ਬਠਿੰਡਾ:ਬੀਤੇ ਦਿਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸਵੇਰ ਸਬ ਡਵੀਜਨ ਮੋੜ ਦੇ ਪਿੰਡ ਰਾਜਗੜ੍ਹ ਕੁੱਬੇ ਤੋਂ ਪਿੰਡ ਕਮਾਲੂ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਚਾਰ ਗਊਆਂ ਦੀਆਂ ਲਾਸ਼ਾਂ ਸ਼ੱਕੀ ਹਾਲਤ 'ਚ ਮਿਲੀਆਂ ਹਨ। ਥਾਣਾ ਮੌੜ ਮੰਡੀ ਦੀ ਪੁਲਿਸ ਨੇ ਗਊਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੋਬਿੰਦ ਗੋਪਾਲ ਗਊਸ਼ਾਲਾ ਮੌੜ ਮੰਡੀ ਵਿਖੇ ਪਹੁੰਚਾਇਆ। ਜਦਕਿ, ਪੁਲਿਸ ਨੇ ਮਾਮਲੇ ਵਿੱਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਵਿਖੇ ਚਾਰ ਗਾਵਾਂ ਦੀਆਂ ਸ਼ੱਕੀ ਹਾਲਤ 'ਚ ਮਿਲੀਆਂ ਲਾਸ਼ਾਂ, ਪੁਲਿਸ ਕਰ ਰਹੀ ਜਾਂਚ - Dead bodies of four cows
ਬਠਿੰਡਾ ਵਿੱਚ ਚਾਰ ਗਾਵਾਂ ਦੀਆਂ ਲਾਸ਼ਾਂ ਸ਼ੱਕੀ ਹਾਲਤ ਵਿੱਚ ਮਿਲੀਆਂ ਹਨ। ਗਊ ਰੱਖਿਆ ਦਲ ਪੰਜਾਬ ਨੇ ਸਖ਼ਤ ਇਤਰਾਜ਼ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਵੀ ਫੋਰੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।
Published : Aug 27, 2024, 10:01 AM IST
ਚਾਰ ਗਊਆਂ ਦੀਆਂ ਲਾਸ਼ਾਂ ਮਿਲੀਆਂ:ਗਊ ਰਕਸ਼ਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਸੜਕ 'ਤੇ ਵੱਖ-ਵੱਖ ਥਾਵਾਂ ਉੱਤੇ ਚਾਰ ਗਊਆਂ ਦੀਆਂ ਲਾਸ਼ਾਂ ਪਈਆਂ ਹਨ। ਸੂਚਨਾ ਮਿਲਣ ’ਤੇ ਗਊ ਸੁਰੱਖਿਆ ਦਲ ਜ਼ਿਲ੍ਹਾ ਬਠਿੰਡਾ ਦੇ ਚੇਅਰਮੈਨ ਪ੍ਰਿੰਸ ਕੌਸ਼ਲ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਥਾਣਾ ਮੌੜ ਮੰਡੀ ਦੀ ਪੁਲਿਸ ਨਿਗਰਾਨੀ 'ਚ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਗਊਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੋਬਿੰਦ ਗੋਪਾਲ ਗਊਸ਼ਾਲਾ ਮੌੜ ਮੰਡੀ ਵਿਖੇ ਪਹੁੰਚਾਇਆ।
- "ਵਿਵਾਦਿਤ ਬੋਲਾਂ ਕਰਕੇ ਹੀ ਵੱਜਿਆ ਸੀ ਕੰਗਣਾ ਦੇ ਥੱਪੜ", ਕੰਗਣਾ ਰਣੌਤ ਦੇ ਬਿਆਨ 'ਤੇ ਕਿਸਾਨ ਆਗੂ ਦੀ ਸਖ਼ਤ ਟਿੱਪਣੀ - Farmer leader comment on Kangana
- ਪੰਜਾਬ ਮੌਸਮ ਅੱਪਡੇਟ: ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ, ਦੋ ਦਿਨਾਂ ਲਈ ਯੈਲੋ ਅਲਰਟ ਜਾਰੀ - Punjab Rain Alert
- ਡਿੰਪੀ ਢਿੱਲੋਂ ਵੱਲੋਂ ਵੱਡਾ ਐਲਾਨ, ਇਸ ਪਾਰਟੀ 'ਚ ਹੋਣਗੇ ਸ਼ਾਮਿਲ, ਅਕਾਲੀਆਂ ਲਈ ਹੋਵੇਗੀ ਵੱਡੀ ਮੁਸੀਬਤ! - dimpy dhillon will join aap
ਮਾਮਲੇ ਦੀ ਬਰੀਕੀ ਨਾਲ ਜਾਂਚ: ਗਊ ਰਕਸ਼ਾ ਦਲ ਦੇ ਪ੍ਰਧਾਨ ਸੰਦੀਪ ਵਰਮਾ ਅਤੇ ਜ਼ਿਲ੍ਹਾ ਚੇਅਰਮੈਨ ਪ੍ਰਿੰਸ ਕੌਸ਼ਲ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਗਊਆਂ ਨੂੰ ਮਾਰ ਕੇ ਲਾਸ਼ਾਂ ਸੁੱਟੇ ਜਾਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਦੋਸ਼ੀਆਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਦੂਜੇ ਪਾਸੇ ਮੋੜ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਪ੍ਰਿੰਸ ਕੌਸ਼ਲ ਚੇਅਰਮੈਨ ਗਊ ਸੁਰੱਖਿਆ ਦਲ ਜ਼ਿਲ੍ਹਾ ਬਠਿੰਡਾ ਦੇ ਬਿਆਨ ਉੱਤੇ ਅਣਪਛਾਤੇ ਲੋਕਾਂ ਖਿਲਾਫ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤਾ ਹੈ। ਗਊ ਰੱਖਿਆ ਦਲ ਦੇ ਮੈਂਬਰਾਂ ਵੱਲੋਂ ਖਦਸ਼ਾ ਜਤਾਇਆ ਗਿਆ ਹੈ ਕਿ ਇਨ੍ਹਾਂ ਬੇਜ਼ੁਬਾਨ ਗਾਵਾਂ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਜ਼ਹਿਰ ਦੇਕੇ ਮਾਰਿਆ ਹੈ ਇਸ ਲਈ ਪੁਲਿਸ ਨੂੰ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ।