ਪੰਜਾਬ

punjab

ਪੁਰਾਣੀ ਦੁਸ਼ਮਣੀ ਦਾ ਦੋਸਤ ਨੇ ਹੀ ਚੁੱਕਿਆ ਫਾਇਦਾ, ਕਰ ਦਿੱਤਾ ਨੌਜਵਾਨ ਦਾ ਕਤਲ; ਮੁਲਜ਼ਮ ਗ੍ਰਿਫਤਾਰ - friend killed his friend

By ETV Bharat Punjabi Team

Published : Jul 11, 2024, 3:39 PM IST

ਲੁਧਿਆਣਾ 'ਚ ਦੋਸਤੀ ਉਸ ਸਮੇਂ ਦਾਗਦਾਰ ਹੋ ਗਈ, ਜਦੋਂ ਇੱਕ ਨੌਜਵਾਨ ਨੇ ਆਪਣੇ ਦੋਸਤ ਦੀ ਪੁਰਾਣੀ ਦੁਸ਼ਮਣੀ ਦਾ ਫਾਇਦਾ ਚੁੱਕਦਿਆਂ ਉਸ ਦਾ ਕਤਲ ਕਰ ਦਿੱਤਾ। ਜਿਸ ਦੀ ਜਾਣਕਾਰੀ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਿਲੀ।

ਦੋਸਤ ਨੇ ਹੀ ਕੀਤਾ ਆਪਣੇ ਦੋਸਤ ਦਾ ਕਤਲ
ਦੋਸਤ ਨੇ ਹੀ ਕੀਤਾ ਆਪਣੇ ਦੋਸਤ ਦਾ ਕਤਲ (ETV BHARAT)

ਦੋਸਤ ਨੇ ਹੀ ਕੀਤਾ ਆਪਣੇ ਦੋਸਤ ਦਾ ਕਤਲ (ETV BHARAT)

ਲੁਧਿਆਣਾ:ਲੁਧਿਆਣਾ ਦੇ ਦਮੋਰੀਆ ਪੁੱਲ ਨੇੜੇ ਨਾਲੀ ਮੁਹੱਲੇ ਨੇੜੇ ਇੱਕ ਨੌਜਵਾਨ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੋਇਆ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮ੍ਰਿਤਕ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਉਸ ਦਾ ਕਤਲ ਜਿਨਾਂ ਨਾਲ ਉਹਨਾਂ ਦੀ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਉਸ ਨੇ ਕੀਤਾ ਹੋਵੇਗਾ ਪਰ ਜਦੋਂ ਪੁਲਿਸ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਕਾਤਲ ਉਸ ਦਾ ਦੋਸਤ ਹੀ ਨਿਕਲਿਆ।

ਦੋਸਤ ਨੇ ਕੀਤਾ ਦੋਸਤ ਦਾ ਕਤਲ:ਮ੍ਰਿਤਕ ਦੀ ਪਹਿਚਾਣ 27 ਸਾਲ ਦੇ ਅਭਿਸ਼ੇਕ ਵਜੋਂ ਹੋਈ ਹੈ। ਜੋ ਕਿ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਪਰਿਵਾਰ ਨੇ ਕਿਹਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੈ ਪਰ ਉਹਨਾਂ ਨੂੰ ਸ਼ੱਕ ਹੈ ਕਿ ਜਿੰਨਾਂ ਨਾਲ ਉਹਨਾਂ ਦੀ ਪੁਰਾਣੀ ਦੁਸ਼ਮਣੀ ਸੀ, ਉਹਨਾਂ ਦਾ ਵੀ ਇਸ ਵਾਰਦਾਤ ਦੇ ਵਿੱਚ ਕੋਈ ਨਾ ਕੋਈ ਹੱਥ ਜ਼ਰੂਰ ਹੋ ਸਕਦਾ ਹੈ, ਜਿਸ ਕਰਕੇ ਪੁਲਿਸ ਨੂੰ ਇਸ ਮਾਮਲੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ।

ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ: ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਸ਼ਨਾਖ਼ਤ ਅਮਿਤ ਉਰਫ ਕਾਲੂ ਵਜੋਂ ਹੋਈ ਹੈ। ਪੁਲਿਸ ਨੇ ਨਵੀਆਂ ਧਾਰਾਵਾਂ ਤਹਿਤ ਬੀ ਐਨ ਐਸ 103 ਅਤੇ 3(5) ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰ ਦੇ ਮੈਂਬਰਾਂ ਦੇ ਦੱਸਣ ਮੁਤਾਬਿਕ ਮੁਲਜ਼ਮ ਅਕਸਰ ਮ੍ਰਿਤਕ ਅਭਿਸ਼ੇਕ ਨਾਲ ਘੁੰਮਦਾ ਸੀ। ਉਸ ਰਾਤ ਵੀ ਉਹ ਅਭਿਸ਼ੇਕ ਦੇ ਨਾਲ ਹੀ ਸੀ। ਉਹਨਾਂ ਕਿਹਾ ਕਿ ਕੁਝ ਦੇਰ ਪਹਿਲਾਂ ਹੀ ਜਿੰਨਾਂ ਨਾਲ ਉਹਨਾਂ ਦੀ ਪੁਰਾਣੇ ਦੁਸ਼ਮਣੀ ਸੀ, ਉਸ ਨਾਲ ਲੜਾਈ ਝਗੜਾ ਹੋਇਆ ਸੀ ਅਤੇ ਉਸ ਨੇ ਧਮਕੀ ਦਿੱਤੀ ਸੀ ਕਿ ਉਹ ਅੱਜ ਰਾਤ ਨੂੰ ਉਸ ਦਾ ਕਤਲ ਕਰ ਦੇਵੇਗਾ ਅਤੇ ਜਦੋਂ ਰਾਤ ਨੂੰ ਅਭਿਸ਼ੇਕ ਦਾ ਕਤਲ ਕੀਤਾ ਗਿਆ ਤਾਂ ਸਾਨੂੰ ਉਹਨਾਂ 'ਤੇ ਹੀ ਸ਼ੱਕ ਹੋਇਆ।

ਸੀਸੀਟੀਵੀ ਤੋਂ ਸਾਹਮਣੇ ਆਇਆ ਸੱਚ: ਪਰਿਵਾਰ ਨੇ ਦੱਸਿਆ ਕਿ ਬਾਅਦ ਵਿੱਚ ਪਤਾ ਲੱਗਿਆ ਕਿ ਕਤਲ ਅਮਿਤ ਨੇ ਕੀਤਾ ਹੈ ਜੋ ਕਿ ਮ੍ਰਿਤਕ ਦੇ ਨਾਲ ਹੀ ਸੀ ਅਤੇ ਕਤਲ ਕਰਨ ਦੇ ਬਾਅਦ ਵੀ ਉਹ ਮ੍ਰਿਤਕ ਨੂੰ ਹਸਪਤਾਲ ਤੱਕ ਪਹੁੰਚਾਉਣ ਵਿੱਚ ਪਰਿਵਾਰ ਦੇ ਨਾਲ ਗਿਆ। ਸੀਸੀਟੀਵੀ ਫੁਟੇਜ ਤੋਂ ਹੀ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ। ਉਹਨਾਂ ਕਿਹਾ ਕਿ ਇਸ ਵਿੱਚ ਕਿਤੇ ਨਾ ਕਿਤੇ ਜਿੰਨਾਂ ਨਾਲ ਉਹਨਾਂ ਦੀ ਪੁਰਾਣੀ ਦੁਸ਼ਮਣੀ ਹੈ, ਉਹਨਾਂ ਦਾ ਵੀ ਹੱਥ ਹੋ ਸਕਦਾ ਹੈ ਕਿਉਂਕਿ ਅਮਿਤ ਦੇ ਉਹਨਾਂ ਨਾਲ ਵੀ ਚੰਗੇ ਸੰਬੰਧ ਹਨ। ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਪੁਲਿਸ ਹਰ ਐਂਗਲ ਤੋਂ ਜਾਂਚ ਕਰੇ ਕਿਉਂਕਿ ਸਾਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਅਸੀਂ ਕਈ ਵਾਰ ਫੈਸਲਾ ਵੀ ਕਰ ਚੁੱਕੇ ਹਾਂ ਪਰ ਇਸ ਦੇ ਬਾਵਜੂਦ ਉਹ ਦੁਸ਼ਮਣੀ ਕੱਢਦੇ ਹਨ।

ABOUT THE AUTHOR

...view details