ਲੁਧਿਆਣਾ: ਲੁਧਿਆਣਾ ਦੇ ਪਿੰਡ ਫੁੱਲਾਂਵਾਲ ਦੇ ਨੌਜਵਾਨ ਇਨੀ ਦਿਨੀ ਚਰਚਾ ਦੇ ਵਿੱਚ ਨੇ ਪਹਿਲਾਂ ਇਨ੍ਹਾਂ ਨੌਜਵਾਨਾਂ ਵੱਲੋਂ ਆਪਣੇ ਪਿੰਡ ਦੇ ਵਿੱਚ ਨਸ਼ੇ ਦੇ ਖਿਲਾਫ ਮੁਹਿਮ ਚਲਾਈ ਗਈ ਸੀ। ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ ਗਿਆ ਸੀ ਅਤੇ ਹੁਣ ਇਹ ਨੌਜਵਾਨ ਨਿਰਾਸਰਿਆਂ ਦਾ ਆਸਰਾ ਬੰਨ੍ਹ ਰਹੇ ਹਨ ਅਤੇ ਉਨਾਂ ਨੂੰ ਛੱਤ ਦੇ ਰਹੇ ਹਨ ਜਿਨਾਂ ਕੋਲ ਪਿੰਡ ਵਿੱਚ ਪੱਕਾ ਘਰ ਨਹੀਂ ਹੈ। ਹਾਲਾਂਕਿ ਇਹ ਕੰਮ ਪ੍ਰਸ਼ਾਸਨ ਅਤੇ ਸਰਕਾਰ ਦਾ ਸੀ ਪਰ ਜਿੱਥੇ ਪ੍ਰਸ਼ਾਸਨ ਅਤੇ ਸਰਕਾਰ ਨੇ ਹੀ ਪਹੁੰਚ ਪਾਏ ਇਹ ਪਿੰਡ ਦੇ ਨੌਜਵਾਨਾਂ ਨੇ ਸੇਵਾ ਕਰਨੀ ਸ਼ੁਰੂ ਕੀਤੀ ਹੈ। ਇੱਕ ਝੁੱਗੀ ਦੇ ਵਿੱਚ ਰਹਿ ਰਹੇ ਪਿੰਡ ਦੇ ਹੀ ਇੱਕ ਬਜ਼ੁਰਗ ਨੂੰ ਇਹਨਾਂ ਨੌਜਵਾਨਾਂ ਨੇ ਘਰ ਬਣਾਉਣਾ ਸ਼ੁਰੂ ਕੀਤਾ ਹੈ ਜਿਸ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ।
ਪਹਿਲੇ ਘਰ ਦੀ ਸ਼ੁਰੂਆਤ: ਪਿੰਡ ਫੁੱਲਾਂਵਾਲ ਨੌਜਵਾਨ ਸਭਾ ਦੇ ਵਿੱਚ ਕਈ ਐਨਆਰਆਈ ਵੀ ਸ਼ਾਮਿਲ ਹਨ ਜੋ ਕਿ ਵਿਦੇਸ਼ਾਂ ਤੋਂ ਵੀ ਮਦਦ ਭੇਜ ਰਹੇ ਹਨ। ਸਭਾ ਦੇ ਮੈਂਬਰਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਅਕਸਰ ਹੀ ਆਪਣੇ ਗਰੁੱਪ ਦੇ ਵਿੱਚ ਸਮਾਜ ਸੇਵਾ ਦੀਆਂ ਗੱਲਾਂ ਕਰਦੇ ਹਨ ਅਤੇ ਜਦੋਂ ਪਤਾ ਲੱਗਾ ਕਿ ਆਪਣੇ ਪਿੰਡ ਦੇ ਵਿੱਚ ਹੀ ਕਈ ਅਜਿਹੇ ਲੋਕ ਹਨ ਜਿਨਾਂ ਕੋਲ ਰਹਿਣ ਲਈ ਛੱਤ ਤੱਕ ਨਹੀਂ ਹੈ ਤਾਂ ਸੋਚਿਆ ਕਿ ਪਹਿਲਾਂ ਇਸ ਦੀ ਸ਼ੁਰੂਆਤ ਆਪਣੇ ਪਿੰਡ ਤੋਂ ਹੀ ਕੀਤੀ ਜਾਵੇ। ਜਿਸ ਕਰਕੇ ਨੌਜਵਾਨਾਂ ਨੇ ਪਿੰਡ ਦੇ ਹੀ ਇੱਕ 80 ਸਾਲ ਦੇ ਬਜ਼ੁਰਗ ਉਜਾਗਰ ਸਿੰਘ ਦੇ ਘਰ ਨੂੰ ਬਣਾਉਣਾ ਸ਼ੁਰੂ ਕੀਤਾ ਹੈ ਜੋ ਕਿ ਹੁਣ ਤੱਕ ਝੁੱਗੀ ਦੇ ਵਿੱਚ ਰਹਿ ਰਹੇ ਸਨ ਇੱਥੋਂ ਤੱਕ ਕਿ ਬਰਸਾਤਾਂ ਦੇ ਵਿੱਚ ਇਸ ਛੱਤ ਚੋਣ ਲੱਗ ਜਾਂਦੀ ਸੀ ਬਜ਼ੁਰਗ ਸਹੀ ਤਰ੍ਹਾਂ ਚੱਲਣ ਫਿਰਨ ਦੇ ਵਿੱਚ ਵੀ ਨਾਕਾਮ ਹੈ ਉਸ ਨੂੰ ਦਵਾਈਆਂ ਦਾ ਪ੍ਰਬੰਧ ਰਾਸ਼ਨ ਦਾ ਪ੍ਰਬੰਧ ਕਰਨ ਦੇ ਨਾਲ ਇਨ੍ਹਾਂ ਨੌਜਵਾਨਾਂ ਨੇ ਇੱਕ ਪੱਕੀ ਛੱਤ ਦੇਣ ਦਾ ਵੀ ਫੈਸਲਾ ਕੀਤਾ ਹੈ ਜਿਸ ਦਾ ਕੰਮ ਹੁਣ ਸ਼ੁਰੂ ਹੋ ਗਿਆ ਹੈ। ਇਨ੍ਹਾਂ ਨੌਜਵਾਨਾਂ ਦੇ ਨਾਲ ਕੁਝ ਮੋਹਤਵਾਰ ਲੋਕਾਂ ਨੇ ਅਤੇ ਐਨਆਰਆਈ ਨੇ ਵੀ ਮਦਦ ਕੀਤੀ ਹੈ।
ਪ੍ਰਸ਼ਾਸਨ ਅਤੇ ਸਰਕਾਰ ਦਾ ਕਰ ਰਹੇ ਕੰਮ:ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਹਾਲਾਂਕਿ ਪ੍ਰਸ਼ਾਸਨ ਅਤੇ ਸਰਕਾਰ ਵੀ ਆਪਣੇ ਪੱਧਰ ਤੇ ਕੰਮ ਕਰਦੀ ਹੈ। ਪਰ ਅਸੀਂ ਸੋਚਿਆ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਪਿੰਡ ਦੇ ਵਿੱਚ ਸਮਰੱਥ ਹੈ ਤਾਂ ਅਜਿਹੇ ਸ਼ਖਸ ਦੀ ਮਦਦ ਕੀਤੀ ਜਾਵੇ ਜੋ ਕਿ ਸਮਰੱਥ ਨਹੀਂ ਹੈ ਜਿਸ ਕੋਲ ਪੱਕੀ ਛੱਤ ਨਹੀਂ ਹੈ ਅਤੇ ਕਮਾਉਣ ਵਾਲਾ ਘਰ ਦੇ ਵਿੱਚ ਨਹੀਂ ਹੈ। ਉਜਾਗਰ ਸਿੰਘ ਅਤੇ ਉਸਦੀ ਬੇਟੀ ਨੇ ਦੱਸਿਆ ਕਿ ਕਈ ਮਹੀਨੇ ਪਹਿਲਾਂ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ ਅਤੇ ਉਨਾਂ ਦੀ ਨੂੰਹ ਦੀ ਵੀ ਮੌਤ ਹੋ ਚੁੱਕੀ ਹੈ। ਘਰ ਦੇ ਵਿੱਚ ਬਜ਼ੁਰਗ ਇਕੱਲਾ ਹੈ। ਉਜਾਗਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੇਰੀ ਉਮਰ ਲਗਭਗ 45 ਸਾਲ ਦੀ ਹੈ ਪਰ ਮੇਰਾ ਆਪਣਾ ਵੀ ਪਰਿਵਾਰ ਹੈ ਜੋ ਦਿਹਾੜੀਆਂ ਕਰਦਾ ਹੈ ਸਾਡੀ ਆਪਣੀ ਰੋਟੀ ਬਹੁਤ ਮੁਸ਼ਕਿਲ ਨਾਲ ਚਲਦੀ ਹੈ ਤਾਂ ਅਸੀਂ ਕਿਸੇ ਦੀ ਕੀ ਮਦਦ ਕਰ ਸਕਦੇ ਹਾਂ।