ਪੰਜਾਬ

punjab

ETV Bharat / state

ਅੱਜ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ; ਕਈ ਕਰੀਬੀਆਂ ਨੂੰ ਵੀ ਸੰਮਨ ਜਾਰੀ, ਇੱਕ ਹੋਰ ਮਾਮਲੇ 'ਚ ਫਸ ਸਕਦੇ ਨੇ ਆਸ਼ੂ ! - Bharat Bhushan Ashu Update

Bharat Bhushan Ashu Update : ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਅੱਜ ਫਿਰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕਰੇਗੀ। ਦੱਸ ਦਈਏ ਕਿ ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਵਿੱਚ ਆਸ਼ੂ ਦੇ ਹੋਰ ਕਰੀਬੀਆਂ ਨੂੰ ਵੀ ਸੰਮਨ ਜਾ ਚੁੱਕੇ ਹਨ। ਪੜ੍ਹੋ ਪੂਰੀ ਖ਼ਬਰ।

Bharat bhushan Ashu
ਅੱਜ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ (Etv Bharat)

By ETV Bharat Punjabi Team

Published : Aug 12, 2024, 9:47 AM IST

ਜੰਲਧਰ:ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਭਾਰਤ ਭੂਸ਼ਣ ਭੂਸ਼ਣ ਆਸ਼ੂ ਨੂੰ ਈਡੀ ਨੇ 1 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਅਦਾਲਤ ਵੱਲੋਂ ਉਨ੍ਹਾਂ ਨੂੰ ਦੋ ਵਾਰ ਪੰਜ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਅੱਜ ਤੀਜੀ ਵਾਲ ਆਸ਼ੂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪਿਛਲੇ 10 ਦਿਨਾਂ ਤੋਂ ਲਗਾਤਾਰ ਪੁੱਛਗਿਛ ਜਾਰੀ :ਈਡੀ ਅਧਿਕਾਰੀਆਂ ਨੇ ਆਸ਼ੂ ਦਾ ਪਿਛਲੇ 10 ਦਿਨਾਂ ਦਾ ਰਿਮਾਂਡ ਲਿਆ ਹੈ। ਆਸ਼ੂ ਤੋਂ ਪਿਛਲੇ 10 ਦਿਨਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਈਡੀ ਨੇ ਕਰੀਬ 5 ਅਜਿਹੇ ਲੋਕਾਂ ਨੂੰ ਸੰਮਨ ਕੀਤਾ ਹੈ, ਜੋ ਆਸ਼ੂ ਦੇ ਬੇਹੱਦ ਕਰੀਬੀ ਹਨ। ਇਨ੍ਹਾਂ 'ਚੋਂ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੀ ਵਿਜੀਲੈਂਸ ਵੱਲੋਂ ਟਰਾਂਸਪੋਰਟ ਟੈਂਡਰ ਘੁਟਾਲੇ 'ਚ ਸ਼ਮੂਲੀਅਤ ਪਾਈ ਗਈ ਸੀ। ਇੱਥੋਂ ਤੱਕ ਕਿ ਆਸ਼ੂ ਦੇ ਕਈ ਕਰੀਬੀ ਦੋਸਤਾਂ ਦੇ ਵਿੱਤੀ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਕਈ ਨਿਵੇਸ਼ਕਾਂ ਅਤੇ ਫਾਇਨਾਂਸਰਾਂ ਤੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੇ ਹਨ।

ਐਲਡੀਪੀ ਮਾਮਲੇ 'ਤੇ ਵੀ ਨਜ਼ਰ : ਈਡੀ ਅਧਿਕਾਰੀ ਆਸ਼ੂ ਦੇ ਬੈਂਕ ਖਾਤਿਆਂ ਸਮੇਤ ਵਿਦੇਸ਼ੀ ਲੈਣ-ਦੇਣ ਦੇ ਰਿਕਾਰਡ 'ਤੇ ਕੰਮ ਕਰ ਰਹੇ ਹਨ। ਸੂਤਰਾਂ ਅਨੁਸਾਰ ਟਰਾਂਸਪੋਰਟ ਟੈਂਡਰ ਘੁਟਾਲੇ ਤੋਂ ਇਲਾਵਾ ਹੁਣ ਈਡੀ ਅਧਿਕਾਰੀਆਂ ਨੇ ਐਲਡੀਪੀ ਮਾਮਲੇ (LDP Case) ਦਾ ਰਿਕਾਰਡ ਵੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਹੋਣ ਜਾ ਰਹੀ ਹੈ। ਸੀਬੀਆਈ ਨੇ ਵੀ ਇਨ੍ਹਾਂ ਦੋਵਾਂ ਮਾਮਲਿਆਂ 'ਤੇ ਨਜ਼ਰ ਰੱਖੀ ਹੋਈ ਹੈ। ਜੇਕਰ ਸੀਬੀਆਈ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਦੋਸ਼ੀਆਂ 'ਤੇ ਜਾਂਚ ਦੀ ਤਲਵਾਰ ਲਟਕ ਸਕਦੀ ਹੈ।

ਸਾਲ 2022 ਵਿੱਚ ਕੀ-ਕੀ ਹੋਇਆ:-

  1. ਵਿਜੀਲੈਂਸ ਨੇ 22 ਅਗਸਤ 2022 ਨੂੰ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ।
  2. ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘੁਟਾਲੇ ਨੂੰ ਲੈ ਕੇ ਸਾਲ 2022 'ਚ ਕੁਝ ਟਰਾਂਸਪੋਰਟ ਮਾਲਕਾਂ ਅਤੇ ਠੇਕੇਦਾਰਾਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਕੁਝ ਚੋਣਵੇਂ ਠੇਕੇਦਾਰਾਂ ਨੂੰ ਲਾਭ ਦੇਣ ਅਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲਾਏ ਸਨ। ਇਸ ਸਬੰਧੀ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।
  3. ਫਿਰ, ਦੋ ਮਹੀਨਿਆਂ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਪਹਿਲਾਂ ਠੇਕੇਦਾਰ ਤੇਲੂ ਰਾਮ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਆਸ਼ੂ ਦਾ ਨਾਂ ਵੀ ਸ਼ਾਮਲ ਕੀਤਾ ਗਿਆ।
  4. 22 ਅਗਸਤ, 2022 ਨੂੰ ਵਿਜੀਲੈਂਸ ਨੇ ਲੁਧਿਆਣਾ ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਇੱਕ ਸੈਲੂਨ ਵਿੱਚ ਵਾਲ ਕੱਟਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ।
  5. ਇਸ ਮਾਮਲੇ ਵਿੱਚ ਆਸ਼ੂ ਵੀ ਕਰੀਬ 6 ਮਹੀਨੇ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਦੋਸ਼ ਹੈ ਕਿ ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘੁਟਾਲੇ ਵਿੱਚ ਮੁਲਜ਼ਮ ਅਨਾਜ ਮੰਡੀਆਂ ਵਿੱਚ ਵਾਹਨਾਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਮਾਲ ਦੀ ਢੋਆ-ਢੁਆਈ ਕਰਦੇ ਸਨ।
  6. ਇੰਨਾ ਹੀ ਨਹੀਂ, ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ਵਿੱਚ ਵਾਹਨਾਂ ਦੇ ਗਲਤ ਨੰਬਰ ਲਿਖੇ ਗਏ। ਜਾਂਚ ਦੌਰਾਨ ਪਤਾ ਲੱਗਾ ਕਿ ਲਿਖੇ ਨੰਬਰ ਸਕੂਟਰ ਅਤੇ ਬਾਈਕ ਵਰਗੇ ਦੋਪਹੀਆ ਵਾਹਨਾਂ ਦੇ ਵੀ ਸਨ। ਇਹ ਵਾਹਨ ਅਨਾਜ ਦੀ ਢੋਆ-ਢੁਆਈ ਲਈ ਢੁਕਵੇਂ ਨਹੀਂ ਸਨ।

ABOUT THE AUTHOR

...view details