ਉਨ੍ਹਾਂ ਕੋਲ ਬਹੁਤ ਆਫਰ ਆ ਰਹੇ ਹਨ, ਜੋ ਕਿ ਉਹ ਦੱਸ ਵੀ ਨਹੀਂ ਸਕਦੇ। ਕਿਉਂਕਿ, ਉਹ ਆਜ਼ਾਦ ਉਮੀਦਵਾਰ ਹਨ, ਤਾਂ ਕੌਮੀ ਪੱਧਰ ਉੱਤੇ ਵੀ ਪਾਰਟੀਆਂ ਨਾਲ ਰਲਾਉਣ ਦੀ ਕੋਸ਼ਿਸ਼ਾਂ ਵਿੱਚ ਹਨ, ਪਰ ਉਹ ਫੈਸਲਾ ਸਿਰਫ਼ ਫ਼ਰੀਦਕੋਟ ਦੀ ਸੰਗਤ ਦਾ ਸੁਣਨਗੇ। ਉਨ੍ਹਾਂ ਕਿਹਾ ਕਿ ਮੈਨੂੰ ਮੌਕਾ ਵੀ ਫ਼ਰੀਦਕੋਟ ਦੀ ਸੰਗਤ ਨੇ ਦਿੱਤਾ ਹੈ, ਇਸੇ ਲਈ ਹਰ ਫੈਸਲਾ ਵੀ ਫ਼ਰੀਦਕੋਟ ਸੰਗਤ ਦਾ ਹੋਵੇਗਾ। ਦੱਸ ਦਈਏ ਕਿ ਸਰਬਜੀਤ ਖਾਲਸਾ ਨੇ ਲੋਕ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।

ਬੀਬੀ ਪਰਮਜੀਤ ਕੌਰ ਖਾਲੜਾ (Etv Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਪਾਲ ਦਾ ਬਾਹਰ ਆਉਣਾ ਜ਼ਰੂਰੀ:ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਪਾਰਲੀਮੈਂਟ ਵਿੱਚ ਕੋਈ ਪੰਜਾਬ ਅਤੇ ਖਾਲਸਾ ਪੰਥ ਨੂੰ ਸੇਧ ਦੇਣ ਵਾਲਾ ਅੱਗੇ ਆਵੇ ਅਤੇ ਮੈਨੂੰ ਲੱਗਿਆ ਕਿ ਭਾਈ ਅੰਮ੍ਰਿਤਪਾਲ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਹਨ। ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਉੱਤੇ ਘਾਣ ਹੋਇਆ। ਉਨ੍ਹਾਂ ਕਿਹਾ ਕਿ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਹੈ, ਉਹ ਸਿੱਖ ਜਵਾਨੀ ਦੇ ਪਿੱਛੇ ਪੈ ਜਾਂਦੀ ਹੈ। ਉਨ੍ਹਾਂ ਨੂੰ ਬਸ ਟਿਕਾਣੇ ਹੀ ਲਾਉਣਾ ਤੇ ਇਨ੍ਹਾਂ ਨੇ ਜਦੋਂ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ ਵਿੱਚ ਭੇਜਿਆ ਇਹਨਾਂ ਨੂੰ ਤੇ ਮੈਂ ਉਦੋਂ ਉਨ੍ਹਾਂ ਦਿਨਾਂ ਵਿੱਚ ਹੀ ਵਿਦੇਸ਼ ਤੋਂ ਆਈ ਸੀ, ਕਿਉਂਕਿ ਮੈਨੂੰ ਲੱਗਾ ਕਿ ਮੈਨੂ ਮੋਰਚੇ ਵਿੱਚ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਡਾ ਕੰਮ ਸੀ ਇਲੈਕਸ਼ਨ ਲੜਾਉਣਾ ਤੇ ਇਲੈਕਸ਼ਨ ਅਸੀਂ ਇੰਨੇ ਵਧੀਆ ਤਰੀਕੇ ਨਾਲ ਲੜੀ ਕਿ ਨਤੀਜਾ ਸਭ ਦੇ ਸਾਹਮਣੇ ਹੈ। ਇਸ ਮਾਝੇ ਦੇ ਇਲਾਕੇ ਨੇ ਅੰਮ੍ਰਿਤਪਾਲ ਨੂੰ ਸਾਰੇ ਪੰਜਾਬ ਚੋਂ ਲੀਡ ਦਿੱਤੀ ਹੈ ਤੇ ਹੋਰ ਵੱਡੀ ਗੱਲ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਵੱਧ ਲੀਡ ਅੰਮ੍ਰਿਤਪਾਲ ਨੂੰ ਹਾਸਿਲ ਹੋਈ ਹੈ। ਉਨ੍ਹਾਂ ਕਿਹਾ ਪੰਜਾਬ ਦੇ ਹਾਲਾਤ ਠੀਕ ਕਰਨ ਲਈ ਅੰਮ੍ਰਿਤਪਾਲ ਦਾ ਬਾਹਰ ਆਉਣਾ ਜ਼ਰੂਰੀ ਹੈ।

ਖਾਲਿਸਤਾਨ ਪੱਖੀ ਨਾਅਰੇਬਾਜ਼ੀ:ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਸ੍ਰੀ ਹਰਿਮੰਦਰ ਸਾਹਿਬ 'ਤੇ ਮਨਾਈ ਜਾ ਰਹੀ ਹੈ। ਇਸ ਦੇ ਲਈ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸਿੱਖ ਭਾਈਚਾਰੇ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ। ਇਸ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਤਲਵਾਰਾਂ ਫੜ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇੱਥੇ ਪੁੱਜੀ ਭੀੜ ਨੇ ਸਾਕਾ ਨੀਲਾ ਤਾਰਾ ਵਿੱਚ ਸ਼ਹੀਦ ਹੋਏ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਫੜੇ ਹੋਏ ਸਨ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਸਮਾਗਮ ਵਿੱਚ ਅੰਮ੍ਰਿਤਪਾਲ ਦੀ ਮਾਤਾ ਅਤੇ ਫਰੀਦਕੋਟ ਤੋਂ ਚੁਣੇ ਗਏ ਸੰਸਦ ਮੈਂਬਰ ਸਰਬਜੀਤ ਖਾਲਸਾ ਨੇ ਵੀ ਸ਼ਿਰਕਤ ਕੀਤੀ। ਭਾਵੇਂ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਪਹਿਲਾਂ ਹੀ ਉਥੋਂ ਰਵਾਨਾ ਹੋ ਚੁੱਕੀ ਹੈ, ਪਰ ਨਵੇਂ ਸੰਸਦ ਮੈਂਬਰ ਖਾਲਸਾ ਅਜੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਹਨ।

ਗੁਰਪ੍ਰੀਤ ਭੁੱਲਰ, ਪੁਲਿਸ ਕਮਿਸ਼ਨਰ (ਅੰਮ੍ਰਿਤਸਰ ਰਿਪੋਟਰ)

ਸੁਰੱਖਿਆ ਸਖ਼ਤ:ਅੱਜ ਘੱਲੂਘਾਰਾ ਹਫਤੇ ਦੇ ਸਬੰਧ ਵਿੱਚ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘੱਲੂਘਾਰੇ ਨੂੰ ਲੈਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਘਲੂਘਾਰਾ ਹਫਤੇ ਦੇ ਸੰਬੰਧ ਵਿੱਚ ਜਿੰਨੀਆਂ ਵੀ ਸੰਗਤਾਂ ਬਾਹਰੋਂ ਆ ਰਹੀਆਂ ਹਨ, ਉਹਨਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਕਰਕੇ ਸਾਡੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਸੰਗਤ ਵੱਲੋਂ ਸਹਿਯੋਗ:ਸੰਗਤ ਦੀ ਸਹੂਲਤ ਅਤੇ ਵਾਹਨਾਂ ਦੀ ਪਾਰਕਿੰਗ ਦੇ ਲਈ ਵੀ ਪੁਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਾਹਰੋਂ ਵੀ ਕਾਫ਼ੀ ਫੋਰਸ ਆ ਚੁੱਕੀ ਹੈ। ਟ੍ਰੈਫਿਕ ਦੇ ਰੂਟ ਡਾਇਵਰਟ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਕਮਿਸ਼ਨਰ ਮੁਤਾਬਿਕ ਐੱਸਜੀਪੀਸੀ ਨੇ ਗਰਮੀ ਦੇ ਮੱਦੇਨਜ਼ਰ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਉਨ੍ਹਾਂ ਆਖਿਆ ਕਿ ਜਿੱਥੇ ਸੰਗਤ ਦੀ ਸੁਰੱਖਿਆ ਲਈ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਉੱਥੇ ਹੀ ਪੁਲਿਸ ਨੂੰ ਵੀ ਸਖ਼ਤੀ ਨਾਲ ਗੁਰੂਘਰ ਦੀ ਮਰਿਆਦਾ ਪਾਲਣ ਕਰਨ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘੱਲੂਘਾਰਾ ਹਫਤਾ ਵਧੀਆ ਤਰੀਕੇ ਨਾਲ ਮਨਾਉਣ ਲਈ ਸੰਗਤ ਦੇ ਸਹਿਯੋਗ ਦੀ ਲੋੜ ਹੈ ਅਤੇ ਸੰਗਤ ਵੱਲੋਂ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ।

ਸਾਕਾ ਨੀਲਾ ਤਾਰਾ:

Last Updated : Jun 6, 2024, 10:56 AM IST

ABOUT THE AUTHOR

...view details