ਪੰਜਾਬ

punjab

ETV Bharat / state

ਭਾਰਤ-ਜਰਮਨੀ ਦੇ ਸੈਮੀਫਾਈਨਲ ਨੂੰ ਲੈ ਕੇ ਹਾਕੀ ਪਲੇਅਰ ਗੁਰਜੰਟ ਸਿੰਘ ਦੇ ਪਰਿਵਾਰ ਨੇ ਪੂਰੀ ਹਾਕੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ - Paris Olympics 2024 - PARIS OLYMPICS 2024

Paris Olympics 2024: ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਦੇ ਹਾਕੀ ਮੈਚ 'ਤੇ ਬਣੀਆਂ ਹਨ। ਹਾਕੀ ਪਲੇਅਰ ਗੁਰਜੰਟ ਸਿੰਘ ਦੇ ਪਰਿਵਾਰ ਨੇ ਪੂਰੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

PARIS OLYMPICS 2024
ਹਾਕੀ ਖਿਡਾਰੀ ਗੁਰਜੰਟ ਸਿੰਘ (ETV Bharat)

By ETV Bharat Punjabi Team

Published : Aug 6, 2024, 9:15 PM IST

ਹਾਕੀ ਖਿਡਾਰੀ ਗੁਰਜੰਟ ਸਿੰਘ (ETV Bharat)

ਅੰਮ੍ਰਿਤਸਰ: ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਜਰਮਨੀ ਦੇ ਖਿਲਾਫ਼ ਸੈਮੀਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ। ਇਸ ਵਾਰ ਓਲੰਪਿਕ ਖੇਡਾਂ ਪੈਰਿਸ 'ਚ ਹੋ ਰਹੀਆਂ ਹਨ। ਪੈਰਿਸ ਓਲੰਪਿਕ 2024 'ਚ ਭਾਰਤੀ ਹਾਕੀ ਟੀਮ ਧੁੰਮ ਮਚਾ ਰਹੀ ਹੈ। ਦੱਸ ਦਈਏ ਕਿ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ, ਜਿੱਥੇ ਇਸ ਟੀਮ ਦਾ ਸਾਹਮਣਾ ਵਿਸ਼ਵ ਚੈਂਪੀਅਨ ਜਰਮਨੀ ਨਾਲ ਹੋਵੇਗਾ।

ਇਸ ਲਈ ਭਾਰਤੀ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਦੇ ਹਾਕੀ ਮੈਚ 'ਤੇ ਬਣੀਆਂ ਹਨ। ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਗਈ, ਤਾਂ ਗੁਰਜੰਟ ਸਿੰਘ ਦੇ ਦਾਦਾ ਅਤੇ ਪਿਤਾ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਇਸ ਵਾਰ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਦਿਖਾ ਰਹੀ ਹੈ ਅਤੇ ਉਮੀਦ ਹੈ ਕਿ ਇਸ ਵਾਰ ਭਾਰਤੀ ਹਾਕੀ ਟੀਮ ਗੋਲਡ ਮੈਡਲ ਜਿੱਤ ਕੇ ਹੀ ਵਾਪਸ ਆਵੇਗੀ। ਇਸਦੇ ਨਾਲ ਹੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।

ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਿਤਾ ਅਤੇ ਦਾਦਾ ਨੇ ਅੱਗੇ ਕਿਹਾ ਕਿ ਅਸੀਂ ਦਿਨ ਰਾਤ ਅਰਦਾਸ ਕਰ ਰਹੇ ਹਾਂ ਕਿ ਹਾਕੀ ਟੀਮ ਇਸ ਵਾਰ ਜਿੱਤ ਕੇ ਹੀ ਵਾਪਸ ਆਵੇ। ਸਾਨੂੰ ਪੂਰੀ ਆਸ ਹੈ ਕਿ ਇਸ ਵਾਰ ਹਾਕੀ ਵਿੱਚ ਗੋਲਡ ਮੈਡਲ ਜਰੂਰ ਆਵੇਗਾ।

ਪਰਿਵਾਰ ਨੇ ਗੱਲ੍ਹ ਕਰਦੇ ਹੋਏ ਅੱਗੇ ਕਿਹਾ ਕਿ ਜਿਹੜੇ ਸਕੂਲ ਵਿੱਚ ਅਸੀਂ ਪੜ੍ਹਦੇ ਸੀ, ਅੱਜ ਉਹ ਸਕੂਲ ਸਾਡੇ ਬੱਚੇ ਦੇ ਨਾਂ 'ਤੇ ਹੈ। ਜਦੋਂ ਵੀ ਅਸੀਂ ਪਿੰਡ ਵਿੱਚ ਦਾਖਲ ਹੁੰਦੇ ਹਾਂ ਅਤੇ ਸਾਹਮਣੇ ਉਹ ਸਕੂਲ ਆਉਂਦਾ ਹੈ, ਜਿਸ 'ਤੇ ਸਾਡੇ ਬੇਟੇ ਦਾ ਨਾਮ ਲਿਖਿਆ ਹੈ, ਤਾਂ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ।

ਪੈਰਿਸ ਓਲੰਪਿਕ 2024 ਲਈ ਭਾਰਤੀ ਹਾਕੀ ਟੀਮ:

ਗੋਲਕੀਪਰ: ਪੀ ਆਰ ਸ਼੍ਰੀਜੇਸ਼।

ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ (ਸੈਮੀਫਾਈਨਲ ਤੋਂ ਬਾਹਰ), ਹਰਮਨਪ੍ਰੀਤ ਸਿੰਘ, ਸੁਮਿਤ, ਸੰਜੇ।

ਮਿਡਫੀਲਡਰ: ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ।

ਫਾਰਵਰਡ: ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ।

ਬਦਲਵੇਂ ਖਿਡਾਰੀ: ਨੀਲਕੰਤ ਸ਼ਰਮਾ, ਜੁਗਰਾਜ ਸਿੰਘ, ਕ੍ਰਿਸ਼ਨ ਬਹਾਦਰ ਪਾਠਕ।

ABOUT THE AUTHOR

...view details