ਤਰਨਤਾਰਨ:ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾਣੇਕੇ ਵਿਖੇ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਇੱਕ ਕਮਰੇ ਵਿੱਚ ਹੀ ਸੁੱਤੇ ਪਏ ਸਾਰੇ ਪਰਿਵਾਰ 'ਤੇ ਅਚਾਨਕ ਕਮਰੇ ਦੀ ਛੱਤਡਿੱਗ ਗਈ। ਛੱਤ ਡਿੱਗਣ ਕਾਰਨ ਇੱਕ ਔਰਤ ਦੀ ਮੌਤਹੋ ਗਈ ਅਤੇ ਚਾਰ ਲੋਕ ਗੰਭੀਰ ਜਖ਼ਮੀ ਹੋ ਗਏ ।
ਚਾਰ ਹੋਰ ਔਰਤਾਂ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ:ਪਰਿਵਾਰਕ ਮੈਂਬਰ ਦੁਆਰਾਦੱਸਿਆ ਗਿਆ ਹੈ ਕਿ ਬਹੁਤ ਭਾਰੀ ਮੀਂਹ ਪੈਣ ਕਾਰਨ ਜਦੋਂ ਘਰ ਦੇ ਕਮਰੇ ਵਿੱਚ ਬੈਠੇ ਪੂਰੇ ਪਰਿਵਾਰ 'ਤੇ ਅਚਾਨਕ ਛੱਤ ਡਿੱਗ ਪਈ ਅਤੇ ਛੱਤ ਡਿੱਗਣ ਕਾਰਨ ਕਮਰੇ ਅੰਦਰ ਬੈਠੀ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਉਸਦੇ ਨਾਲ ਹੀ ਚਾਰ ਹੋਰ ਔਰਤਾਂ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਮ੍ਰਿਤਕ ਔਰਤ ਜੋਗਿੰਦਰ ਕੌਰ ਦੇ ਲੜਕੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਤਿੰਨੇ ਭੈਣਾਂ ਪਿੰਡ ਮਾਣੇਕੇ ਕੇ ਵਿਖੇ ਆਈਆਂ ਹੋਈਆਂ ਸਨ।