ਪੰਜਾਬ

punjab

ETV Bharat / state

ਕਿਸਾਨ ਆਗੂਆਂ ਨੇ ਜੂਨ 1984 'ਚ ਵਾਪਰੇ ਦੁਖਾਂਤ ਮੌਕੇ ਮਹਾਨ ਸ਼ਹੀਦਾਂ ਨੂੰ ਕੀਤਾ ਸਿਜਦਾ - June 1984 Ghallughara - JUNE 1984 GHALLUGHARA

June 1984 Ghallughara : ਅੱਜ (6 ਜੂਨ) ਫਰੀਦਕੋਟ ਦੇ ਮੁੱਖ ਚੌਂਕ ਉਤੇ ਭਾਰਤੀ ਕਿਸਾਨ ਯੂਨੀਅਨ ਫਤਿਹ ਨੇ ਘੱਲੂਘਾਰਾ ਯਾਦਗਾਰੀ ਦੇ ਸੰਬੰਧ ਵਿੱਚ ਸਮੂਹ ਭਾਈਚਾਰੇ ਦੇ ਲੋਕਾਂ ਅਤੇ ਨੌਜਵਾਨਾਂ ਨਾਲ ਮਿਲ ਕੇ ਰੋਸ ਮੁਜ਼ਾਹਰਾ ਕੀਤਾ।

June 1984 Ghallughara
ਕਿਸਾਨ ਆਗੂਆ ਨੇ ਮਹਾਨ ਸ਼ਹੀਦਾਂ ਨੂੰ ਕੀਤਾ ਸਿਜਦਾ (ETV Bharat Faridkot)

By ETV Bharat Punjabi Team

Published : Jun 6, 2024, 7:45 PM IST

ਕਿਸਾਨ ਆਗੂਆ ਨੇ ਮਹਾਨ ਸ਼ਹੀਦਾਂ ਨੂੰ ਕੀਤਾ ਸਿਜਦਾ (ETV Bharat Faridkot)

ਫਰੀਦਕੋਟ: ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਹਰਿਮੰਦਰ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ 40ਵੀਂ ਬਰਸੀ ਮੌਕੇ ਭਾਰਤੀ ਕਿਸਾਨ ਯੂਨੀਅਨ ਫਤਿਹ ਨੇ ਫਰੀਦਕੋਟ ਸ਼ਹਿਰ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ।ਇਸ ਦੌਰਾਨ ਫਰੀਦਕੋਟ ਦੇ ਮੁੱਖ ਚੌਂਕ ਵਿੱਚ ਖੜ੍ਹ ਕੇ ਕਿਸਾਨਾਂ, ਸਮੂਹ ਭਾਈਚਾਰੇ ਦੇ ਲੋਕਾਂ ਅਤੇ ਨੌਜਵਾਨਾਂ ਨੇ ਕਾਲੀਆਂ ਪੱਗਾਂ, ਕਾਲੀਆਂ ਪੱਟੀਆਂ ਬੰਨ੍ਹ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਚੜ੍ਹਦੀਕਲਾ ਦੇ ਜੈਕਾਰੇ ਲਗਾਏ। ਇਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਨਤਮਸਤਕ ਹੋਏ।

ਇਸ ਦੌਰਾਨ ਕਿਸਾਨ ਯੂਨੀਅਨ ਫਤਿਹ ਦੇ ਆਗੂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਜਿਹੜੇ ਉਸ ਸਮੇਂ ਸਿੱਖ ਸ਼ਹੀਦ ਹੋ ਗਏ ਸੀ, ਉਨ੍ਹਾਂ ਨੂੰ ਅੱਜ ਯਾਦ ਕੀਤਾ ਗਿਆ ਅਤੇ ਜਿਹੜਾ ਸਰਕਾਰਾਂ ਵੱਲੋਂ ਉਸ ਸਮੇਂ ਜ਼ੁਲਮ ਢਾਇਆ ਗਿਆ ਸੀ, ਉਸ ਦੇ ਰੋਸ ਵਿੱਚ ਅੱਜ ਕਾਲੀਆਂ ਪੱਟੀਆਂ ਬੰਨੀਆਂ ਗਈਆਂ।

ਉਨ੍ਹਾਂ ਕਿਹਾ ਕਿ ਜਦੋਂ ਜੂਨ ਮਹੀਨਾ ਸ਼ੁਰੂ ਹੋ ਜਾਂਦਾ ਹੈ ਤਾਂ ਸਿੱਖਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾਂਦਾ ਹੈ, ਇੱਕ ਜੂਨ ਤੋਂ ਲੈ ਕੇ ਛੇ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਸੀ, ਉਹਦੇ ਸੰਬੰਧ ਵਿੱਚ ਹਰ ਸਿੱਖ ਨੌਜਵਾਨ ਅਤੇ ਹਰ ਹਿੰਦੂ ਭਾਈਚਾਰਾ ਜਾਂ ਮੁਸਲਿਮ ਭਾਈਚਾਰਾ ਹੋਵੇ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਉਲੇਖਯੋਗ ਹੈ ਕਿ ਇਸ ਦੌਰਾਨ ਕਿਸਾਨ ਆਗੂ ਨੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਬਾਰੇ ਕਾਫੀ ਗੱਲਾਂ ਕੀਤੀਆਂ।

ABOUT THE AUTHOR

...view details