ਬਠਿੰਡਾ:ਸ਼ਹਿਰ ਵਿੱਚ ਬੇਸਹਾਰਾ ਘੁੰਮ ਰਹੇ ਗਊ ਵੰਸ਼ ਦੀ ਦੇਖਰੇਖ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਗਊ ਸੈਸ ਲਗਾਇਆ ਜਾਂਦਾ ਹੈ, ਪਰ ਬਠਿੰਡਾ ਦੇ ਆਰਟੀਆਈ ਐਕਟੀਵਿਸਟ ਨੇ ਖੁਲਾਸਾ ਕੀਤਾ ਹੈ ਕਿ 2,48,23,065.00 ਰੁਪਏ (ਕਰੀਬ 2.5 ਕਰੋੜ ਰੁਪਏ) ਸਾਲ 2022-23 ਵਿੱਚ ਗਊ ਸੈੱਸ ਵਜੋਂ ਨਗਰ ਨਿਗਮ ਕੋਲ ਜਮ੍ਹਾਂ ਕਰਵਾਏ ਗਏ ਹਨ, ਜਦਕਿ ਬਿਜਲੀ, ਸੀਮਿੰਟ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਉੱਤੇ ਵਸੂਲੇ ਗਏ ਗਊ ਸੈੱਸ ਵਿੱਚੋਂ ਇੱਕ ਵੀ ਰੁਪਿਆ ਵਸੂਲਿਆ ਨਗਰ ਨਿਗਮ ਨੂੰ ਨਹੀਂ ਪਹੁੰਚਿਆ ਹੈ, ਆਖਿਰ ਇਹ ਪੈਸਾ ਕਿੱਥੇ ਗਿਆ ਹੈ।
ਨਗਰ ਨਿਗਮ ਦੇ ਹੱਥ ਖਾਲੀ ! : ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਆਮ ਲੋਕਾਂ ਵੱਲੋਂ ਬਿਜਲੀ ਦੇ ਬਿੱਲ, ਸੀਮਿੰਟ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਆਦਿ 'ਤੇ ਵੀ ਗਊ ਸੈੱਸ ਦਾ ਭੁਗਤਾਨ ਕੀਤਾ ਜਾਂਦਾ ਹੈ, ਪਰ ਉਹ ਗਊ ਸੈੱਸ ਸਾਲ 2022-23 'ਚ ਵੀ ਨਗਰ ਨਿਗਮ ਬਠਿੰਡਾ ਕੋਲ ਜਮ੍ਹਾਂ ਹੀ ਨਹੀਂ ਕਰਵਾਇਆ ਗਿਆ, ਜੇਕਰ ਸੈੱਸ ਸਹੀ ਥਾਂ 'ਤੇ ਜਮ੍ਹਾਂ ਨਹੀਂ ਕਰਵਾਇਆ ਗਿਆ, ਤਾਂ ਫਿਰ ਕਈ ਤਰ੍ਹਾਂ ਦੇ ਸਵਾਲ ਜ਼ਹਿਨ ਵਿੱਚ ਉੱਠਦੇ ਹਨ ਕਿ ਲੋਕਾਂ ਵੱਲੋਂ ਅਦਾ ਕੀਤਾ ਗਊ ਸੈੱਸ ਕਿਸ ਕੋਲ ਹੈ ਅਤੇ ਇਹ ਸਮੇਂ ਸਿਰ ਜਮ੍ਹਾਂ ਕਿਉਂ ਨਹੀਂ ਕੀਤਾ ਜਾਂਦਾ? ਜੇਕਰ ਲੋਕਾਂ ਤੋਂ ਗਊ-ਸੈੱਸ ਵਜੋਂ ਲੱਖਾਂ/ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਅਤੇ ਜਮ੍ਹਾਂ ਨਹੀਂ ਕਰਵਾਏ ਜਾਂਦੇ ਹਨ, ਤਾਂ ਕਿਸੇ ਵੱਡੇ ਘਪਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਕਿੰਨਾ ਗਊ ਸੈੱਸ ਇੱਕਠਾ ਹੋਇਆ ਤੇ ਕਿੰਨਾ ਵੰਡਿਆ: ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਗਊ-ਧਨ ਅਤੇ ਆਵਾਰਾ ਪਸ਼ੂਆਂ ਦੀ ਜਾਣਕਾਰੀ ਲੈਣ ਸਬੰਧੀ ਦਰਖਾਸਤ ਨਗਰ ਨਿਗਮ ਬਠਿੰਡਾ ਨੂੰ 17 ਫਰਵਰੀ 2023 ਨੂੰ ਦਿੱਤੀ ਗਈ ਸੀ, ਪਰ ਨਗਰ ਨਿਗਮ ਬਠਿੰਡਾ ਦੇ ਸਬੰਧਤ ਲੋਕ ਸੂਚਨਾ ਅਫ਼ਸਰ ਨੇ 30 ਦਿਨਾਂ ਦੇ ਅੰਦਰ-ਅੰਦਰ ਸੂਚਨਾ ਦੇਣ ਦੀ ਬਜਾਏ ਲਗਭਗ 1 ਸਾਲ ਬਾਅਦ ਆਰਟੀਆਈ ਦਾ ਜਵਾਬ ਦਿੱਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਨਗਰ ਨਿਗਮ ਬਠਿੰਡਾ ਵਿੱਚ ਸਾਲ 2022-23 ਵਿੱਚ 2,48,23,065.00 ਰੁਪਏ (ਲਗਭਗ 2.5 ਕਰੋੜ) ਦਾ ਗਊ ਸੈੱਸ ਜਮ੍ਹਾਂ ਹੋ ਚੁੱਕਾ ਹੈ ਅਤੇ ਨਗਰ ਨਿਗਮ ਨੇ ਇਸ ਸਬੰਧੀ ਵੱਖਰੇ ਪ੍ਰਬੰਧ ਕੀਤੇ ਹਨ। ਸਾਲ 2022-23 ਵੱਖ-ਵੱਖ (RTI On Cow Cess) ਗਊਆਂ ਦੇ ਆਸਰਾ-ਘਰਾਂ ਨੂੰ 2,91,75,916.00 ਰੁਪਏ (2.91 ਕਰੋੜ ਰੁਪਏ ਤੋਂ ਵੱਧ, ਪਿਛਲਾ ਬਕਾਇਆ ਜੋੜ ਕੇ) ਦਿੱਤੇ ਗਏ ਹਨ। ਸਾਲ 2023 ਵਿੱਚ ਨਗਰ ਨਿਗਮ ਬਠਿੰਡਾ ਵੱਲੋਂ 2258 ਅਵਾਰਾ/ਬੇਸਹਾਰਾ ਪਸ਼ੂਆਂ ਨੂੰ ਫੜ ਕੇ ਵੱਖ-ਵੱਖ ਗਊ ਸ਼ੈਲਟਰਾਂ ਵਿੱਚ ਭੇਜਿਆ ਗਿਆ ਹੈ। ਗੋਇਲ ਨੇ ਕਿਹਾ ਕਿ ਜਦਕਿ, ਗਊ ਸੈੱਸ ਬਿਜਲੀ, ਸੀਮਿੰਟ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਉੱਤੇ ਵੀ ਲਾਇਆ ਜਾਂਦਾ ਹੈ, ਜੋ ਕਿ ਨਗਰ ਨਿਗਮ ਤੱਕ ਪਹੁੰਚਿਆਂ ਹੀ ਨਹੀਂ ਹੈ, ਆਖਿਰ ਇਹ ਪੈਸਾ ਕਿੱਥੇ ਗਿਆ ਹੈ?
ਆਰ.ਟੀ.ਆਈ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2022-23 ਵਿੱਚ ਗਊ ਰੱਖਿਅਕਾਂ ਨੂੰ ਦਿੱਤੀ ਗਈ ਰਾਸ਼ੀ ਦੇ ਅੰਕੜੇ ਇਸ ਪ੍ਰਕਾਰ ਹਨ:-
ਗਊ ਸ਼ੈੱਡਾਂ ਨੂੰ ਇਸ ਤਰੀਕੇ ਨਾਲ ਰਾਸ਼ੀ ਦਿੱਤੀ ਗਈ ਹੈ:-