ਜਲੰਧਰ :ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਇਸ ਹੀ ਤਹਿਤ ਜਲੰਧਰ ਵਿਖੇ ਵੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਗੁੰਡਾ ਅਨਸਰਾਂ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਲੰਧਰ ਦੇ ਸੀ.ਆਈ.ਏ ਸਟਾਫ਼ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਿੰਟੂ ਨਾਮਕ ਗੈਂਗਸਟਰ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਜਲੰਧਰ ਸ਼ਹਿਰ 'ਚ ਉਹ ਲੜਾਈ-ਝਗੜੇ ਅਤੇ ਗੋਲੀਆਂ ਚਲਾਉਣ ਦੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹਨਾਂ ਦੱਸਿਆ ਕਿ ਜਦ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸਾਜਨ ਨਾਮ ਦੇ ਨੌਜਵਾਨ ਦੇ ਘਰ ਗੈਂਗਸਟਰ ਠਹਿਰੇ ਹੋਏ ਹਨ। ਇਸ ਦੌਰਾਨ ਜਦੋਂ ਸਟਾਫ਼ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਚਿੰਟੂ ਦੇ ਸਾਥੀ ਗੈਂਗਸਟਰ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੈਂਗਸਟਰ 'ਤੇ ਗੋਲੀ ਚਲਾ ਦਿੱਤੀ, ਪਰ ਕਿਸੇ ਨੂੰ ਗੋਲੀ ਨਹੀਂ ਲੱਗੀ।
ਬਦਮਾਸ਼ਾਂ ਨੇ ਪੁਲਿਸ 'ਤੇ 4 ਤੋਂ 5 ਰਾਊਂਡ ਫਾਇਰ ਕੀਤੇ: ਪੁਲਿਸ ਵੱਲੋਂ 5 ਤੋਂ 6 ਰਾਊਂਡ ਫਾਇਰ ਕੀਤੇ ਗਏ ਅਤੇ ਗੈਂਗਸਟਰਾਂ ਵੱਲੋਂ ਪੁਲਿਸ 'ਤੇ 4 ਤੋਂ 5 ਰਾਊਂਡ ਫਾਇਰ ਕੀਤੇ ਗਏ। ਸੀਆਈਏ ਸਟਾਫ਼ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਗੈਂਗਸਟਰਾਂ ਵਿੱਚੋਂ 4 ਗੈਂਗਸਟਰ ਫੜੇ ਗਏ ਹਨ ਅਤੇ ਦੋ ਗੈਂਗਸਟਰ ਭਜਨ ਵਿੱਚ ਕਾਮਯਾਬ ਹੋ ਗਏ ਹਨ, ਹਾਲਾਂਕਿ ਉਨ੍ਹਾਂ ਕਿਹਾ ਕਿ ਅਬਾਦਪੁਰਾ ਇਲਾਕੇ ਦੇ ਲੋਕਾਂ ਨੇ ਪੁਲਿਸ ਦਾ ਭਰਪੂਰ ਸਾਥ ਦਿੱਤਾ ਜਿਸ ਕਾਰਨ ਇਹ ਗੈਂਗਸਟਰ ਫੜੇ ਗਏ ਹਨ। ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
- ਆਪਰੇਸ਼ਨ ਲੋਟਸ: ਆਪ ਦਾ ਭਾਜਪਾ ਉੱਤੇ ਖ਼ਰੀਦੋ-ਫਰੋਖ਼ਤ ਕਰਨ ਦੇ ਇਲਜ਼ਾਮ, ਆਪ ਤੋਂ ਭਾਜਪਾ 'ਚ ਗਏ ਵਿਧਾਇਕਾਂ ਨੇ ਖੋਲ੍ਹੀ ਇਹ ਪੋਲ੍ਹ - Operation Lotus In Punjab
- ਦਿੱਲੀ ਦੇ ਬਵਾਨਾ 'ਚ 5 ਸਾਲ ਦੀ ਬੱਚੀ ਨਾਲ ਬਲਾਤਕਾਰ ਤੇ ਫਿਰ ਬੇਰਹਿਮੀ ਨਾਲ ਕਤਲ, ਮੁਲਜ਼ਮ ਗ੍ਰਿਫਤਾਰ - Minor Raped And Murdered
- ਰਵਨੀਤ ਬਿੱਟੂ ਦੇ ਭਾਜਪਾ 'ਚ ਜਾਣ ਦਾ ਦੁੱਖ, ਪਰ ਮੈਂ ਹਮੇਸ਼ਾ ਕਾਂਗਰਸ ਦਾ ਸਿਪਾਹੀ ਰਹਾਂਗਾ: ਗੁਰਜੀਤ ਔਜਲਾ - Gurjit Aujla Reaction On Bittu