GNDU ਬਾਹਰ ਵਿਦਿਆਰਥੀਆਂ ਦਾ ਪ੍ਰਦਰਸ਼ਨ (Etv Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ:ਅੰਮ੍ਰਿਤਸਰ ਪਿਛਲੇ ਛੇ ਦਿਨਾਂ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਦੀ ਤਬੀਅਤ ਅੱਜ ਵਿਗੜੀ ਹੋਈ ਹੈ। ਇਸ ਮੌਕੇ ਅੱਜ ਇਨ੍ਹਾਂ ਵਿਦਿਆਰਥੀਆਂ ਦਾ ਹਾਲ ਚਾਲ ਜਾਣਨ ਤੇ ਇਨ੍ਹਾਂ ਨਾਲ ਗੱਲਬਾਤ ਕਰਨ ਦੇ ਲਈ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਮਰਨਜੀਤ ਸਿੰਘ ਮਾਨ ਖਾਸ ਤੌਰ 'ਤੇ ਪਹੁੰਚੇ।
ਹਰੇਕ ਸਾਲ ਯੂਨੀਵਰਸਿਟੀ ਫੀਸਾਂ ਵਧਾਉਂਦੀ: ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦਾ ਹਾਲ ਚਾਲ ਜਾਣਿਆ ਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਗੂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਇੱਥੇ ਵਿਦਿਆਰਥੀਆਂ ਦੀ ਡਿਮਾਂਡ ਹੈ ਕਿ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਉਹ ਪੂਰਾ ਕੀਤਾ ਜਾਵੇ। ਹਰੇਕ ਸਾਲ ਯੂਨੀਵਰਸਿਟੀ ਫੀਸਾਂ ਵਧਾ ਦਿੰਦੀ ਹੈ ਅਤੇ ਇਨ੍ਹੀਂ ਫੀਸ ਅਦਾ ਨਹੀਂ ਕਰ ਸਕਦੇ। ਤਿੰਨ ਕੋਟੇ ਹਨ ਇੱਕ ਤਾਂ ਪਿੰਡਾਂ ਦਾ ਕੋਟਾ ਹੈ, ਇੱਕ ਬਾਰਡਰ ਏਰੀਆ ਦਾ ਕੋਟਾ ਹੈ ਅਤੇ ਇੱਕ ਜਿਹੜਾ ਇੰਡੀਆ ਨੇ ਨਸਲ ਕੂਸ਼ੀ ਸਿੱਖਾਂ ਦੀ ਕੀਤੀ ਹੈ। ਉਨ੍ਹਾਂ ਦੇ ਬੱਚਿਆਂ ਦੇ ਲਈ ਵੀ ਕੋਟਾ ਹੈ ਇਹ ਉਹ ਮੰਗਦੇ ਹਨ ਕਿ ਉਹ ਪੂਰਾ ਕੀਤਾ ਜਾਵੇ।
ਹੜਤਾਲ ਉੱਤੇ ਬੈਠੇ ਵਿਦਿਆਰਥੀ ਹੋ ਰਹੇ ਬਿਮਾਰ : ਇਨ੍ਹਾਂ ਦੇ ਕੋਲੇ ਇਨਫੋਰਮੇਸ਼ਨ ਆ ਰਹੀ ਹੈ ਕਿ ਬਾਹਰ ਯੂਪੀ ਬਿਹਾਰ ਤੋਂ ਪ੍ਰੋਫੈਸਰ ਇੱਥੇ ਲਾਈ ਜਾ ਰਹੀ ਹੈ ਅਤੇ ਸਾਨੂੰ ਕੋਈ ਪਤਾ ਨਹੀਂ ਕਿ ਇਹ ਕੀ ਨਹੀਂ ਕਰ ਰਹੇ ਹਨ। ਜਿਹੜੀ ਗੱਲਬਾਤ ਦੀ ਡਿਫੀਸ਼ਨ ਸੀ ਹੈ ਉਹ ਵਾਈਸ ਚਾਂਸਲਰ ਸਾਹਿਬ ਨੂੰ ਪੂਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣੇ ਹੀ ਸਿਵਲ ਸਰਜਨ ਦੇ ਨਾਲ ਵੀ ਗੱਲ ਕੀਤੀ ਹੈ ਅਤੇ ਇੱਥੇ ਤੁਸੀਂ ਆਪਣੇ ਅਕਸਪਰਟ ਡਾਕਟਰ ਭੇਜੋ ਕਿਉਂਕਿ ਜਿਹੜੇ ਵਿਦਿਆਰਥੀ ਭੁੱਖ ਹੜਤਾਲ ਦੇ ਉੱਤੇ ਬੈਠੇ ਹਨ ਉਨ੍ਹਾਂ ਦਾ ਸ਼ੂਗਰ ਲੈਵਲ ਘਟ ਰਿਹਾ ਅਤੇ ਉਨ੍ਹਾਂ ਦੇ ਸਿਰ ਦੇ ਵਿੱਚ ਬਹੁਤ ਸਖ਼ਤ ਪੀੜ ਹੋਣ ਲੱਗ ਪਈ ਹੈ। ਕਿਹਾ ਕਿ ਜੇਕਰ ਕੋਈ ਦੁਰਘਟਨਾ ਹੋ ਗਈ ਤਾਂ ਫਿਰ ਇਸਦੀ ਜਿੰਮੇਵਾਰ ਸਰਕਾਰ ਹੋਵੇਗੀ।
ਗੰਭੀਰ ਮਾਮਲਾ : ਸਿਮਰਨਜੀਤ ਮਾਨ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕਰਨੀ ਚਾਹੁੰਦਾ ਹੈ, ਪਰ ਅਜੇ ਤੱਕ ਡਿਪਟੀ ਕਮਿਸ਼ਨਰ ਮੌਜੂਦ ਨਹੀਂ ਹਨ। ਜਿਹੜੇ ਇਨ੍ਹਾਂ ਦੇ ਲੀਡਰ ਹਨ ਉਹ ਪੂਰੀ ਤਰ੍ਹਾਂ ਇਹ ਲਿਖ ਕੇ ਮੈਨੂੰ ਸਾਰਾ ਕੁਝ ਕੱਲ ਤੱਕ ਦੇ ਦੇਣਗੇ ਅਤੇ ਜਿਹੜੇ ਨਵੇਂ ਗਵਰਨਰ ਸਾਹਿਬ ਆਏ ਹਨ, ਉਹ ਹੀ ਵਾਈਸ ਚਾਂਸਲਰ ਹਨ। ਮੈਂ ਉਨ੍ਹਾਂ ਨੂੰ ਵੀ ਇਨ੍ਹਾਂ ਦੀਆਂ ਜੋ ਸ਼ਿਕਾਇਤਾਂ ਹਨ, ਉਹ ਠੀਕ ਕਰਨ ਲਈ ਕੱਲ ਹੀ ਗਵਰਨਰ ਨੂੰ ਚਿੱਠੀ ਲਿਖਾਂਗਾ। ਇਹ ਬਹੁਤ ਗੰਭੀਰ ਮਾਮਲਾ ਹੈ, ਜਿਹੜਾ ਨਾ ਤਾਂ ਪ੍ਰੈਸ ਲੈ ਰਹੀ ਹੈ, ਨਾ ਹੀ ਡਿਪਟੀ ਕਮਿਸ਼ਨਰ ਲੈ ਰਿਹਾ ਤੇ ਨਾ ਹੀ ਇਹ ਪੁਲਿਸ ਦਾ ਕਮਿਸ਼ਨਰ ਲੈ ਰਿਹਾ। ਇਹਦੇ 'ਚ ਜਿਹੜਾ ਹਾਇਰ ਐਜੂਕੇਸ਼ਨ ਦਾ ਸੈਕਰਟਰੀ ਪੰਜਾਬ ਦਾ ਮਿਸਟਰ ਯਾਦਵ ਹੈ, ਉਹ ਵੀ ਅਜੇ ਚੁੱਪ ਕਰਕੇ ਬੈਠਾ ਹੈ।
ਸਟੂਡੈਂਸ਼ ਜੇ ਇੱਕ ਵਾਰ ਸਟੈਂਡ ਲੈ ਲੈਣ ਫਿਰ ਇਹ ਪਿੱਛੇ ਨਹੀਂ ਹੱਟਦੇ: ਸਿਮਰਨਜੀਤ ਮਾਨ ਨੇ ਕਿਹਾ ਕਿ ਜੇਕਰ ਪਿੰਡਾਂ ਦੇ ਵਿੱਚ ਚਲੀ ਗਈ, ਤਾਂ ਐਜੀਟੇਸ਼ਨ ਤਾਂ ਫਿਰ ਇਸਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਸਟੂਡੈਂਸ਼ ਹੁੰਦੇ ਹਨ ਜੇ ਇਹ ਇੱਕ ਵਾਰ ਸਟੈਂਡ ਲੈ ਲੈਣ ਫਿਰ ਇਹ ਪਿੱਛੇ ਨਹੀਂ ਹੱਟਦੇ। ਮੇਰੀ ਜਿਹੜੀ ਤਜਵੀਜ ਹੈ ਕਿ ਡਿਪਟੀ ਕਮਿਸ਼ਨਰ, ਸਿਵਿਲ ਸਰਜਨ, ਵੀਸੀ ਅਤੇ ਪੰਜਾਬ ਮਿਸਟਰ ਯਾਦਵ ਜਿਹੜਾ ਸੀਨੀਅਰ ਹਾਇਰ ਐਜੂਕੇਸ਼ਨ ਦਾ ਸੈਕਰਟਰੀ ਹੈ, ਉਹ ਇਹਦੇ ਉੱਤੇ ਨੋਟਿਸ ਲੈ ਲੈਣ ਤਾਂ ਬਹੁਤ ਚੰਗਾ ਹੋਵੇਗਾ। ਇਸ ਕਰਕੇ ਤਾਂ ਮੈਂ ਇੱਥੇ ਆਇਆ ਹਾਂ, ਮੇਰਾ ਮਕਸਦ ਇਹ ਹੈ ਕਿ ਇਨ੍ਹਾਂ ਦਾ ਜਿਹੜਾ ਸ਼ੂਗਰ ਦਾ ਲੈਵਲ ਉਹ ਬਹੁਤ ਘੱਟ ਗਿਆ ਹੈ ਅਤੇ ਇਨ੍ਹਾਂ ਦੇ ਸਿਰ ਦੇ ਵਿੱਚ ਬਹੁਤ ਸਖ਼ਤ ਪੀੜ ਹੋਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਹੁਣੇ ਮੈਂ ਸਿਵਿਲ ਸਰਜਨ ਨਾਲ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਉਦੋਂ ਆਓਗੇ ਜਦੋਂ ਇੱਥੇ ਕੋਈ ਮਰ ਮੁੱਕ ਗਿਆ। ਉਨ੍ਹਾਂ ਕਿਹਾ ਕਿ ਮੈਂ ਇੱਕਦਮ ਫੋਰਨ ਇੱਥੇ ਆਪਣੇ ਡਾਕਟਰ ਭੇਜੋ ਅਤੇ ਇਨ੍ਹਾਂ ਦਾ ਇਲਾਜ਼ ਕਰੋ।
ਜੇਕਰ ਮਾਮਲਾ ਫੈਲ ਗਿਆ ਤਾਂ ਸਾਂਭਣਾ ਬਹੁਤ ਮੁਸ਼ਕਿਲ ਹੋ ਜਾਵੇਗਾ: ਸਿਮਰਨਜੀਤ ਮਾਨ ਨੇ ਕਿਹਾ ਕਿ ਪੁਲਿਸ ਅਧਿਕਾਰੀ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਵੀ ਕਿਹਾ ਕਿ ਤੁਸੀਂ ਸਰਕਾਰ ਨੂੰ ਦੱਸੋ ਕਿ ਇਹ ਬਹੁਤ ਸੰਜੀਦਗੀ ਦਾ ਮੁੱਦਾ ਹੈ। ਇਸ ਨੂੰ ਐਵੇਂ ਨਾ ਲਿਆ ਜਾਵੇ ਕਿਉਂਕਿ ਇਹ ਜੇਕਰ ਫੈਲ ਗਿਆ ਤਾਂ ਇਸ ਨੂੰ ਸਾਂਭਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਦਾ ਕਹਿਣ ਦਾ ਮਤਲਬ ਹੈ ਕਿ ਅਜੇ ਵੀ ਇਹ ਸ਼ੁਰੂ ਹੋ ਰਿਹਾ ਅਤੇ ਜਿਹੜੀਆਂ ਇਨ੍ਹਾਂ ਦੀਆਂ ਮੰਗਾਂ ਹਨ ਉਹ ਸਰਕਾਰ ਸੁਣ ਲਵੇ ਅਤੇ ਪੂਰੀਆਂ ਕਰੇ। ਉਹ ਸਾਰੀਆਂ ਜਾਇਜ਼ ਹਨ ਮੇਰੇ ਮੁਤਾਬਿਕ ਜੇਕਰ ਰੂਲਸ ਦੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੋਂ ਦੇ ਵਿਦਿਆਰਥੀ ਮੰਗ ਰਹੇ ਹਨ, ਜੋ ਪੰਜਾਬੀ ਯੂਨੀਵਰਸਿਟੀ ਪੂਰੀਆਂ ਕਰ ਰਹੀ ਹੈ ਤਾਂ ਮੇਰਾ ਮਤਲਬ ਹੈ ਕਿ ਫਿਰ ਇਸ ਯੂਨੀਵਰਸਿਟੀ ਨੂੰ ਵੀ ਉਹ ਚੀਜ਼ਾਂ ਨੂੰ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਹਨ।
ਹਰ ਸੰਭਵ ਸਹਾਇਤਾ ਦਾ ਭਰੋਸਾ:ਇਸ ਮੌਕੇ ਵਿਦਿਆਰਥੀ ਜਸਕਰਨ ਸਿੰਘ ਨੇ ਦੱਸਿਆ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਭੁੱਖ ਹੜਤਾਲ ਛੇਵਾਂ ਦਿਨ ਦਾ ਹੈ। ਆਗੂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਅੱਜ ਸਾਡੇ ਧਰਨੇ ਵਿੱਚ ਆਏ ਹਨ ਅਤੇ ਹਰ ਤਰ੍ਹਾਂ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦੇ ਕੇ ਗਏ ਹਨ। ਜਿਹੜੀ ਰਿਜਰਵੇਸ਼ਨ ਪੋਲਸੀ ਦੀ ਹੈ, ਜੇਕਰ ਇਹ ਅਡੀਸ਼ਨਲ ਸੀਟਾਂ ਕਰੇਟ ਕਰਦੇ ਯੂਨੀਵਰਸਿਟੀ ਬਾਰਡਰ ਏਰੀਆ ਰੂਰਲ ਏਰੀਆ ਐਂਡ 1984 ਦੇ ਪੀੜਿਤ ਪਰਿਵਾਰ ਹਨ। ਉਨ੍ਹਾਂ ਲਈ ਜਿਹੜੀਆਂ ਇਹ 12% ਕੋਟਾ ਬਣਦਾ ਹੈ, 12% ਸੀਟਾਂ ਐਡੀਸ਼ਨਲ ਕਰੇਟ ਕਰਨ ਦਾ ਹੱਕ ਯੂਨੀਵਰਸਿਟੀ ਦਾ ਬਣਦਾ ਹੈ।
ਮੀਟਿੰਗ ਫਿਲਹਾਲ ਬੇਸਿੱਟਾ ਨਿਕਲੀ :ਦੂਜਾ ਹਰ ਸਾਲ 5% ਫੀਸ ਵਿੱਚ ਹੁੰਦਾ ਵਾਧਾ ਉਹਨੂੰ ਰੋਕਿਆ ਜਾਵੇ। ਇਹ ਦੋ ਮੰਗਾਂ ਮੇਨ ਮੰਗਾਂ ਹਨ। ਇਹਦੇ ਸਬੰਧੀ ਅੱਜ ਆਗੂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਨੇ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ। ਸਰਕਾਰ ਦਾ ਕੋਈ ਨੁਮਾਇਦਾ ਅਜੇ ਤੱਕ ਨਹੀਂ ਮਿਲਿਆ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਰਜਿਸਟਰਾਰ ਸਾਹਿਬ ਅੱਜ ਮੀਟਿੰਗ ਲੈ ਕੇ ਗਿਆ ਸੀ ਜਿਹੜੀ ਕਿ ਮੀਟਿੰਗ ਫਿਲਹਾਲ ਬੇ ਸਿੱਟੇ ਹੈ। ਜੇਕਰ ਸਾਡੀਆਂ ਮੰਗਾਂ ਨਾ ਮੰਨਣਗੇ ਤਾਂ ਅਗਲੇਰੀ ਕਾਰਵਾਈ ਹੈ ਉਹ ਅਸੀਂ ਵੱਡੇ ਪੱਧਰ 'ਤੇ ਕਰਾਂਗੇ।