ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਤੋਂ ਸਾਬਕਾ ਡੀਐਪੀ ਬਲਵਿੰਦਰ ਸਿੰਘ ਸੇਖੋਂ ਨੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹਨਾਂ ਸੰਗਰੂਰ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਬਲਵਿੰਦਰ ਸੇਖੋਂ ਨੇ ਬਰਨਾਲਾ ਦੇ ਲੇਬਰ ਚੌਂਕ ਵਿੱਚ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਨਾਲ ਹੀ ਉਹਨਾਂ ਸਾਰੀਆਂ ਹੀ ਰਾਜਸੀ ਪਾਰਟੀਆਂ ਦਾ ਬਾਈਕਾਟ ਕਰਕੇ ਆਜ਼ਾਦ ਉਮੀਦਵਾਰਾਂ ਦਾ ਸਾਥ ਦੇਣ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ । ਇਸ ਮੌਕੇ ਉਹਨਾਂ ਆਉਣ ਵਾਲੇ ਸਮੇਂ ਵਿੱਚ ਖੇਤਰੀ ਪਾਰਟੀ ਬਣਾ ਕੇ ਰਾਜਸੀ ਮੈਦਾਨ ਵਿੱਚ ਆਉਣ ਦਾ ਵੀ ਸੰਕੇਤ ਦਿੱਤਾ।
ਪਾਰਟੀਆਂ ਦੇ ਅਧੀਨ ਕੰਮ ਕਰਦੇ ਨੇਤਾ ਕੰਮ ਨਹੀਂ ਕਰਦੇ : ਇਸ ਮੌਕੇ ਗੱਲ ਬਾਤ ਕਰਦਿਆਂ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਭਲਾ ਆਜ਼ਾਦ ਉਮੀਦਵਾਰ ਅਤੇ ਜਿੱਤੇ ਹੋਏ ਲੋਕ ਹੀ ਕਰ ਸਕਦੇ ਹਨ। ਦੇਸ਼ ਅਤੇ ਰਾਜ ਦੇ ਪਾਰਟੀ ਰਾਜਸੀ ਸਿਸਟਮ ਨੇ ਸਭ ਕੁੱਝ ਦੇਸ਼ ਤੇ ਪੰਜਾਬ ਦਾ ਖ਼ਤਮ ਕਰ ਦਿੱਤਾ ਹੈ। ਜਿਸ ਕਰਕੇ ਲੋਕਾਂ ਦੀ ਇੱਕੋ ਇੱਕ ਆਸ ਉਮੀਦ ਆਜ਼ਾਦ ਉਮੀਦਵਾਰ ਹੀ ਹਨ। ਕਿਉਂਕਿ ਪਾਰਟੀਆਂ ਦੇ ਅਧੀਨ ਕੰਮ ਕਰਦੇ ਨੇਤਾ ਲੋਕਾਂ ਦਾ ਭਲਾ ਨਹੀਂ ਕਰ ਸਕਦੇ। ਜਿਸ ਕਰਕੇ ਉਹਨਾਂ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ ਲੜੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਰਨਾਲਾ ਦੇ ਲੇਬਰ ਚੌਂਕ ਵਿੱਚ ਮਜ਼ਦੂਰਾਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ। ਜਦਕਿ ਇਸ ਤੋਂ ਪਹਿਲਾਂ ਹੋਰ ਰਾਜਸੀ ਪਾਰਟੀਆਂ ਦੇ ਲੋਕ ਇਹਨਾ ਦੀਆਂ ਸਮੱਸਿਆਵਾਂ ਸੁਣਦੇ ਸਨ, ਪਰ ਹੱਲ ਕਦੇ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਾਡਾ ਜਵਾਨੀ ਦਾ ਨਸ਼ੇ ਨੇ ਖ਼ਾਤਮਾ ਕਰ ਦਿੱਤਾ ਹੈ। ਸਾਡੀ ਧਰਤੀ ਜ਼ਮੀਨ ਕੀਟਨਾਸ਼ਕ ਦਵਾਈ ਦੇ ਰੂਪ ਵਿੱਚ ਨਸ਼ੇ ਉਪਰ ਲੱਗ ਚੁੱਕੀ ਹੈ, ਜਿਸਨੇ ਲੋਕਾਂ ਨੂੰ ਬੀਮਾਰੀਆਂ ਦੇ ਗੱਫ਼ੇ ਦਿੱਤੇ ਹਨ।
ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਨੇ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਦਾ ਦਿੱਤਾ ਸੱਦਾ - Lok Sabha constituency Sangrur - LOK SABHA CONSTITUENCY SANGRUR
ਪੰਜਾਬ ਦੇ ਸਾਬਕਾ ਡੀ ਐੱਸ ਪੀ ਬਲਵਿੰਦਰ ਸੇਖੋਂ ਨੇ ਆਜ਼ਾਦ ਉਮੀਦਵਾਰ ਵੱਜੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀਆਂ ਅਧੀਨ ਵਿਧਾਇਕ ਕੰਮ ਨਹੀਂ ਕਰਦੇ।
Published : Apr 13, 2024, 11:47 AM IST
100 ਫ਼ੀਸਦੀ ਹੋਣੀ ਚਾਹੀਦੀ ਹੈ ਵੋਟਿੰਗ :ਉਹਨਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਲੋੜ ਹੈ। ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈ ਕੇ ਵੋਟਿੰਗ ਕਰਨ ਦੀ ਲੋੜ ਹੈ। ਲੋਕ ਆਪਣੀ ਵੋਟ ਦੀ ਕੀਮਤ ਤੋਂ ਅਣਜਾਣ ਹਨ। ਵੋਟਿੰਗ ਸਿਰਫ਼ 60-65 ਫ਼ੀਸਦੀ ਵੋਟਿੰਗ ਰਹਿ ਜਾਂਦੀ ਹੈ, ਜਦਕਿ ਸਾਰੀ ਵੋਟਿੰਗ 100 ਫ਼ੀਸਦੀ ਹੋਣੀ ਚਾਹੀਦੀ ਹੈ। ਉਹਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਜ਼ਾਦ ਉਮੀਦਵਾਰਾਂ ਨੂੰ ਵੋਟ ਦਿੱਤੀ ਜਾਵੇ ਅਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਬਿਲਕੁਲ ਨਕਾਰਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਮਖਿਆਲੀ ਲੋਕਾਂ ਨਾਲ ਮਿਲ ਕੇ ਚੱਲਣਗੇ ਅਤੇ ਕੋਸਿਸ਼ ਕਰਨਗੇ ਕਿ ਪੰਜਾਬ ਦੀ ਆਪਣੀ ਕੋਈ ਚੰਗੀ ਖੇਤਰੀ ਪਾਰਟੀ ਬਣਾ ਕੇ ਮਜ਼ਬੂਤ ਕੀਤੀ ਜਾਵੇ। ਉਹਨਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਰਾਜਸੀ ਪਾਰਟੀਆਂ ਪੰਜਾਬ ਦਾ ਕਦੇ ਭਲਾ ਨਹੀਂ ਕਰ ਸਕਦੀਆਂ। ਉਹਨਾਂ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਦਾ ਨਾਮ ਲੈ ਕੇ ਵੰਡਣ ਵਾਲੇ ਲੋਕਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ।