ਚੰਡੀਗੜ੍ਹ:ਬੀਤੇ ਦਿਨੀਂ ਫਰੀਦਕੋਟ ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਗਏ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਦਾ ਦੋ ਦਿਨਾਂ ਰਿਮਾਂਡ ਵਿੱਚ ਵਾਧਾ ਕੀਤਾ ਗਿਆ ਹੈ । ਦੱਸ ਦਈਏ ਕਿ SIT ਵਲੋਂ ਪ੍ਰਦੀਪ ਕਲੇਰ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਫਿਰ ਤੋਂ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਇਸ ਪੇਸ਼ੀ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਾਰਵਾਈ ਹੋਈ ਤੇ ਕੋਰਟ ਨੇ 2 ਦਿਨ ਲਈ ਰਿਮਾਂਡ ਵਿੱਚ ਵਾਧਾ ਕਰ ਦਿੱਤਾ ਹੈ।
ਬੇਅਦਬੀ ਮਾਮਲੇ 'ਚ ਅਹਿਮ ਮੁਲਜ਼ਮ ਸੀ ਕਲੇਰ :ਦੱਸ ਦਈਏ ਕਿ 2015 ਵਿੱਚ ਫਰੋਦਕੋਟ ਦੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਜਿੰਨਾ ਅਹਿਮ ਮੁਲਜ਼ਮਾਂ ਦਾ ਨਾਮ ਦਰਜ ਹੈ ਉਹਨਾਂ ਵਿੱਚ ਪ੍ਰਦੀਪ ਕਲੇਰ ਅਹਿਮ ਹੈ। ਪ੍ਰਦੀਪ ਕਲੇਰ ਪਿਛਲੇ ਲੰਮੇ ਸਮੇਂ ਤੋਂ ਭਗੋੜਾ ਚੱਲ ਰਿਹਾ ਸੀ ਅਤੇ ਕਈ ਮਾਮਲਿਆਂ ਵਿੱਚ ਪ੍ਰਦੀਪ ਕਲੇਰ ਵਿਰੁੱਧ FIR ਨੰਬਰ 63, FIR ਨੰਬਰ 117 ਅਤੇ FIR ਨੰਬਰ 128 ਦਰਜ ਸੀ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ 'ਚ ਸ਼ਾਮਲ ਹੋਏ ਪਰ੍ਦੀਪ ਕਲੇਰ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸੇਂਧ ਲਗਾ ਕੇ ਟੀਮਾਂ ਵੰਡੀਆਂ ਅਤੇ ਇਸ ਦੀ ਗਿਰਫਤਾਰੀ ਨੂੰ ਕਾਮਯਾਬ ਬਣਾਇਆ।