ਅੰਮ੍ਰਿਤਸਰ: ਗੁਰੂ ਨਗਰੀ ਦੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਨੇ ਵੱਖਰੇ ਅੰਦਾਜ਼ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਤਿਆਰ ਕੀਤੀ ਹੈ। ਡੋਨਾਲਡ ਟਰੰਪ ਨੇ ਅੱਜ ਅਮਰੀਕਾ ਦੇ ਦੂਜੀ ਵਾਰ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਡਾਕਟਰ ਜਗਜੋਤ ਸਿੰਘ ਰੂਬਲ ਵੱਲੋਂ ਉਨ੍ਹਾਂ ਦੀ ਇੱਕ ਤਸਵੀਰ ਤਿਆਰ ਕੀਤੀ ਗਈ ਹੈ। ਇਹ ਤਸਵੀਰ ਕਾਫੀ ਵੱਡੀ ਹੈ, ਜਿਸ ਨੂੰ ਜਗਜੋਤ ਸਿੰਘ ਟਰੰਪ ਨੂੰ ਪਾਰਸਲ ਵੀ ਕਰਨਗੇ।
ਮੈਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੂਜੀ ਵਾਰ ਸਹੁੰ ਚੁੱਕਣ ਉੱਤੇ ਵਧਾਈ ਦਿੰਦਾ ਹਾਂ। ਇਸ ਮੌਕੇ ਮੈਂ ਉਨ੍ਹਾਂ ਦੀ ਪੇਟਿੰਗ ਤਿਆਰ ਕੀਤੀ ਹੈ। ਭਾਰਤ ਅਤੇ ਅਮਰੀਕਾ ਦੇ ਚੰਗੇ ਸਬੰਧ ਹਨ। ਪੀਐਮ ਮੋਦੀ ਤੇ ਟਰੰਪ ਦੀ ਚੰਗੀ ਦੋਸਤੀ ਹੈ। ਇਸ ਲਈ ਭਾਰਤ ਵਲੋਂ ਮੈਂ ਇਹ ਉਨ੍ਹਾਂ (ਡੋਨਾਲਡ ਟਰੰਪ) ਦੀ ਤਸਵੀਰ ਵਾਈਟ ਹਾਊਸ ਭੇਜਣਾ ਚਾਹੁੰਦਾ ਹਾਂ, ਇਹ ਮੇਰੀ ਦਿਲ ਤੋਂ ਤਮੰਨਾ ਹੈ। - ਡਾ. ਜਗਰੂਪ ਸਿੰਘ ਰੂਬਲ, ਪੇਟਿੰਗ ਆਰਟਿਸਟ

19 ਦਿਨਾਂ ਵਿੱਚ ਤਿਆਰ ਕੀਤੀ ਟਰੰਪ ਦੀ ਪੇਟਿੰਗ
ਚਿੱਤਰਕਾਰ ਡਾਕਟਰ ਜਗਜੋਤ ਸਿੰਘ ਰੂਬਲ ਵੱਲੋਂ ਤਸਵੀਰ ਤਿਆਰ ਕਰਨ ਵਿੱਚ ਕਾਫੀ ਮਿਹਨਤ ਕੀਤੀ ਗਈ। ਉੱਥੇ ਹੀ ਜਗਜੋਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੋਨਾਲਡ ਟਰੰਪ ਦੀ ਤਸਵੀਰ ਉਨ੍ਹਾਂ ਨੇ 19 ਦਿਨਾਂ ਦੇ ਵਿੱਚ ਤਿਆਰ ਕੀਤੀ ਹੈ। 1 ਜਨਵਰੀ 2025 ਨੂੰ ਉਨ੍ਹਾਂ ਵੱਲੋਂ ਇਹ ਤਸਵੀਰ ਬਣਾਉਣੀ ਸ਼ੁਰੂ ਕੀਤੀ ਗਈ ਸੀ ਤੇ ਬੀਤੇ ਦਿਨ (19 ਜਨਵਰੀ) ਉਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ, ਵੀ ਕਈ ਖਿਤਾਬ ਆਪਣੇ ਨਾਮ ਕਰ ਚੁੱਕੇ ਹਨ, ਫਿਰ ਚਾਹੇ ਉਹ ਇੰਡੀਆ ਬੁੱਕ ਆਫ ਰਿਕਾਰਡ ਹੋਵੇ, ਜਾਂ ਏਸ਼ੀਆ ਬੁੱਕ ਆਫ ਰਿਕਾਰਡ ਹੋਵੇ। ਇਸ ਸਭ ਦੇ ਸਣੇ 65 ਦੇ ਕਰੀਬ ਉਹ ਐਵਾਰਡ ਹਾਸਿਲ ਕਰ ਚੁੱਕੇ ਹਨ।

ਰੂਬਲ ਨੇ ਇਸ ਪਹਿਲਾਂ ਵੀ ਤਿਆਰ ਕੀਤੀਆਂ ਕਈ ਪੇਂਟਿੰਗਾਂ
ਜਗਜੋਤ ਸਿੰਘ ਰੂਬਲ ਨੇ ਦੱਸਿਆ ਕਿ ਉਹ ਦੇਸ਼ ਦੇ ਹੁਣ ਤੱਕ ਦੇ ਸਾਰੇ 16 ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਬਣਾ ਚੁੱਕੇ ਹਨ। ਅਮਰੀਕਾ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੂਜੀ ਵਾਰ ਸਹੁੰ ਚੁੱਕੀ ਹੈ ਜਿਸ ਕਰਕੇ ਟਰੰਪ ਦੀ ਤਸਵੀਰ ਤਿਆਰ ਕੀਤੀ ਹੈ। ਜਗਜੋਤ ਸਿੰਘ ਨੇ ਦੱਸਿਆ ਕਿ 5×7 ਫੁੱਟ ਸਾਈਜ਼ ਦੀ ਪੇਂਟਿੰਗ ਨਾਲ ਡੋਨਾਲਡ ਟਰੰਪ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਹਨ। ਜਗਜੋਤ ਸਿੰਘ ਨੂੰ 2019 ਵਿੱਚ ਵੀ ਨਰਿੰਦਰ ਮੋਦੀ ਦੀ ਤਸਵੀਰ ਬਣਾਉਣ ਉੱਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਸ਼ੰਸ਼ਾ ਪੱਤਰ ਵੀ ਮਿਲਿਆ ਸੀ। ਦੱਸ ਦਈਏ ਕਿ ਜਗਰੂਪ ਨੇ ਅਮਰੀਕਾ ਦੇ ਪਹਿਲੇਂ 46 ਰਾਸ਼ਟਰਪਤੀਆਂ ਦੀਆਂ ਵੀ ਪੇਟਿੰਗਾਂ ਬਣਾ ਚੁੱਕੇ ਹਨ।
ਜਗਜੋਤ ਸਿੰਘ ਨੇ ਕਿਹਾ ਕਿ ਦੇਸ਼ ਦੇ 2 ਰਾਸ਼ਟਰਪਤੀਆਂ ਤੋਂ ਵੀ ਪ੍ਰਸ਼ੰਸਾਂ ਪੱਤਰ ਹਾਸਿਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੇ ਕਈ ਬਾਲੀਵੁੱਡ ਤੇ ਕਈ ਰਾਜਨੀਤਿਕ ਲੋਕਾਂ ਦੀਆਂ ਤਸਵੀਰਾਂ ਵੀ ਉਹ ਬਣਾ ਚੁੱਕੇ ਹਨ। ਜਗਜੋਤ ਸਿੰਘ ਰੂਬਲ ਵੱਲੋ 1000 ਤੋਂ ਵੱਧ ਪੇਂਟਿੰਗ ਤਸਵੀਰਾਂ ਬਣਾਈਆਂ ਜਾ ਚੁੱਕੀਆਂ ਹਨ। ਜਗਜੋਤ ਸਿੰਘ ਰੂਬਲ ਨੂੰ ਕਈ ਪ੍ਰਸ਼ੰਸਾ ਪੱਤਰ ਅਤੇ ਐਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।