ਪੰਜਾਬ

punjab

ETV Bharat / state

ਦਲੇਰ ਸਿੰਘ ਨੂੰ ਅਮਰੀਕਾ ਭੇਜਣ ਵਾਲੇ ਏਜੰਟ ਦਾ ਦਫ਼ਤਰ ਸੀਲ, ਏਜੰਟ ਸਤਨਾਮ ਸਿੰਘ ਆਪਣੇ ਘਰ ਤੋਂ ਗਾਇਬ, ਪੁਲਿਸ ਕਰ ਰਹੀ ਭਾਲ - DALER SINGH DEPORTED FROM AMERICA

ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਾਜਾਸਾਂਸੀ ਪੁਲਿਸ ਨੇ ਅਮਰੀਕਾ ਤੋਂ ਡਿਪੋਰਟ ਹੋਕੇ ਆਏ ਦਲੇਰ ਸਿੰਘ ਦੇ ਏਜੰਟ ਸਤਨਾਮ ਸਿੰਘ 'ਤੇ FIR ਦਰਜ ਕੀਤੀ ਹੈ।

FIR REGISTERED AGAINST AGENT
ਅਮਰੀਕਾ ਭੇਜਣ ਵਾਲੇ ਏਜੰਟ ਦਾ ਦਫ਼ਤਰ ਸੀਲ (ETV Bharat)

By ETV Bharat Punjabi Team

Published : Feb 7, 2025, 9:30 PM IST

ਅੰਮ੍ਰਿਤਸਰ : ਅਮਰੀਕਾ ਸਰਕਾਰ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਜਿਸ ਵਿੱਚ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸਲੇਮਪੁਰਾ ਦਾ ਨੌਜਵਾਨ ਦਲੇਰ ਸਿੰਘ ਵੀ ਸ਼ਾਮਿਲ ਸੀ। ਦਲੇਰ ਸਿੰਘ 60 ਲੱਖ ਰੁਪਏ ਖਰਚ ਕੇ ਅਮਰੀਕਾ ਗਿਆ ਸੀ। ਜਿੱਥੇ ਏਜੰਟ ਵੱਲੋਂ ਗਲਤ ਤਰੀਕੇ ਦੇ ਨਾਲ ਦਲੇਰ ਸਿੰਘ ਨੂੰ ਅਮਰੀਕਾ ਭੇਜ ਦਿੱਤਾ ਗਿਆ ਸੀ ਅਤੇ ਹੁਣ ਦਲੇਰ ਸਿੰਘ ਡਿਪੋਰਟ ਹੋ ਕੇ ਘਰ ਪਹੁੰਚੇ ਹਨ। ਜਿਸ ਤੋਂ ਬਾਅਦ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਦਖਲ ਤੋਂ ਬਾਅਦ ਪੁਲਿਸ ਵੱਲੋਂ ਏਜੰਟ ਸਤਨਾਮ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਅਮਰੀਕਾ ਭੇਜਣ ਵਾਲੇ ਏਜੰਟ ਦਾ ਦਫ਼ਤਰ ਸੀਲ (ETV Bharat)

ਏਜੰਟ ਸਤਨਾਮ ਸਿੰਘ 'ਤੇ FIR ਦਰਜ

ਹੁਣ ਰਾਜਾਸਾਂਸੀ ਪੁਲਿਸ ਦੇ ਅਡੀਸ਼ਨਲ ਐਸਐਚਓ ਪਰਮਜੀਤ ਸਿੰਘ ਵੱਲੋਂ ਅਜਨਾਲਾ ਵਿਖੇ ਸਤਨਾਮ ਸਿੰਘ ਦੇ ਦਫ਼ਤਰ ਨੂੰ ਸੀਲ ਕੀਤਾ ਗਿਆ ਹੈ। ਪੁਲਿਸ ਨੇ ਸਤਨਾਮ ਸਿੰਘ ਦੇ ਦਫ਼ਤਰ ਵਿੱਚੋਂ ਲੈਪਟਾਪ, ਜ਼ਰੂਰੀ ਕਾਗਜ਼ਾਤ ਅਤੇ ਪਾਸਪੋਰਟ ਜ਼ਬਤ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਤੇ ਏਜੰਟ ਸਤਨਾਮ ਸਿੰਘ ਖ਼ਿਲਾਫ਼ FIR ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਮਰੀਕਾ ਭੇਜਣ ਵਾਲੇ ਏਜੰਟ ਦਾ ਦਫ਼ਤਰ ਸੀਲ (ETV Bharat)

ਟਰੈਵਲ ਏਜੰਟ ਨੇ ਗੈਰ-ਕਾਨੂੰਨੀ ਤਰੀਕੇ ਨਾਲ ਘੱਲਿਆ ਸੀ ਅਮਰੀਕਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ, 'ਅਮਰੀਕਾ ਤੋਂ ਡਿਪੋਰਟ ਹੋਏ ਦਲੇਰ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਟਰੈਵਲ ਏਜੰਟ ਵੱਲੋਂ 60 ਲੱਖ ਰੁਪਏ ਲੈ ਕੇ ਗਲਤ ਤਰੀਕੇ ਨਾਲ ਅਮਰੀਕਾ ਭੇਜਿਆ ਗਿਆ ਸੀ। ਜਿਸ ਦੇ ਚਲਦੇ ਪੁਲਿਸ ਵੱਲੋਂ ਉਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟਰੈਵਲ ਏਜੰਟ ਸਤਨਾਮ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਜਿਹੜੇ ਟਰੈਵਲ ਏਜੰਟ ਹਨ, ਜਿਹੜੇ ਗਲਤ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਦੇ ਹਨ। ਜੇਕਰ ਉਨ੍ਹਾਂ ਖ਼ਿਲਾਫ਼ ਕੋਈ ਵੀ ਸ਼ਿਕਾਇਤ ਆਵੇਗੀ ਤਾਂ ਉਸ ਉੱਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਨੂੰ ਕਾਬੂ ਕਰਨ ਵਾਸਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ, ਜਿਹੜੀਆਂ ਛਾਪੇਮਾਰੀ ਕਰ ਰਹੀਆਂ ਹਨ,'।

ABOUT THE AUTHOR

...view details