ਪੰਜਾਬ

punjab

ETV Bharat / state

ਰਾਮ ਰਹੀਮ ਮੁੜ 21 ਦਿਨਾਂ ਲਈ ਬਾਹਰ, ਫਰਲੋ ਉੱਤੇ ਮਿਲੀ 'ਰਿਹਾਈ' - Ram Rahim Parole - RAM RAHIM PAROLE

Ram Rahim Got Parole: ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਰਾਮ ਰਹੀਮ ਨੂੰ ਮੁੜ 21 ਦਿਨਾਂ ਲਈ ਪੈਰੋਲ ਮਿਲੀ ਹੈ। ਜਾਣੋ ਕਿੱਥੇ ਲੱਗਣਗੇ ਡੇਰੇ, ਪੜ੍ਹੋ ਪੂਰੀ ਖ਼ਬਰ।

Ram Rahim Got Parole
Ram Rahim (Etv Bharat)

By ETV Bharat Punjabi Team

Published : Aug 13, 2024, 8:31 AM IST

Updated : Aug 13, 2024, 9:17 AM IST

ਚੰਡੀਗੜ੍ਹ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਰਿਹਾਅ ਹੋਇਆ ਹੈ। ਉਸ ਨੂੰ 21 ਦਿਨਾਂ ਲਈ ਫਰਲੋ ਦਿੱਤਾ ਗਿਆ ਹੈ। ਸਵੇਰੇ ਕਰੀਬ 6:30 ਵਜੇ ਪੁਲਿਸ ਸੁਰੱਖਿਆ ਹੇਠ ਬਾਗਪਤ ਲਈ ਰਵਾਨਾ ਹੋਇਆ। ਦੱਸ ਦਈਏ ਕਿ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਵਾ ਆਸ਼ਰਮ 'ਚ ਸਮਾਂ ਬਤੀਤ ਕਰੇਗਾ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਹੁਣ ਤੱਕ 8 ਵਾਰ ਪੈਰੋਲ ਮਿਲ ਚੁੱਕੀ ਹੈ।

ਇਸ ਸ਼ਰਤ ਉੱਤੇ ਮਿਲੀ ਪੈਰੋਲ: ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਹੈ। ਮੰਗਲਵਾਰ ਸਵੇਰੇ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਯੂਪੀ ਲਈ ਰਵਾਨਾ ਹੋਇਆ। ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਇਸ ਸ਼ਰਤ 'ਤੇ ਪੈਰੋਲ ਦਿੱਤੀ ਹੈ ਕਿ ਉਹ ਬਾਗਪਤ ਸਥਿਤ ਬਰਨਾਵਾ ਆਸ਼ਰਮ 'ਚ 21 ਦਿਨਾਂ ਤੱਕ ਰਹੇਗਾ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ 10 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ।

10ਵੀਂ ਵਾਰ ਜੇਲ੍ਹ ਚੋਂ ਬਾਹਰ ਆਇਆ ਰਾਮ ਰਹੀਮ:-

  1. ਪਹਿਲੀ ਵਾਰ - 24 ਅਕਤੂਬਰ 2020, ਇੱਕ ਦਿਨਦੀ ਪੈਰੋਲ ਮਿਲੀ।
  2. ਦੂਜੀ ਵਾਰ- 21 ਮਈ 2021 ਨੂੰ ਇੱਕ ਦਿਨ ਦੀ ਪੈਰੋਲ ਮਿਲੀ।
  3. ਤੀਜੀ ਵਾਰ- 7 ਫ਼ਰਵਰੀ 2022 ਨੂੰ 21 ਦਿਨਾਂ ਦੀ ਪੈਰੋਲ।
  4. ਚੌਥੀ ਵਾਰ- ਜੂਨ 2022 ਵਿੱਚ ਇੱਕ ਮਹੀਨੇ ਦੀ ਪੈਰੋਲ।
  5. 5ਵੀਂ ਵਾਰ- ਅਕਤੂਬਰ 2022 ਵਿੱਚ 40 ਦਿਨਾਂ ਦੀ ਪੈਰੋਲ।
  6. 6ਵੀਂ ਵਾਰ- 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ।
  7. 7ਵੀਂ ਵਾਰ- 20 ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ।
  8. 8ਵੀਂ ਵਾਰ- ਨਵੰਬਰ, 2023 ਵਿੱਚ 29 ਦਿਨਾਂ ਦੀ ਪੈਰੋਲ।
  9. 9ਵੀਂ ਵਾਰ- 19 ਜਨਵਰੀ, 2024 ਨੂੰ 60 ਦਿਨਾਂ ਦੀ ਪੈਰੋਲ।
  10. 10ਵੀਂ ਵਾਰ- 12 ਅਗਸਤ ਨੂੰ 21 ਦਿਨਾਂ ਦੀ ਪੈਰੋਲ।

ਅਜੇ ਦੋ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇਸ ਮਾਮਲੇ ਵਿੱਚ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਫਰਲੋ ਜਾਂ ਪੈਰੋਲ ਦੇਣ ਲਈ ਕਿਹਾ ਸੀ।

ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦਿਆਂ ਹਾਈਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਜਿਸ ਵਿੱਚ ਡੇਰਾ ਮੁਖੀ ਨੂੰ ਪੈਰੋਲ ਜਾਂ ਫਰਲੋ ’ਤੇ ਰਿਹਾਅ ਨਾ ਕਰਨ ਦੀਆਂ ਹਦਾਇਤਾਂ ਦੇਣ ਦੀ ਮੰਗ ਕੀਤੀ ਗਈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਰਾਜ ਸਰਕਾਰ ਅਜਿਹੇ ਮੁੱਦਿਆਂ 'ਤੇ ਫੈਸਲੇ ਲੈਣ ਦੇ ਸਮਰੱਥ ਹੈ।

Last Updated : Aug 13, 2024, 9:17 AM IST

ABOUT THE AUTHOR

...view details