ਮਾਨਸਾ: ਜ਼ਿਲ੍ਹਾ ਮਾਨਸਾ ਦੀ ਅਦਾਲਤ 'ਚ ਸਿੱਧੂ ਮੂਸੇ ਵਾਲਾ ਕਤਲਕਾਂਡ 'ਚ ਗਵਾਹ ਪੇਸ਼ ਨਾ ਹੋਣ ਕਾਰਨ ਅਦਾਲਤ ਵੱਲੋਂ ਅਗਲੀ ਪੇਸ਼ੀ 26 ਜੁਲਾਈ 2024 ਨੂੰ ਤੈਅ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਗਲੀ ਪੇਸ਼ੀ ਲਈ ਗਵਾਹ ਵਜੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ ਅਤੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਗਵਾਹ ਵਜੋਂ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸਿੱਧੂ ਮੂਸੇਵਾਲਾ ਨਾਲ ਵਾਰਦਾਤ ਦੌਰਾਨ ਥਾਰ 'ਚ ਸਵਾਰ ਦੋਵੇਂ ਸਾਥੀ ਅਦਾਲਤ 'ਚ ਨਹੀਂ ਹੋਏ ਪੇਸ਼, ਬਤੌਰ ਗਵਾਹ ਹੋਣੀ ਸੀ ਦੋਵਾਂ ਦੀ ਪੇਸ਼ੀ - not appear in the Mansa court - NOT APPEAR IN THE MANSA COURT
ਸਿੱਧੂ ਮੂਸੇਵਾਲਾ ਕਤਲਕਾਂਡ 29 ਮਈ 2022 ਨੂੰ ਵਾਪਰਿਆ ਅਤੇ ਇਸ ਦੌਰਾਨ ਉਸ ਨਾਲ ਥਾਰ ਵਿੱਚ ਸਵਾਰ ਉਸ ਦੇ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਾਨਸਾ ਦੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਹਨ। ਦੋਵਾਂ ਨੇ ਅਦਾਲਤ ਵਿੱਚ ਬਤੌਰ ਗਵਾਹ ਪੇਸ਼ ਹੋਣਾ ਸੀ।
Published : Jul 6, 2024, 11:51 AM IST
|Updated : Jul 6, 2024, 1:35 PM IST
ਮੁੱਖ ਗਵਾਹ ਨਹੀਂ ਹੋਏ ਪੇਸ਼:ਦੱਸ ਦਈਏ 29 ਮਈ 2022 ਨੂੰ ਪੰਜਾਬ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਦੇ ਦੋ ਮੋਡਿਊਲਾਂ ਨੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਸਮੇਂ ਸਿੱਧੂ ਮੂਸੇਵਾਲਾ ਦਾ ਇੱਕ ਪਰਿਵਾਰਕ ਮੈਂਬਰ ਅਤੇ ਦੋਸਤ ਜਿਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਹਨ ਉਹ ਥਾਰ ਗੱਡੀ ਵਿੱਚ ਮੌਜੂਦ ਸਨ। ਇਸ ਵਾਰਦਾਤ ਦੌਰਾਨ ਇਹ ਦੋਵੇਂ ਵੀ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਸਨ ਪਰ ਮਾਨਸਾ ਅਦਾਲਤ ਵਿੱਚ ਉਹ ਅੱਜ ਬਤੌਰ ਗਵਾਹ ਨਾਟਕੀ ਤਰੀਕੇ ਨਾਲ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਕਈ ਸਵਾਲ ਉੱਠਦੇ ਨਜ਼ਰ ਆ ਰਹੇ ਹਨ।
- ਨਹੀਂ ਰੁਕ ਰਹੀ ਅਕਾਲੀ ਦਲ ਵਿਚਲੀ ਧੜੇਬਾਜ਼ੀ, ਪੰਚਾਇਤੀ ਅਤੇ ਨਿਗਮ ਚੋਣਾਂ 'ਤੇ ਕੀ ਹੋਵੇਗਾ ਅਸਰ ? - akali dal vs aap
- ਪੰਜਾਬ 'ਚ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਜਾਈ ਨੂੰ ਲੈਕੇ ਯਤਨ ਜਾਰੀ, ਖੇਤੀਬਾੜੀ ਵਿਭਾਗ ਨੇ ਦੱਸਿਆ ਨਵੀਂ ਤਕਨੀਕ - Direct sowing of paddy
- ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਬਰਨਾਲਾ 'ਚ ਕੀਤਾ ਰੋਸ ਪ੍ਰਦਰਸ਼ਨ - protested in Barnala
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਣਗੇ ਗਵਾਹ ਵਜੋਂ ਪੇਸ਼: ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਾਨਸਾ ਦੀ ਅਦਾਲਤ ਵਿੱਚ ਅੱਜ ਤੈਅ ਤਰੀਕ ਮੁਤਾਬਿਕ ਬਤੌਰ ਗਵਾਹ ਪੇਸ਼ ਨਹੀਂ ਹੋਏ ਜਿਸ ਕਰਕੇ ਅਦਾਲਤ ਨੂੰ ਕਾਰਵਾਈ ਰੱਦ ਕਰਨੀ ਪਈ। ਹੁਣ ਮਾਨਸਾ ਅਦਾਲਤ ਨੇ ਅਗਲੀ ਪੇਸ਼ੀ 26 ਜੁਲਾਈ 2024 ਨੂੰ ਤੈਅ ਕੀਤੀ ਗਈ ਹੈ। ਇਸ ਦੌਰਾਨ ਅਦਾਲਤ ਨੇ ਮਰਹੂਮ ਗਾਇਕ ਦੇ ਪਿਤਾ ਅਤੇ ਦੋਵਾਂ ਦੋਸਤਾਂ ਨੂੰ ਵੀ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਹੁਣ ਤੱਕ ਮੂਸੇਵਾਲਾ ਦਾ ਪਰਿਵਾਰ ਜਾਂ ਉਨ੍ਹਾਂ ਦੇ ਵਕੀਲ ਵੱਲੋਂ ਇਹ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਦੋਵੇ ਮੁੱਖ ਗਵਾਹ ਅਦਾਲਤ ਵਿੱਚ ਆਖਿਰਕਾਰ ਪੇਸ਼ ਕਿਸ ਕਾਰਣ ਨਹੀਂ ਹੋਏ। ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਅਦਾਲਤ ਵਿੱਚ ਨਾ ਪਹੁੰਚਣ ਦਾ ਕਾਰਣ ਸਿਹਤ ਖਰਾਬ ਹੋਣਾ ਦੱਸਿਆ ਹੈ।