ਫਿਰੋਜ਼ਪੁਰ:ਬੀਤੇ ਦਿਨੀ ਜੀਰਾ ਦੇ ਪਿੰਡ ਬੱਗੀ ਪਤਨੀ ਵਿੱਚ ਹੋਈ ਗੋਲੀਬਾਰੀ ਦੇ ਵਿੱਚ ਜੀਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਸਮੇਤ ਸੱਤ ਲੋਕਾਂ ਉੱਤੇ ਮਾਮਲਾ ਦਰਜ ਹੋਇਆ ਸੀ ਜਿਸ ਦੀ ਸੈਸ਼ਨ ਕੋਰਟ ਵਿੱਚ ਵਿੱਚ ਲਗਾਈ ਬੇਲ ਸੈਸ਼ਨ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਦਸੱਣਯੋਗ ਹੈ ਕਿ ਜੀਰਾ ਦੇ ਪਿੰਡ ਬੱਗੀ ਵਾਸੀ ਗੁਰਨਾਮ ਸਿੰਘ ਅਤੇ ਬਖਸ਼ੀਸ਼ ਸਿੰਘ ਦਾ 1991 ਤੂੰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਚਾਚਾ ਮਹਿੰਦਰਜੀਤ ਸਿੰਘ ਨਾਲ ਜਮੀਨੀ ਵਿਵਾਦ ਚੱਲ ਰਿਹਾ ਹੈ। ਜਿਸ ਵਿੱਚ ਅਦਾਲਤ ਨੇ 1990 ਵਿੱਚ ਇਹ ਕੰਪਲੇਂਟਰ ਦੇ ਹੱਕ ਵਿੱਚ ਕਰ ਦਿੱਤਾ ਸੀ ਪਰ ਫਿਰ ਹਾਈਕੋਰਟ ਦੁਆਰਾ 1991 ਵਿੱਚ ਬਦਲ ਦਿੱਤਾ ਗਿਆ ਸੀ ਪਰ ਦੁਬਾਰਾ ਅਪੀਲ ਪਾਉਣ ਤੋਂ ਬਾਅਦ 1992 ਵਿੱਚ ਇਸ ਤੇ ਸਟੇਅ ਹੋ ਗਿਆ ਜੋ ਕਿ ਸ਼ਿਕਾਇਤਕਰਤਾ ਪਾਰਟੀ ਗੁਰਨਾਮ ਸਿੰਘ ਬਖਸ਼ੀਸ਼ ਸਿੰਘ ਦੇ ਹੱਕ ਵਿੱਚ ਸੀ ਪਰ ਬੀਤੀ 6 ਜੂਨ 2024 ਨੂੰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਚਾਚਾ ਮਹਿੰਦਰਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਟਰੈਕਟਰ ਚਲਾ ਕੇ ਅਤੇ ਗੋਲੀਬਾਰੀ ਕਰਕੇ ਜਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕੰਪਲੇਟਰ ਪਾਰਟੀ ਦੇ ਬਿਆਨਾਂ ਉੱਪਰ ਕੀ ਇਹ ਸਭ ਕੁਝ ਕੁਲਵੀਰ ਜੀਰਾ ਦੀ ਸ਼ਹਿ ਉੱਪਰ ਹੋਇਆ ਹੈ।
ਗੋਲੀ ਕਾਂਡ ਮਾਮਲੇ 'ਚ ਅਦਾਲਤ ਨੇ ਕੁਲਬੀਰ ਸਿੰਘ ਜੀਰਾ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ - BAIL REJECTED OF ZIRA - BAIL REJECTED OF ZIRA
ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਫਿਰੋਜ਼ਪੁਰ ਸੈਸ਼ਨ ਕੋਰਟ ਨੇ ਸਾਬਕਾ ਵਿਧਾਇਕ ਕਾਂਗਰਸ ਕੁਲਬੀਰ ਸਿੰਘ ਜੀਰਾ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ।
Published : Jun 15, 2024, 11:34 AM IST
ਜੀਰਾ ਸਮੇਤ ਸੱਤ ਲੋਕਾਂ ਖਿਲਾਫ ਧਾਰਾ 307 ਦਾ ਮਾਮਲਾ ਦਰਜ : ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਲਬੀਰ ਸਿੰਘ ਜੀਰਾ ਸਮੇਤ ਸੱਤ ਲੋਕਾਂ ਖਿਲਾਫ ਧਾਰਾ 307 ਦਾ ਮਾਮਲਾ ਦਰਜ ਕੀਤਾ ਸੀ ਜਿਸ ਦੀ ਜਮਾਨਤ ਅਰਜ਼ੀ ਅੱਜ ਕੁਲਬੀਰ ਸਿੰਘ ਜੀਰਾ ਵੱਲੋਂ ਜਿਲਾ ਸੈਸ਼ਨ ਕੋਰਟ ਵਿੱਚ ਲਗਾਈ ਸੀ ਪਰ ਮਾਨਯੋਗ ਅਦਾਲਤ ਦੁਆਰਾ ਇਸ ਨੂੰ ਡਿਸਮਿਸ ਕਰ ਦਿੱਤਾ ਗਿਆ ਕੰਪਲੇਂਟਰ ਪਾਰਟੀ ਦੇ ਵਕੀਲ ਲਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਇਹ ਜਮਾਨਤ ਅਰਜ਼ੀ ਮਾਨਯੋਗ ਹਾਈਕੋਰਟ ਵਿੱਚ ਲਗਾਈ ਜਾਵੇਗੀ।
- ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਆਸਾਮੀਆਂ ਲਈ ਵਿਭਾਗੀ ਪ੍ਰੀਖਿਆ 22 ਜੁਲਾਈ ਤੋਂ, ਹੋਰ ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ - examination for various posts
- ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਸਿਹਤ ਸਮੱਸਿਆਵਾਂ ਦੇ ਮੁੱਦਿਆਂ 'ਤੇ ਚਾਨਣਾ ਪਾਉਣ ਲਈ ਮਨਾਏ ਗਏ ਵੱਖ-ਵੱਖ ਦਿਵਸ - Guru Gobind Singh Medical College
- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀਐੱਮ ਯੋਗਸ਼ਾਲਾ ਮੁਹਿੰਮ, ਬਰਨਾਲਾ 'ਚ 84 ਥਾਵਾਂ ਉੱਤੇ 2705 ਲੋਕ ਰੋਜ਼ਾਨਾ ਯੋਗਸ਼ਾਲਾ ਦਾ ਲੈ ਰਹੇ ਹਨ ਲਾਭ - benefit of CM Yogashala
ਜਮਾਨਤ ਅਰਜੀ ਖਾਰਜ:ਜ਼ਿਕਰਯੋਗ ਹੈ ਕਿ ਇਸ ਮਮਾਲੇ 'ਚ ਬਿਤੇ ਦਿਨ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਰਿੰਦਰ ਅਗਰਵਾਲ ਸੈਸ਼ਨ ਜੱਜ ਦੀ ਅਦਾਲਤ ਨੇ ਕੁਲਬੀਰ ਸਿੰਘ ਜ਼ੀਰਾ ਦੀ ਜਮਾਨਤ ਅਰਜੀ ਖਾਰਜ ਕਰ ਦਿੱਤੀ। ਪੀੜਤ ਪੱਖ ਵੱਲੋਂ ਪੇਸ਼ ਹੋਏ ਵਕੀਲ ਲਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਜਿਸ ਦੌਰਾਨ ਇਹ ਵਾਰਦਾਤ ਹੋਈ ਕੁਲਬੀਰ ਸਿੰਘ ਜੀਰਾ ਫੋਨ ‘ਤੇ ਦੇ ਪੂਰੀ ਕਮਾਂਡ ਦੇ ਰਿਹਾ ਸੀ। ਪੀੜਿਤ ਪੱਖ ਨੇ ਕੁਲਬੀਰ ਸਿੰਘ ਜੀਰਾ ਦੀਆਂ ਫੋਨ ਕਾਲ ਡਿਟੇਲ ਵੀ ਪੇਸ਼ ਕੀਤੀਆਂ। ਤੱਥਾਂ ਦੇ ਅਧਾਰ ਉਤੇ ਅਦਾਲਤ ਨੇ ਕੁਲਬੀਰ ਜੀਰਾ ਦੀ ਜਮਾਨਤ ਰੱਦ ਕਰ ਦਿੱਤੀ ਅਤੇ ਕਿਸੇ ਵੇਲੇ ਵੀ ਪੁਲਿਸ ਕੁਲਬੀਰ ਸਿੰਘ ਜੀਰਾ ਨੂੰ ਗ੍ਰਿਫਤਾਰ ਕਰ ਸਕਦੀ ਹੈ।