ਪੰਜਾਬ

punjab

ETV Bharat / state

ਲਾਰੈਂਸ ਬਿਸ਼ਨੋਈ ਨੂੰ ਲੱਗਿਆ ਝਟਕਾ, ਵੱਡੇ ਕਤਲ ਤੋਂ ਪਹਿਲਾਂ ਹੀ ਹੋਇਆ ਖੁਲਾਸਾ, ਨਿਸ਼ਾਨੇ 'ਤੇ ਕੌਣ ਸੀ? ਇੱਕ ਕਲਿੱਕ 'ਤੇ ਜਾਣੋ - LAWRENCE BISHNOI SHOOTERS ARRESTED

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਸੱਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਵੱਡੀ ਕਾਮਯਾਬੀ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਵੱਡੀ ਕਾਮਯਾਬੀ (etv bharat)

By ETV Bharat Punjabi Team

Published : Oct 25, 2024, 8:13 PM IST

ਨਵੀਂ ਦਿੱਲੀ:ਗੈਂਗਸਟਰ ਲਾਰੈਂਸ ਜੇਲ੍ਹ 'ਚ ਹੋਣ ਦਾ ਬਾਵਜੂਦ ਵੀ ਕਿਸੇ ਨਾ ਕਿਸੇ ਬਾਰਦਾਤ ਨੂੰ ਅੰਜ਼ਾਮ ਦਿੰਦਾ ਰਹਿੰਦਾ ਪਰ ਇਸ ਵਾਰ ਉਸ ਦੇ ਮਨਸੂਬਿਆਂ 'ਤੇ ਉਦੋਂ ਪਾਣੀ ਫਿਰ ਗਿਆ ਜਦੋਂ ਉਸ ਦਾ ਪਲਾਨ ਪੁਲਿਸ ਨੇ ਪਹਿਲਾਂ ਹੀ ਫਲਾਪ ਕਰ ਦਿੱਤਾ। ਇਸ ਪਲਾਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੰਜ਼ਾਮ ਦਿੱਤਾ ਹੈ। ਬਿਸ਼ਨੋਈ ਗੈਂਗ ਦੇ ਖਿਲਾਫ 'ਪੈਨ ਇੰਡੀਆ' ਦੀ ਕਾਰਵਾਈ 'ਚ ਸਪੈਸ਼ਲ ਸੈੱਲ ਨੇ ਗਿਰੋਹ ਦੇ 7 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।

ਰਾਜਸਥਾਨ 'ਚ ਸੀ ਅਗਲਾ ਟਾਰਗੇਟ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਮੁਤਾਬਿਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੱਤ ਸ਼ੱਕੀ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਰਾਜਸਥਾਨ ਵਿੱਚ ਕਿਸੇ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਇਹ ਗ੍ਰਿਫਤਾਰੀਆਂ 12 ਅਕਤੂਬਰ ਨੂੰ ਮੁੰਬਈ ਵਿੱਚ ਐਨਸੀਪੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸਨਸਨੀਖੇਜ਼ ਕਤਲ ਤੋਂ ਕੁਝ ਦਿਨ ਬਾਅਦ ਹੋਈਆਂ ਹਨ। ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਆਰਜ਼ੂ ਬਿਸ਼ਨੋਈ ਦਾ ਲਾਰੈਂਸ ਗੈਂਗ ਨਾਲ ਸੰਬੰਧ

ਪੁਲਿਸ ਨੇ ਦੱਸਿਆ ਕਿ ਪੰਜਾਬ ਅਤੇ ਹੋਰ ਰਾਜਾਂ ਤੋਂ 7 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਉਹ ਆਰਜ਼ੂ ਬਿਸ਼ਨੋਈ ਦੇ ਨਿਰਦੇਸ਼ਾਂ 'ਤੇ ਰਾਜਸਥਾਨ ਵਿਚ ਕਿਸੇ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ, ਜੋ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਜਾਣਕਾਰੀ ਮੁਤਾਬਿਕ ਆਰਜ਼ੂ ਬਿਸ਼ਨੋਈ ਦਾ ਸੰਬੰਧ ਲਾਰੈਂਸ ਗੈਂਗ ਨਾਲ ਹੈ ਪਰ ਇਸ ਨੂੰ ਅਨਮੋਲ ਬਿਸ਼ਨੋਈ ਚਲਾ ਰਿਹਾ ਹੈ।

"ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸੱਤ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਰਿਤੇਸ਼ ਦੀ ਪਹਿਲੀ ਗ੍ਰਿਫਤਾਰੀ 23 ਅਕਤੂਬਰ ਨੂੰ ਦਿੱਲੀ ਤੋਂ ਕੀਤੀ ਗਈ ਸੀ। ਸੁਖਰਾਮ ਨਾਂ ਦੇ ਵਿਅਕਤੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਦੇ ਅਬੋਹਰ ਅਤੇ ਸਿਰਸਾ ਤੋਂ ਵੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਉਹ ਸੁਨੀਲ ਪਹਿਲਵਾਨ ਨਾਂ ਦੇ ਵਿਅਕਤੀ ਨੂੰ ਦੋ ਵਾਰ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ, ਪਰ ਉਹ ਪਹਿਲਾਂ ਵੀ ਲਾਰੇਂਸ ਸਿੰਡੀਕੇਟ ਦਾ ਹਿੱਸਾ ਰਿਹਾ ਹੈ ਅਤੇ ਉਸ ਦਾ ਬਾਬਾ ਸਿੱਦੀਕੀ ਕਤਲ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।-ਪ੍ਰਮੋਦ ਕੁਮਾਰ ਕੁਸ਼ਵਾਹਾ, ਵਧੀਕ ਸੀਪੀ ਸਪੈਸ਼ਲ ਸੈੱਲ, ਦਿੱਲੀ ਪੁਲਿਸ

ਬਾਬਾ ਸਿੱਦੀਕੀ ਕਤਲ- ਲਾਰੈਂਸ ਦੇ ਭਰਾ ਦੇ ਸੰਪਰਕ 'ਚ ਸਨ ਮੁਲਜ਼ਮ

ਦੱਸ ਦੇਈਏ ਕਿ ਮੁੰਬਈ ਦੇ ਬਾਂਦਰਾ 'ਚ 12 ਅਕਤੂਬਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਪਿੱਛੇ ਕਥਿਤ ਤੌਰ 'ਤੇ ਅਨਮੋਲ ਬਿਸ਼ਨੋਈ ਦਾ ਹੱਥ ਮੰਨਿਆ ਜਾਂਦਾ ਹੈ। ਮੁੰਬਈ ਦੀ ਇੱਕ ਅਦਾਲਤ ਨੇ ਹਾਲ ਹੀ ਵਿੱਚ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਿਲ ਦੋ ਮੁਲਜ਼ਮਾਂ ਵਿੱਚੋਂ ਇੱਕ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਉਸ ਨੇ ਅਨਮੋਲ ਬਿਸ਼ਨੋਈ ਦੇ ਕਹਿਣ 'ਤੇ ਸਲਮਾਨ ਖਾਨ ਨੂੰ ਮਾਰਨ ਦੇ ਇਰਾਦੇ ਨਾਲ ਇਹ ਕਾਰਾ ਕੀਤਾ ਸੀ।

ਐਨ.ਆਈ.ਏ. ਦੀ ਲਾਰੈਂਸ ਗੈਂਗ 'ਤੇ ਪਕੜ ਸਖਤ

ਐਨ.ਆਈ.ਏ. ਨੇ ਲਾਰੈਂਸ ਗੈਂਗ 'ਤੇ ਵੀ ਆਪਣੀ ਪਕੜ ਸਖ਼ਤ ਕਰ ਦਿੱਤੀ ਹੈ। ਐਨ.ਆਈ.ਏ. ਨੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਨਾਮ ਦੇ ਐਲਾਨ ਤੋਂ ਬਾਅਦ ਲਾਰੈਂਸ ਦੇ ਭਰਾ ਅਨਮੋਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਅਨਮੋਲ ਦਾ ਨਾਮ ਆਇਆ ਸੀ। ਫੜੇ ਗਏ ਸਾਰੇ ਮੁਲਜ਼ਮ ਪਹਿਲਾਂ ਵੀ ਕਤਲ ਅਤੇ ਫਿਰੌਤੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਵੱਡੀ ਕਾਮਯਾਬੀ (facebook)

ABOUT THE AUTHOR

...view details