NEET 'ਚ ਆਲ ਇੰਡੀਆ ਟਾਪਰ ਰਹੇ ਵਿਦਿਆਰਥੀ ਦੀ ਮੌਤ (ETV Bharat (ਪੱਤਰਕਾਰ, ਸ੍ਰੀ ਮੁਕਤਸਰ ਸਾਹਿਬ)) ਸ੍ਰੀ ਮੁਕਤਸਰ ਸਾਹਿਬ: ਮੈਡੀਕਲ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਹ ਤਾਜ਼ਾ ਮਾਮਲਾ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦਾ ਸਾਹਮਣੇ ਆਇਆ ਹੈ, ਜਿੱਥੇ ਐਤਵਾਰ ਨੂੰ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਮੁਤਾਬਕ ਐੱਮ.ਡੀ. ਦੂਜੇ ਸਾਲ ਦਾ ਵਿਦਿਆਰਥੀ ਨਵਦੀਪ ਆਪਣੇ ਕਮਰੇ 'ਚ ਮ੍ਰਿਤਕ ਪਾਇਆ ਗਿਆ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਮੁਕਤਸਰ ਸਾਹਿਬ ਵਿਖੇ ਅੰਤਿਮ ਸਸਕਾਰ
ਨੀਟ ਪ੍ਰੀਖਿਆ ਬੈਚ 2017 ਵਿੱਚ ਆਲ ਇੰਡੀਆ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਸ੍ਰੀ ਮੁਕਤਸਰ ਸਾਹਿਬ ਦਾ ਹੋਣਹਾਰ ਵਿਦਿਆਰਥੀ ਡਾਕਟਰ ਨਵਦੀਪ ਸਿੰਘ ਪੁੱਤਰ ਪ੍ਰਿੰਸੀਪਲ ਗੋਪਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਦਾ ਅਚਾਨਕ ਦਿਹਾਂਤ ਹੋ ਗਿਆ। ਜਿਸਦਾ ਕਿ ਕੱਲ ਸੋਮਵਾਰ ਨੂੰ ਉਸਦਾ ਸ਼ਿਵਧਾਮ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉੱਥੇ ਹੀ ਪਰਿਵਰਾ ਵੱਲੋਂ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਗਈ ਹੈ।
ਰੇਡੀਓ ਡਾਇਗਨੋਜ਼ 'ਤੇ ਕਰਦਾ ਸੀ ਪੜ੍ਹਾਈ
25 ਵਰ੍ਹਿਆਂ ਦਾ ਇਹ ਨੌਜਵਾਨ ਦਿੱਲੀ ਵਿਖੇ ਮੌਲਾਨਾ ਆਜਾਦ ਮੈਡੀਕਲ ਕਾਲਜ ਵਿਖੇ ਐਮ.ਡੀ. ਕਰ ਰਿਹਾ ਸੀ। ਇਹ ਰੇਡੀਓ ਡਾਇਗਨੋਜ਼ 'ਤੇ ਪੜ੍ਹਾਈ ਕਰ ਰਿਹਾ ਸੀ। ਉਸ ਦੀ ਦਿੱਲੀ ਕਾਲਜ ਵਿਖੇ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅੰਦਰੋਂ ਕਮਰੇ ਦੀ ਕੁੰਡੀ ਲੱਗੀ ਸੀ
ਉੱਥੇ ਹੀ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਹੀਂ ਪਤਾ ਸੀ ਕਿ ਇਹੋ ਜਿਹੀ ਘਟਨਾ ਵਾਪਰ ਜਾਵੇਗੀ, ਕਿਉਂਕਿ ਮ੍ਰਿਤਕ ਨਵਦੀਪ ਹਰ ਰੋਜ਼ ਸਾਨੂੰ ਸੂਬਾ ਰਾਤ ਫੋਨ ਕਰਦਾ ਰਹਿੰਦਾ ਸੀ ਤੇ ਜਦੋਂ ਅਸੀਂ ਸ਼ਨੀਵਾਰ ਨੂੰ ਰਾਤ ਨੂੰ ਫੋਨ ਲਗਾਇਆ ਤਾਂ ਉਹ ਫੋਨ ਨਹੀਂ ਉਠਾ ਰਿਹਾ ਸੀ, ਤਾਂ ਅਸੀਂ ਆਪਣੇ ਰਿਸ਼ਤੇਦਾਰ ਨੂੰ ਕਿਹਾ ਕਿ ਜਾ ਕੇ ਦੇਖ ਕੇ ਆਵੇ। ਜਦੋਂ ਦੇਖ ਕੇ ਆਇਆ ਤਾਂ ਅੰਦਰੋਂ ਕਮਰੇ ਦੀ ਕੁੰਡੀ ਲੱਗੀ ਸੀ। ਫਿਰ ਉਨ੍ਹਾਂ ਨੂੰ ਮ੍ਰਿਤਕ ਨਵਦੀਪ ਸਿਘ ਅੰਦਰੋਂ ਪੱਖੇ ਨਾਲ ਲੱਟਕਿਆ ਹੋਇਆ ਸੀ।
ਸੀਬੀਆਈ ਜਾਂਚ ਹੋਣੀ ਚਾਹੀਦੀ
ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਫਿਲਹਾਲ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ 2017 ਵਿੱਚ ਨਵਦੀਪ ਨੇ NEET ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਦੱਸ ਦੇਈਏ ਕਿ ਮ੍ਰਿਤਕ ਮੂਲ ਰੂਪ ਤੋਂ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਨਾਨਕ ਸਿੰਘ ਵੈਦ ਦਾ ਪੋਤਰਾ ਸੀ।