ETV Bharat / bharat

ਗੁਬਾਰੇ ਨੇ ਲਈ 13 ਸਾਲ ਦੇ ਬੱਚੇ ਦੀ ਜਾਨ, ਗੁਬਾਰਾ ਫੁਲਾਉਂਦੇ ਸਮੇਂ ਗਲੇ 'ਚ ਫਸਿਆ - BALLOON STUCK IN CHILD THROAT

ਕਰਨਾਟਕ ਵਿੱਚ ਇੱਕ 13 ਸਾਲਾ ਲੜਕੇ ਦੇ ਗਲੇ ਵਿੱਚ ਗੁਬਾਰਾ ਫਸ ਜਾਣ ਕਾਰਨ ਮੌਤ ਹੋ ਗਈ। ਜਾਣੋ ਕੀ ਹੈ ਪੂਰਾ ਮਾਮਲਾ

Balloon stuck in throat
ਗੁਬਾਰੇ ਨੇ ਲਈ 13 ਸਾਲ ਦੇ ਬੱਚੇ ਦੀ ਜਾਨ (ETV Bharat)
author img

By ETV Bharat Punjabi Team

Published : Dec 3, 2024, 8:36 AM IST

ਉੱਤਰਾ ਕੰਨੜ: ਕਰਨਾਟਕ ਵਿੱਚ ਇੱਕ ਗੁਬਾਰੇ ਨੇ 13 ਸਾਲਾ ਲੜਕੇ ਦੀ ਜਾਨ ਲੈ ਲਈ। ਮਾਮਲਾ ਉੱਤਰਾ ਕੰਨੜ ਜ਼ਿਲ੍ਹੇ ਦੇ ਹਲਿਆਲ ਤਾਲੁਕ ਦੇ ਪਿੰਡ ਜੋਗਨਕੋੱਪਾ ਦਾ ਹੈ। ਖਬਰਾਂ ਮੁਤਾਬਕ ਪਿੰਡ ਜੋਗਨਕੋੱਪਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ 7ਵੀਂ ਜਮਾਤ ਦਾ ਵਿਦਿਆਰਥੀ ਨਵੀਨ ਨਰਾਇਣ ਬੇਲਗਾਮਵਾਕਰ ਐਤਵਾਰ ਨੂੰ ਘਰ 'ਚ ਗੁਬਾਰਿਆਂ ਨਾਲ ਖੇਡ ਰਿਹਾ ਸੀ।

ਗੁਬਾਰਾ ਫੁਲਾਉਂਦੇ ਸਮੇਂ ਗਲੇ 'ਚ ਫਸਿਆ

ਘਰ 'ਚ ਗੁਬਾਰਾ ਫੁਲਾਉਂਦੇ ਸਮੇਂ ਲੜਕੇ ਦੇ ਮੂੰਹ 'ਚ ਜਾ ਕੇ ਗਲੇ 'ਚ ਫਸ ਗਿਆ। ਜਿਸ ਕਾਰਨ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ। ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਮਿਲੀ, ਤਾਂ ਉਹ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਬੱਚੇ ਦੇ ਗਲੇ 'ਚ ਫ਼ਸਿਆ ਗੁਬਾਰਾ ਕੱਢ ਦਿੱਤਾ, ਪਰ ਬੱਚੇ ਦੀ ਮੌਤ ਹੋ ਗਈ।

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਪੁਲਿਸ ਸੂਤਰਾਂ ਮੁਤਾਬਕ ਬੱਚੇ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ, ਪੁਲਿਸ ਨੇ ਬੱਚੇ ਦੇ ਗਲੇ 'ਚ ਗੁਬਾਰਾ ਫਸਣ ਦਾ ਮਾਮਲਾ ਦਰਜ ਕਰ ਲਿਆ ਹੈ।

ਬੱਚਿਆਂ ਨੂੰ ਇੱਕਲੇ ਛੱਡਣ ਤੋਂ ਕਰੋ ਗੁਰੇਜ਼

ਇਕ ਗੱਲ ਧਿਆਨ ਦੇਣ ਯੋਗ ਹੈ ਕਿ ਜੇਕਰ ਕੋਈ ਬੱਚਾ ਖੇਡ ਰਿਹਾ ਹੈ, ਤਾਂ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ 'ਤੇ ਨਜ਼ਰ ਰੱਖਣ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.