ਲੁਧਿਆਣਾ: ਖੰਨਾ ਦੀ ਪਾਇਲ ਤਹਿਸੀਲ ਦੇ ਪਿੰਡ ਭੁਰਥਲਾ ਮੰਡੇਰ ਦੇ ਰਹਿਣ ਵਾਲੇ ਸੇਵਾਮੁਕਤ ਸੂਬੇਦਾਰ ਨਿਰਮਲ ਸਿੰਘ ਦੀ ਉੱਤਰ ਪ੍ਰਦੇਸ਼ ਦੇ ਕਾਸ਼ੀ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਯੂਪੀ ਪੁਲਿਸ ਇਸ ਨੂੰ ਸੜਕ ਹਾਦਸਾ ਦੱਸ ਰਹੀ ਹੈ ਜਦਕਿ ਦੂਜੇ ਪਾਸੇ ਪਰਿਵਾਰ ਅਤੇ ਹਲਕਾ ਵਿਧਾਇਕ ਨੇ ਇਸ ਨੂੰ ਟਾਰਗੇਟ ਕਿਲਿੰਗ ਦੱਸਿਆ ਹੈ। ਯੂਪੀ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।
ਮ੍ਰਿਤਕ ਦੀ ਧੀ ਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਨਿਰਮਲ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋਏ ਸੀ। 20 ਫਰਵਰੀ ਨੂੰ ਪਿੰਡ ਦੀ ਸੰਗਤ ਸਮੇਤ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਕਾਸ਼ੀ ਵਿਖੇ ਮੱਥਾ ਟੇਕਣ ਲਈ ਗਏ ਸੀ। ਉੱਥੇ ਪਹੁੰਚ ਕੇ ਉਸ ਦੇ ਪਿਤਾ ਨੇ ਫੋਨ ਕੀਤਾ ਤਾਂ ਉਹ ਉਸ ਸਮੇਂ ਬਹੁਤ ਘਬਰਾਏ ਹੋਏ ਸੀ। ਉਸ ਨੂੰ ਫੋਨ 'ਤੇ ਦੱਸਿਆ ਗਿਆ ਕਿ ਕੁਝ ਲੋਕ ਉਹਨਾਂ ਦਾ ਪਿੱਛਾ ਕਰ ਰਹੇ ਹਨ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਬਚਾਇਆ ਜਾਵੇ, ਇਸ ਤੋਂ ਬਾਅਦ ਖ਼ਬਰ ਆਉਂਦੀ ਹੈ ਕਿ ਉਸ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਦੋਂ ਕਿ ਮੌਕੇ ਦੀਆਂ ਤਸਵੀਰਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਉਸ ਦੇ ਪਿਤਾ 'ਤੇ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ ਹੈ, ਉਹ ਕਤਲ ਹੈ। ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
- ਮ੍ਰਿਤਕ ਨੌਜਵਾਨ ਕਿਸਾਨ ਸ਼ੁਭਕਰਨ ਦਾ ਹੋਇਆ ਪੋਸਟਮਾਰਟਮ; ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੀਤੀ FIR ਦਰਜ, ਅੱਜ ਹੋਵੇਗਾ ਅੰਤਿਮ ਸਸਕਾਰ
- ਮੋਹਾਲੀ 'ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਐਨਕਾਊਂਟਰ, ਇੱਕ ਗੈਂਗਸਟਰ ਗ੍ਰਿਫ਼ਤਾਰ ਤਾਂ ਦੂਜਾ ਹੋਇਆ ਫਰਾਰ, ਨਾਮੀ ਗਾਇਕ ਸੀ ਗੈਂਗਸਟਰਾਂ ਦਾ ਟਾਰਗੇਟ
- ਕੈਬਨਿਟ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਅੱਗੇ ਗਰਜ਼ੇ ਮੁਲਾਜ਼ਮ ਅਤੇ ਪੈਨਸ਼ਨਰ, ਸੂਬਾ ਸਰਕਾਰ ਦਾ ਬਾਈਕਾਟ ਕਰਨ ਦੀ ਦਿੱਤੀ ਚਿਤਾਵਨੀ