ਪੰਜਾਬ

punjab

ETV Bharat / state

ਧਮਕ ਬੇਸ ਵਾਲਾ ਮੁੱਖ ਮੰਤਰੀ ਜਾਵੇਗਾ ਵਿਦੇਸ਼!, ਜਾਣੋ ਕਿਸ ਜਥੇਬੰਦੀ ਨੇ ਫੜੀ ਬਾਂਹ - DHARMPREET MUKH MANTRI

ਅਕਸਰ ਚਰਚਾ 'ਚ ਰਹਿਣ ਵਾਲਾ ਸੋਸ਼ਲ ਮੀਡੀਆ ਸਟਾਰ ਮੁੱਖ ਮੰਤਰੀ ਸਿੱਖ ਜਥੇਬੰਦੀ 'ਚ ਸ਼ਾਮਲ ਹੋਇਆ ਹੈ। ਪੜ੍ਹੋ ਖ਼ਬਰ...

Dharampreet Singh alias mukh mantri
ਧਮਕ ਬੇਸ ਵਾਲਾ ਮੁੱਖ ਮੰਤਰੀ ਜਾਵੇਗਾ ਵਿਦੇਸ਼ (ETV BHARAT)

By ETV Bharat Punjabi Team

Published : Nov 29, 2024, 9:49 AM IST

ਅੰਮ੍ਰਿਤਸਰ: ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲਾ ਧਰਮਪ੍ਰੀਤ ਸਿੰਘ ਉਰਫ ਧਮਕ ਬੇਸ ਵਾਲਾ ਮੁੱਖ ਮੰਤਰੀ ਹੁਣ ਦਲ ਪੰਥ ਬਾਬਾ ਬੀਰ ਸਿੰਘ ਦੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਜਥੇਬੰਦੀ ਵਿੱਚ ਸ਼ਾਮਿਲ ਹੋ ਗਿਆ ਹੈ। ਜਿਸ ਦੀ ਪੁਸ਼ਟੀ ਬਕਾਇਦਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਕਾਲੇਕੇ ਵਿਖੇ ਸਮਾਗਮ ਵਿੱਚ ਸ਼ਾਮਿਲ ਹੋਣ ਦੌਰਾਨ ਕੀਤੀ ਗਈ ਹੈ।

ਧਮਕ ਬੇਸ ਵਾਲਾ ਮੁੱਖ ਮੰਤਰੀ ਜਾਵੇਗਾ ਵਿਦੇਸ਼ (ETV BHARAT)

ਮੁੱਖ ਮੰਤਰੀ ਦੀ ਕੁੱਟਮਾਰ ਦਾ ਮਾਮਲਾ

ਇਸ ਦੌਰਾਨ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਕੁੱਟਮਾਰ ਵਾਲਾ ਮਸਲੇ 'ਚ ਬਾਬਾ ਮੇਜਰ ਸਿੰਘ ਸੋਢੀ ਵਲੋਂ ਪੁਲਿਸ ਮੁਲਾਜਮਾਂ ਤੋਂ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਉਨ੍ਹਾਂ ਤੋਂ ਮੁਆਫ਼ੀ ਮੰਗਵਾ ਕੇ ਹੱਲ ਕਰ ਦਿੱਤਾ ਗਿਆ ਸੀ। ਧਰਮਪ੍ਰੀਤ ਸਿੰਘ ਨੇ ਕਿਹਾ ਕਿ ਉਸ ਵਲੋਂ ਹੁਣ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਦਲ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਅਤੇ ਹੁਣ ਉਹ ਘਰ ਨਹੀਂ ਜਾਵੇਗਾ ਅਤੇ ਦਲ ਵਿੱਚ ਹੀ ਰਹੇਗਾ। ਉਸ ਨੇ ਦਸਿਆ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਉਸ ਵੱਲੋਂ ਘੋੜਾ ਭਜਾਇਆ ਗਿਆ ਹੈ ਅਤੇ ਦਲ ਵਿੱਚ ਸ਼ਾਮਿਲ ਸਾਰੇ ਸਿੰਘ ਵੀ ਉਸ ਨੂੰ ਬਹੁਤ ਪਿਆਰ ਕਰਦੇ ਹਨ।

ਦਲ ਖਾਲਸਾ 'ਚ ਸ਼ਾਮਲ ਹੋਇਆ ਧਰਮਪ੍ਰੀਤ

ਇਸ ਦੌਰਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਵੱਲੋਂ ਤਾਂ ਪਹਿਲਾਂ ਵੀ ਧਰਮਪ੍ਰੀਤ ਸਿੰਘ ਨੂੰ ਦਲ ਵਿੱਚ ਸ਼ਾਮਲ ਹੋਣ ਨੂੰ ਕਿਹਾ ਗਿਆ ਸੀ, ਲੇਕਿਨ ਉਸ ਦਾ ਮਨ ਸੀ ਕਿ ਉਸ ਨੇ ਗਾਣੇ ਗਾਉਣੇ ਹਨ ਤੇ ਹੁਣ ਉਸ ਤਰਫੋਂ ਆ ਕੇ ਉਹ ਦਲ ਵਿੱਚ ਸ਼ਾਮਿਲ ਹੋ ਗਿਆ ਹੈ। ਉਹਨਾਂ ਦੱਸਿਆ ਕੀ ਧਰਮਪ੍ਰੀਤ ਸਿੰਘ ਵੱਲੋਂ ਬਾਣਾ ਪਾ ਕੇ ਉਤਾਰ ਦਿੱਤਾ ਗਿਆ ਸੀ। ਜਿਸ ਕਾਰਨ ਹੁਣ ਫਿਲਹਾਲ ਉਹ ਇੱਕ ਸਾਲ ਦਲ ਦੇ ਵਿੱਚ ਰੰਗਰੂਟੀ ਕਰੇਗਾ ਅਤੇ ਧਾਰਮਿਕ ਗਤੀਵਿਧੀਆਂ ਸਿੱਖੇਗਾ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਦਲ ਵਿੱਚ ਰਹਿਣ ਵਾਲੇ ਬਹੁਤ ਸਾਰੇ ਸਿੰਘ ਸੰਗਤ ਦੇ ਪਿਆਰ ਨਾਲ ਬਾਹਰ ਜਾ ਚੁੱਕੇ ਹਨ ਅਤੇ ਜੇਕਰ ਇਸ ਦੇ ਭਾਗਾਂ ਵਿੱਚ ਹੋਇਆ, ਤਾਂ ਸ਼ਾਇਦ ਇਹ ਵੀ ਕਿਸੇ ਸੰਗਤ ਵਲੋਂ ਬੁਲਾਏ ਜਾਣ 'ਤੇ ਬਾਹਰ ਚਲਾ ਜਾਵੇ।

ABOUT THE AUTHOR

...view details