ਪਠਾਨਕੋਟ: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਠਾਨਕੋਟ ਦੇ ਪਿੰਡ ਚਕਰਾਲ ਵਿੱਚ ਬੀਤੀ ਰਾਤ ਚਾਰ ਸ਼ੱਕੀ ਵਿਅਕਤੀ, ਪੁਲਿਸ ਅਤੇ ਬੀ.ਐਸ.ਐਫ ਵੱਲੋਂ ਕੀਤੀ ਜਾ ਰਹੀ ਸਾਂਝੀ ਤਲਾਸ਼ੀ, ਖੰਡਰ ਇਮਾਰਤਾਂ ਅਤੇ ਗੁੱਜਰਾਂ ਦੇ ਕੈਂਪਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਸ਼ੱਕੀਆਂ ਦੀ ਆਵਾਜਾਈ ਲਗਾਤਾਰ ਸਾਹਮਣੇ ਆ ਰਹੀ ਹੈ।
ਅੱਤਵਾਦੀਆਂ ਦੇ ਨਿਸ਼ਾਨੇ : ਜ਼ਿਲ੍ਹਾ ਪਠਾਨਕੋਟ 'ਚ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਵੱਖ-ਵੱਖ ਥਾਵਾਂ 'ਤੇ ਸ਼ੱਕੀ ਵਿਅਕਤੀ ਵੇਖੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਨੂੰ ਲੈ ਕੇ ਪੁਲਿਸ ਚੌਕਸ ਹੈ। ਕਸਬਾ ਸ਼ਾਹਪੁਰ ਕੰਢੀ ਵਿੱਚ ਵੀ ਕੁੱਝ ਸਮਾਂ ਪਹਿਲਾਂ ਇੱਕ ਸਥਾਨਕ ਸ਼ਖਸ ਨੇ ਦੋ ਸ਼ੱਕੀ ਵੇਖੇ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ। ਮੌਕੇ ਉੱਤੇ ਪੁੱਜੀ ਪੁਲਿਸ ਅਤੇ ਸਵੈਟ ਟੀਮ ਵੱਲੋਂ ਇਲਾਕੇ ਵਿੱਚ ਭਾਲ ਕੀਤੀ ਗਈ। ਦੱਸ ਦਈਏ ਕਿ ਪਠਾਨਕੋਟ ਸ਼ੁਰੂ ਤੋਂ ਹੀ ਅੱਤਵਾਦੀਆਂ ਦੇ ਨਿਸ਼ਾਨੇ ਉੱਤੇ ਰਿਹਾ ਹੈ, ਭਾਵੇਂ ਦੀਨਾਨਗਰ ਥਾਣੇ ਉੱਤੇ ਹੋਏ ਹਮਲੇ ਜਾਂ ਫਿਰ ਪਠਾਨਕੋਟ ਏਅਰਬੇਸ ਉੱਤੇ ਹੋਏ ਹਮਲੇ ਦੀ ਗੱਲ ਹੋਵੇ। ਇਸ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਜੇ ਕੋਈ ਵੀ ਇਸ ਤਰ੍ਹਾਂ ਦੀ ਇਨਫਰਮੇਸ਼ਨ ਮਿਲਦੀ ਹੈ ਤਾਂ ਪੁਲਿਸ ਮੌਕੇ ਉੱਤੇ ਪੁੱਜ ਕੇ ਪੂਰੇ ਇਲਾਕੇ ਨੂੰ ਸਰਚ ਕਰਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।