ਪੰਜਾਬ

punjab

ETV Bharat / state

ਸੜਕਾਂ ਦੀ ਬਦਹਾਲੀ ਤੋਂ ਅੱਕੇ ਇਸ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ, ਜਲਦ ਬਣਾਈ ਜਾਵੇ ਸੜਕ - bad condition of the roads - BAD CONDITION OF THE ROADS

ਤਰਨਤਾਰਨ 'ਚ 15 ਸਾਲ ਤੋਂ ਟੁੱੱਟੀ ਸੜਕ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਲੋਕ ਲੁਟਾਂ ਖੋਹਾਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਨਾਲ ਹੀ ਬੱਚੇ ਸਕੂਲ ਜਾਣ ਲੱਗੇ ਵੀ ਖਜੱਲ ਖੂਆਰ ਹੁੰਦੇ ਹਨ।

Due to the bad condition of the roads, the people of Taran Taran appealed to the administration to build the road soon
ਸੜਕਾਂ ਦੀ ਬਦਹਾਲੀ ਤੋਂ ਅੱਕੇ ਤਰਨ ਤਾਰਨ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ,ਜਲਦ ਬਣਾਈ ਜਾਵੇ ਸੜਕ (TARN TARAN)

By ETV Bharat Punjabi Team

Published : Aug 10, 2024, 5:52 PM IST

ਸੜਕਾਂ ਦੀ ਬਦਹਾਲੀ ਤੋਂ ਅੱਕੇ ਤਰਨ ਤਾਰਨ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ,ਜਲਦ ਬਣਾਈ ਜਾਵੇ ਸੜਕ (TARN TARAN)

ਤਰਨ ਤਾਰਨ :ਸਰਕਾਰਾਂ ਬਣਨ ਤੋਂ ਪਹਿਲਾਂ ਵਿਧਾਇਕਾਂ ਵੱਲੋਂ ਲੋਕਾਂ ਨੂੰ ਵਾਅਦੇ ਕੀਤੇ ਜਾਂਦੇ ਹਨ ਕਿ ਵਿਕਾਸ ਕਾਰਜ ਕਰਵਾਏ ਜਾਣਗੇ, ਪਰ ਸ਼ਾਇਦ ਇਹ ਵਿਕਾਸ ਕਾਰਜ ਤਰਨ ਤਾਰਨ ਦੇ ਲੋਕਾਂ ਦੇ ਲਈ ਨਹੀਂ ਬਣੇ ਹਨ। ਜਿਸ ਕਾਰਨ ਪਿਛਲੀਆਂ ਸਰਕਾਰਾਂ ਅਤੇ ਮੌਜੁਦਾ ਸਰਕਾਰ ਦੀ ਅਗਵਾਈ ਵਿੱਚ ਵੀ 15 ਸਾਲ ਤੋਂ ਟੁੱੱਟੀ ਸੜਕ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਇਲਾਕਾ ਨਿਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਸਕੂਲ ਜਾਂਦੇ ਹੋਏ ਵੀ ਮੁਸ਼ਕਿਲਾਂ ਨਾਲ ਜੁਝਣਾਂ ਪੈਂਦਾ ਹੈ।

15 ਸਾਲ ਤੋਂ ਨਹੀਂ ਬਣੀ ਸੜਕ : ਅਜਿਹੇ ਹਲਾਤਾਂ ਦਾ ਸਾਹਮਣਾ ਕਰ ਰਹੇ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਨਾਗੋਕੇ ਘਰਾਟ ਦੇ ਲੋਕਾਂ ਨੇ ਕਿਹਾ ਕਿ ਪਿੰਡ ਤੋਂ ਸੜਕ ਗੋਇੰਦਵਾਲ ਸਾਹਿਬ, ਫਤਿਹਾਬਾਦ, ਚੋਹਲਾ ਸਾਹਿਬ ਆਦਿ ਕਸਬਿਆਂ ਨੂੰ ਜਾਂਦੀ ਸਿੰਗਲ ਸੜਕ ਦੀ ਹਾਲਤ ਬਹੁਤ ਖ਼ਰਾਬ ਹੋਣ ਕਰਕੇ ਥਾਂ ਥਾਂ ਵੱਡੇ ਵੱਡੇ ਟੋਏ ਪਏ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਇਹ ਸੜਕ ਤਕਰੀਬਨ 15 ਸਾਲ ਤੋਂ ਉੱਪਰ ਸਮੇਂ ਦੀ ਟੁੱਟੀ ਹੋਈ ਹੈ, ਪਰ ਇਸ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ।

ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਛੱਡ ਕੇ ਆਉਣ ਲਈ 3 ਕਿਲੋਮੀਟਰ ਦੂਰ ਸਕੂਲ ਬੱਸ ਤੇ ਝੜਾ ਕੇ ਆਉਣਾ ਪੈਂਦਾ ਹੈ, ਕਿਉਂਕਿ ਸੜਕ ਦੀ ਇਸ ਹਾਲਤ ਕਾਰਨ ਸਕੂਲ ਬੱਸਾਂ ਵੀ ਇੱਧਰ ਨਹੀਂ ਆਉਂਦੀਆ।ਉਹਨਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਹ ਸੰਤਾਪ ਭੋਗ ਰਹੇ ਹਨ ਅਤੇ ਟੁੱਟੀ ਸੜਕ ਕਾਰਨ ਇੱਥੇ ਲੋਕਾਂ ਨਾਲ ਲੁੱਟ ਖੋਹ ਦੀਆਂ ਘਟਨਾਵਾਂ ਵੀ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ। ਉਸਨੂੰ ਪੁਰਾ ਕਰਨਾ ਚਾਹੀਦਾ ਹੈ ਅਤੇ ਇਸ ਸੜਕ ਦੀ ਮੁਰੰਮਤ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ। ਨਹੀਂ ਤਾਂ ਲੋਕ ਇੰਝ ਹੀ ਮੁਸ਼ਕਿਲਾਂ 'ਚ ਘਿਰੇ ਰਹਿਣਗੇ। ਇਸ ਦੇ ਨਾਲ ਹੀ ਲੋਕਾਂ ਨੇ ਸਰਕਾਰਾਂ ਨੂੰ ਲਾਹਨਤਾਂ ਵੀ ਪਾਈਆਂ ਕਿ ਵੋਟਾਂ ਵੇਲੇ ਆਏ ਲੋਕ ਹੁਣ ਮੁੰਹ ਵੀ ਨਹੀਂ ਦਿਖਾਉਂਦੇ।

ABOUT THE AUTHOR

...view details