ਅੰਮ੍ਰਿਤਸਰ:ਤਿਉਹਾਰਾਂ ਦੇ ਸੀਜ਼ਨ ਦੇ ਚੱਲiਦਿਆਂ ਹੀ ਸਿਹਤ ਵਿਭਾਗ ਵੱਲੋਂ ਦਿਨ ਰਾਤ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ 'ਚ ਨਕਲੀ ਖੋਇਆ ਭਾਰੀ ਮਾਤਰਾ ਵਿੱਚ ਬਰਾਮਦ ਹੋਇਆ ਹੈ। ਦੱਸ ਦਈਏ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਜੇਕਰ ਖਾਣ ਪੀਣ ਦੀਆਂ ਚੀਜ਼ਾਂ ਭਾਵ ਮਿਠਾਈਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਚੀਜ਼ਾਂ ਵਿੱਚ ਮਿਲਾਵਟੀ ਚੀਜ਼ਾਂ ਬਹੁਤ ਬਾਜ਼ਾਰ ਵਿੱਚ ਆ ਰਹੀਆਂ ਹਨ। ਜਿਸਦੇ ਚੱਲਦਿਆਂ ਅੱਜ ਸਵੇਰੇ ਤੜਕਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਰੇਡ ਕੀਤੀ ਗਈ। ਰੇਡ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ 10 ਕੁਇੰਟਲ ਦੇ ਕਰੀਬ ਨਕਲੀ ਖੋਇਆ ਬਰਾਮਦ ਹੋਇਆ ਹੈ।
ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਕੀਤਾ ਨਕਲੀ ਖੋਆ
ਗੁਪਤ ਸੂਚਨਾ ਦੇ ਅਧਾਰ 'ਤੇ ਸਿਹਤ ਵਿਭਾਗ ਦੀ ਟੀਮ ਜਦੋਂ ਸਿਟੀ ਸੈਂਟਰ ਪਹੁੰਚੀ ਤਾਂ ਇੱਕ ਬੱਸ ਦੇ ਵਿੱਚ ਰਾਜਸਥਾਨ ਤੋਂ 10 ਕੁਇੰਟਲ ਦੇ ਕਰੀਬ ਨਕਲੀ ਖੋਆ ਲਿਆਂਦਾ ਗਿਆ ਸੀ। ਜੋ ਕਿ ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਵਿੱਚ ਸਪਲਾਈ ਹੋਣਾ ਸੀ। ਉਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਕਰ ਲਿਆ । ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੋਆ ਕਿਸ ਨੇ ਅੰਮ੍ਰਿਤਸਰ ਵਿੱਚ ਮੰਗਵਾਇਆ ਗਿਆ ਸੀ ਤੇ ਇਹਦੇ ਸੈਂਪਲ ਵੀ ਟੈਸਟ ਲਈ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਦੇ ਬਾਅਦ ਹੀ ਜੋ ਬਣਦੀ ਕਾਰਵਾਈ ਉਹ ਵੀ ਕੀਤੀ ਜਾਵੇਗੀ।