ਪੰਜਾਬ

punjab

ETV Bharat / state

ਆਪਣੇ ਗ੍ਰਹਿ ਨਿਵਾਸ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕਿਹਾ- ਆਪਣੇ ਵਰਕਰਾਂ ਦੇ ਲਈ ਹਮੇਸ਼ਾ ਖੜਾ ਰਹਾਂਗਾ - FORMER CM BHARAT BHUSHAN ASHU

ਲੁਧਿਆਣਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪਹੁੰਚਣ 'ਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

FORMER CM BHARAT BHUSHAN ASHU
ਆਪਣੇ ਗ੍ਰਹਿ ਨਿਵਾਸ 'ਤੇ ਪਹੁੰਚੇ ਭਾਰਤ ਭੂਸ਼ਣ ਆਸ਼ੂ (ETV Bharat (ਲੁਧਿਆਣਾ, ਪੱਤਰਕਾਰ))

By ETV Bharat Punjabi Team

Published : Dec 22, 2024, 7:15 PM IST

ਲੁਧਿਆਣਾ:ਲੁਧਿਆਣਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪਹੁੰਚਣ 'ਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਜਿੱਥੇ ਆਪਣੇ ਸਮਰਥਕਾਂ ਸਮੇਤ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤਾਂ ਉੱਥੇ ਹੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੋਲੀਟੀਕਲ ਵੈਂਡੈਟਾ ਦੇ ਨਾਲ ਉਨ੍ਹਾਂ ਨੂੰ ਫਸਾਇਆ ਗਿਆ ਸੀ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਹੁਣ ਉਹ ਆਪਣੇ ਵਰਕਰਾਂ ਦੇ ਵਿੱਚ ਪਹੁੰਚੇ ਨੇ ਕਿਹਾ ਕਿ ਜੋ ਉਨ੍ਹਾਂ ਉੱਤੇ ਇਲਜ਼ਾਮ ਲਗਾਏ ਜਾ ਰਹੇ ਸੀ ਉਹ ਸਾਰੇ ਖਾਰਜ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਟੀਵੀ ਚੈਨਲ ਅਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੀਆਂ ਪ੍ਰੋਪਰਟੀਆਂ ਸਮੇਤ ਹੋਟਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਸੀ। ਕਿਹਾ ਕਿ ਹੁਣ ਇਸ ਤੋਂ ਸਾਫ ਹੋਇਆ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ।

ਆਪਣੇ ਗ੍ਰਹਿ ਨਿਵਾਸ 'ਤੇ ਪਹੁੰਚੇ ਭਾਰਤ ਭੂਸ਼ਣ ਆਸ਼ੂ (ETV Bharat (ਲੁਧਿਆਣਾ, ਪੱਤਰਕਾਰ))

ਆਪਣੇ ਸਮਰਥਕਾਂ ਦੇ ਨਾਲ ਡੱਟ ਕੇ ਖੜਾਂਗਾ

ਸਾਬਕਾ ਕੈਬਨਿਟ ਮੰਤਰੀ ਆਸੂ ਨੇ ਕਿਹਾ ਕਿ ਉਨ੍ਹਾਂ ਦੀ ਬਿਨਾਂ ਪ੍ਰੈਜੈਂਸ ਦੇ ਇਹ ਨਗਰ ਨਿਗਮ ਚੋਣਾਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਆਪਣੇ ਸਮਰਥਕਾਂ ਦੇ ਨਾਲ ਡੱਟ ਕੇ ਖੜਨਗੇ ਅਤੇ ਅੱਗੇ ਦੀ ਰਣਨੀਤੀ ਬਾਰੇ ਫਿਰ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਰਡਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇੱਕ ਦਿਨ ਜ਼ੇਲ੍ਹ ਦੇ ਵਿੱਚ ਰੱਖਿਆ ਗਿਆ ਅਤੇ ਅੱਜ ਬਰੀ ਕੀਤਾ ਗਿਆ ਤਾਂ ਕਿ ਉਨ੍ਹਾਂ ਦੀ ਗੈਰ ਮੌਜੂਦਗੀ ਦੇ ਵਿੱਚ ਹੀ ਚੋਣਾਂ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਤਾਂ ਹੋਰ ਕੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਇਲਜ਼ਾਮਾਂ ਤੋਂ ਬਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਾਈਕੋਰਟ ਦਾ ਧੰਨਵਾਦ ਕਰਦੇ ਹਨ।

ਕਾਂਗਰਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇੰਨੇ ਦਬਾਅ ਦੇ ਵਿੱਚ ਉਨ੍ਹਾਂ ਦੇ ਵਰਕਰ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਡਟੇ ਰਹੇ, ਇਹ ਵੱਡੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਆਸ਼ੂ ਆਪਣੇ ਵਰਕਰਾਂ ਦੇ ਲਈ ਹਮੇਸ਼ਾ ਖੜਾ ਹੈ। ਇਹ ਵੀ ਕਿਹਾ ਕਿ ਕਾਂਗਰਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਵਿਸ਼ਿਆਂ 'ਤੇ ਉਹ ਵਿਸਥਾਰ ਨਾਲ ਗੱਲ ਵੀ ਕਰਨਗੇ ਪਰ ਅੱਜ ਉਹ ਆਪਣੇ ਦੋਸਤਾਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਮਿਲਣਾ ਚਾਹੁੰਦੇ ਹਨ।

ABOUT THE AUTHOR

...view details