ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰੇਕ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਤੇ ਹਰ ਇੱਕ ਪਾਰਟੀ ਦੇ ਉਮੀਦਵਾਰ ਨੇ ਆਪਣਾ ਨਾਮਜ਼ਦਗੀ ਪੱਤਰ ਵੀ ਦਖਲ ਕਰ ਦਿੱਤਾ ਹੈ। ਉੱਥੇ ਹੀ ਸਾਡੀ ਟੀਮ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਉਮੀਦਵਾਰ ਇਮਾਨ ਸਿੰਘ ਮਾਨ ਨੇ ਖਾਸ ਗੱਲਬਾਤ ਕੀਤੀ। ਇਮਾਨ ਸਿੰਘ ਮਾਨ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਬੰਦ ਪਏ ਵਪਾਰ ਨੂੰ ਖੋਲ੍ਹਣ ਲਈ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ।
ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਦਾ ਮਾਮਲਾ: ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਤੇ ਡਿਬਲੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਦਾ ਮਾਮਲਾ ਵੀ ਉਹਨਾਂ ਵੱਲੋਂ ਲੋਕ ਸਭਾ ਦੇ ਵਿੱਚ ਚੁੱਕਿਆ ਜਾਵੇਗਾ। ਇਮਾਨ ਸਿੰਘ ਮਾਨ ਨੇ ਕਿਹਾ ਪੰਜਾਬ ਦੇ ਵਿੱਚ ਸਾਡੇ 9 ਦੇ ਕਰੀਬ ਉਮੀਦਵਾਰ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਹਨ ਤੇ ਜਲੰਧਰ, ਹੁਸ਼ਿਆਰਪੁਰ ਤੇ ਖਡੂਰ ਸਾਹਿਬ ਵਿੱਚ ਅਸੀਂ ਦੂਸਰੀ ਪਾਰਟੀਆਂ ਦੀ ਹਿਮਾਇਤ ਕਰ ਰਹੇ ਹਾਂ ਤੇ ਹਰਿਆਣਾ ਦੇ ਵਿੱਚ ਅਸੀਂ ਦੋ ਉਮੀਦਵਾਰ ਅਤੇ ਜੰਮੂ ਕਸ਼ਮੀਰ ਵਿੱਚ ਇੱਕ ਉਮੀਦਵਾਰ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਸੀਟਾਂ ਤੇ ਸਾਡਾ ਗਠਬੰਧਨ ਹੈ।