ਲੁਧਿਆਣਾ: ਇੱਥੇ ਪੀਏਯੂ ਵਿੱਚ ਲੱਗਿਆ 2 ਦਿਨੀਂ ਫਲਾਵਰ ਸ਼ੋਅ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਹੈ। ਐਮਐਸ ਰੰਧਾਵਾ ਦੀ ਯਾਦ ਵਿੱਚ ਇਹ 2 ਦਿਨੀ ਫੁੱਲਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ। ਜਿੱਥੇ ਫੁੱਲ ਪ੍ਰੇਮੀਆਂ ਵਲੋਂ ਉਗਾਏ ਗਏ ਫੁੱਲ ਇਸ ਸ਼ੋਅ ਵਿੱਚ ਲਿਆਂਦੇ ਗਏ। ਉੱਥੇ ਹੀ ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓਂ ਲੋਕ ਦੇਖਣ ਲਈ ਪਹੁੰਚ ਰਹੇ। ਸੈਂਕੜੇ ਕਿਸਮ ਦੇ ਫੁੱਲ ਇਸ ਫਲਾਵਰ ਸ਼ੋਅ ਵਿੱਚ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਰੰਗ ਬਿਰੰਗੇ ਫੁੱਲਾਂ ਦੇ ਨਾਲ ਲੋਕ ਸੇਲਫੀਆਂ ਲੈਂਦੇ ਵਿਖਾਈ ਦਿੱਤੇ।ਵੱਖ-ਵੱਖ ਫੁੱਲਾਂ ਦੀ ਕੈਟਾਗਰੀ ਦੇ ਫੁੱਲਾਂ ਦੇ ਵਿੱਚ ਮੁਕਾਬਲੇ ਵੀ ਅੱਜ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਨਤੀਜੇ ਅੱਜ ਆਉਣਗੇ।
ਪੀਏਯੂ ਲੁਧਿਆਣਾ 'ਚ ਫੁੱਲਾਂ ਦਾ ਸ਼ੋਅ, ਫੁੱਲਾਂ ਦੀਆਂ ਕਿਸਮਾਂ ਵੇਖ ਕੇ ਕਹਿ ਉਠੋਗੇ- ਵਾਹ ! - ਫੁੱਲਾਂ ਦੀਆਂ ਕਿਸਮਾਂ
Flower Show In PAU Ludhiana: ਪੀ ਏ ਯੂ ਲੁਧਿਆਣਾ 'ਚ ਫੁੱਲਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ। 2 ਦਿਨੀਂ ਪ੍ਰਦਰਸ਼ਨੀ ਵਿੱਚ ਸੈਂਕੜੇ ਕਿਸਮਾਂ ਦੇ ਫੁੱਲ ਬਣੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਨਾਲ ਹੀ, ਫੁੱਲਾਂ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਸੁਨੇਹਾ ਦਿੱਤਾ ਗਿਆ।
Published : Feb 29, 2024, 2:17 PM IST
ਕੈਕਟਸ ਪੈਦਾ ਕਰਨ ਦਾ ਜਨੂੰਨ:ਇਸ ਦੌਰਾਨ ਡਾਕਟਰ ਹਰਭਜਨ ਦਾਸ ਵੱਲੋਂ ਕੈਕਟਸ ਵੀ ਲਿਆਂਦੇ ਗਏ, ਜਿਨ੍ਹਾ ਦੀਆਂ ਸੈਂਕੜੇ ਕਿਸਮਾਂ ਓਹ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸ਼ੌਂਕ ਹੈ, ਪਰ ਉਨ੍ਹਾਂ ਨੇ ਪੀ ਏ ਯੂ ਵਿੱਚ ਹੀ ਫੁੱਲਾਂ ਦੀ ਪ੍ਰਦਰਸ਼ਨੀ ਨੂੰ ਵੇਖ ਕੇ ਕੈਕਟਸ ਲਾਉਣੇ ਸ਼ੁਰੂ ਕੀਤੇ ਸਨ। ਉਨ੍ਹਾਂ ਕਿਹਾ ਕਿ ਉਹ ਸਿਰਫ ਦੋ ਬੂਟੇ ਲੈ ਕੇ ਗਏ ਅਤੇ ਉਨ੍ਹਾਂ ਦੋ ਬੂਟਿਆਂ ਵਿੱਚੋਂ ਇੱਕ ਨੇ ਇਨਾਮ ਜਿੱਤ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਸ਼ੌਂਕ ਜਾਗਿਆ ਕਿ ਹੁਣ ਉਹ ਆਪਣੇ ਘਰ ਦੇ ਵਿੱਚ ਆਪਣੀ ਛੱਤ ਉੱਤੇ ਵੱਡੀ ਗਿਣਤੀ ਵਿੱਚ ਕੈਕਟਸ ਲਗਾ ਰਹੇ ਹਨ। ਸਿਰਫ ਭਾਰਤ ਵਿੱ ਹੀ ਨਹੀਂ, ਸਗੋਂ ਵੱਖ-ਵੱਖ ਵਿਦੇਸ਼ਾਂ ਤੋਂ ਵੀ ਉਹ ਕੈਕਟਸ ਦੀਆਂ ਕਿਸਮਾਂ ਮੰਗਵਾਉਂਦੇ ਹਨ।
ਫੁੱਲਾਂ ਦੀ ਖੇਤੀ ਤੋਂ ਕਮਾ ਸਕਦੇ ਚੰਗੀ ਆਮਦਨ:ਪੀਏਯੂ ਫੁੱਲਾਂ ਦੇ ਖੇਤੀ ਦੇ ਮਾਹਰ ਡਾਕਟਰ ਸਿਮਰਤ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਫੁੱਲਾਂ ਦੀਆਂ ਕਿਸਮਾਂ ਇਸ ਸ਼ੋਅ ਵਿੱਚ ਫੁੱਲ ਪ੍ਰੇਮੀ ਲੈ ਕੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਗੁਲਾਬ ਗੇਂਦੇ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਫੁੱਲ ਇਸ ਸ਼ੋਅ ਦੀ ਰੌਣਕ ਵਧਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਹੁਣ ਫੁੱਲਾਂ ਦੀ ਖੇਤੀ ਵੱਲ ਵੀ ਆਕ੍ਰਸ਼ਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਫੁੱਲਾਂ ਦੀ ਖੇਤੀ, ਖੇਤੀ ਵਿੱਚ ਬਦਲ ਬਣ ਸਕਦੀ ਹੈ ਜਿਸ ਦੇ ਰਾਹੀਂ ਕਿਸਾਨ ਮਹੀਨਾਵਾਰੀ ਨਹੀਂ, ਹਫ਼ਤਾਵਾਰੀ ਆਮਦਨ ਕਮਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਹਰ ਵਾਰ ਕੋਸ਼ਿਸ਼ ਕਰਦੇ ਹਨ ਕਿ ਨਵੀਆਂ ਕਿਸਮਾਂ ਉਗਾਈਆਂ ਜਾਣ ਜਿਸ ਲਈ ਨਵੀਂ ਖੋਜ ਵੀ ਕੀਤੀ ਜਾਂਦੀ ਹੈ।