ਅੰਮ੍ਰਿਤਸਰ:ਬੱਚੇ ਦੀ ਰੁੱਚੀ ਜਿਸ ਵੀ ਕੋਰਸ ਵਿੱਚ ਉਹ ਉਸ ਨੂੰ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਟੈਲੰਟ ਨੂੰ ਨਿਖਾਰ ਕੇ ਕੋਈ ਰਿਕਾਰਡ ਬਣਾ ਸਕਣ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, 12 ਸਾਲਾ ਤਰੰਨੁਮ ਬਜਾਜ ਨੇ, ਜੋ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਤਰੰਨੁਮ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਸ਼ੁਰੂ ਤੋਂ ਹੀ ਡਾਂਸ ਦੇ ਨੇਲ ਆਰਟ ਵਿੱਚ ਰੁਝਾਨ ਰਿਹਾ ਹੈ। ਪੜਾਈ ਵਿੱਚ ਹੁਸ਼ਿਆਰ ਹੈ। ਅੱਜ ਉਹ ਭਾਰਤ ਦੀ ਸਭ ਤੋਂ ਛੋਟੀ ਨੇਲ ਆਰਟਿਸਟ ਬਣ ਗਈ ਹੈ ਜਿਸ ਕਰਕੇ ਉਸ ਦਾ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਨਾਮ ਦਰਜ ਹੋਇਆ ਹੈ।
ਪਿਤਾ ਨੇ ਕੋਰਸ ਲੈਣ ਤੋਂ ਕਰ ਦਿੱਤਾ ਸੀ ਮਨ੍ਹਾ
ਪੱਤਰਕਾਰ ਨਾਲ ਗੱਲਬਾਤ ਕਰਦਿਆ ਤਰੰਨੁਮ ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੂੰ ਡਾਂਸ ਤੇ ਨੇਲ ਆਰਟ ਦਾ ਸ਼ੌਂਕ ਬਚਪਨ ਤੋਂ ਹੀ ਹੈ। ਡਾਂਸ ਵੀ ਸਿੱਖਣਾ ਸ਼ੁਰੂ ਕੀਤਾ ਸੀ, ਪਰ ਕਿਸੇ ਕਾਰਨ ਕਰਕੇ ਉਹ ਛੁੱਡਵਾ ਦਿੱਤਾ। ਫਿਰ ਤਰੰਨੁਮ ਨੇ ਨੇਲ ਆਰਟ ਦਾ ਕੋਰਸ ਕਰਨ ਦੀ ਜਿੱਦ ਕੀਤੀ। ਉਸ ਸਮੇਂ ਸਕੂਲ ਤੋਂ ਗਰਮੀਆਂ ਦੀਆਂ ਛੁੱਟੀਆਂ ਪਈਆਂ ਹੋਣ ਦੇ ਚੱਲਦੇ ਉਹ ਫ੍ਰੀ ਸੀ। ਪਰਿਵਾਰ ਨੇ ਦੱਸਿਆ ਕਿ ਪਿਤਾ ਨੇ ਪਹਿਲਾਂ ਕੋਰਸ ਕਰਵਾਉਣ ਲਈ ਹਾਮੀ ਨਹੀਂ ਭਰੀ, ਕਿਉਕਿ ਉਨ੍ਹਾਂ ਦਾ ਮੰਨਣਾ ਸੀ ਕਿ ਪਹਿਲਾਂ ਪੜ੍ਹਾਈ ਜ਼ਰੂਰੀ ਹੈ, ਨੇਲ ਆਰਟ ਬਿਲਕੁਲ ਵੱਖਰਾ ਕੋਰਸ ਹੈ, ਜਿਸ ਦਾ ਪੜ੍ਹਾਈ ਨਾਲ ਸਬੰਧ ਨਹੀਂ, ਇਸ ਲਈ ਤਰੰਨੁਮ ਦਾ ਮਾਈਂਡ ਡਾਇਵਰਟ ਹੋ ਸਕਦਾ ਹੈ।
ਆਖਿਰ ਤਰੰਨੁਮ ਤੇ ਉਸ ਦੀ ਮਾਤਾ ਨੇ ਕਿਸੇ ਤਰ੍ਹਾਂ ਤਰੁਨਪ੍ਰੀਤ (ਤਰੰਨੁਮ ਦੇ ਪਿਤਾ) ਨੂੰ ਮਨਾ ਲਿਆ ਅਤੇ ਨੇਲ ਆਰਟ ਦਾ ਕੋਰਸ ਸ਼ੁਰੂ ਕੀਤਾ।
ਤਰੰਨੁਮ ਨੂੰ ਬਚਪਨ ਤੋਂ ਡਾਂਸ ਤੇ ਨੇਲ ਆਰਟ ਦਾ ਸ਼ੌਂਕ