ਸੰਗਰੂਰ :ਕਾਂਗਰਸ ਪਾਰਟੀ ਦੇ ਆਗੂਆਂ ਤੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਵਿਜੇਇੰਦਰ ਸਿੰਗਲਾ ਸੰਗਰੂਰ ਪਹੁੰਚੇ, ਜਿੱਥੇ ਉਹਨਾਂ ਨੇ ਪੰਚਾਇਤੀ ਚੋਣਾਂ ਦੇ ਉਮੀਦਵਾਰ ਜਰਨੈਲ ਸਿੰਘ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਉੱਤੇ ਵੱਡੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਵੱਲੋਂ ਜਾਣ ਬੁੱਝ ਕੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਪੰਜਾਬ ਦੀਆਂ ਚੋਣਾਂ ਦੇ 70 ਸਾਲਾਂ ਦੇ ਇਤਿਹਾਜ਼ ਵਿੱਚ ਇੰਨਾਂ ਧੱਕਾ ਨਹੀਂ ਹੋਇਆ ਜਿੰਨਾ ਧੱਕਾ ਇਸ ਵਾਰ ਦੀਆਂ ਚੋਣਾਂ ਸਮੇਂ ਹੋਣ ਵਾਲੇ ਨਾਮਜਦਗੀਆਂ ਦੇ ਪੇਪਰ ਭਰਨ ਨੂੰ ਲੈ ਕੇ ਆਪ ਵੱਲੋਂ ਕੀਤਾ ਗਿਆ ਹੈ।
ਸਰਪੰਚੀ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਉਮੀਦਵਾਰ ਦੇ ਘਰ ਪਹੁੰਚੇ ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ (ਸੰਗਰੂਰ ਪੱਤਰਕਾਰ (ਈਟੀਵੀ ਭਾਰਤ)) 'ਮਾਨ ਸਰਕਾਰ ਨੇ ਕੀਤਾ ਧੱਕਾ'
ਉਹਨਾਂ ਕਿਹਾ ਕਿ ਪੰਜਾਬ ਦੇ ਹੋਰਨਾਂ ਸੂਬਿਆਂ ਵਿੱਚ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਧੱਕਾ ਕਰ ਰਹੀ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਫਲ ਪੂਰਬਕ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਆਪ ਵੱਲੋਂ ਕੀਤੇ ਇਸ ਧੱਕੇ ਦੀ ਸ਼ਿਕਾਇਤ ਚੋਣ ਕੀਮਸ਼ਨ ਨੂੰ ਦਿੱਤੀ ਜਾਵੇਗੀ।
ਪਿੰਡ ਘਰਾਚੋ 'ਚ ਸਰਬ ਸੰਮਤੀ ਨਹੀਂ ਹੋਈ ਬਲਕਿ ਧੱਕੇ ਨਾਲ ਕਾਗਜ਼ ਰੱਦ ਕੀਤੇ ਗਏ ਹਨ
ਉਥੇ ਹੀ ਉਮੀਦਵਾਰੀ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਜਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬੰਦਿਆ ਨੇ ਆਮ ਲੋਕਾਂ ਨਾਲ ਧੱਕਾ ਕੀਤਾ ਹੈ, ਜਿੰਨ੍ਹਾਂ ਵਿੱਚ ਉਹਨਾਂ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਵੀ ਸ਼ਾਮਿਲ ਹਨ। ਜਿੰਨਾ ਨੇ ਜਾਣ ਬੁੱਝ ਕੇ ਮੇਰੇ ਕਾਗਜ ਰੱਦ ਕਰਵਾਏ ਹਨ, ਜਦ ਕਿ ਮੇਰਾ ਕਿਸੇ ਵੀ ਪੰਚਾਇਤੀ ਜਗ੍ਹਾ ਉੱਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਵਿੱਚ ਹੋਣ ਵਾਲੀ ਸਰਪੰਚੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਆਉਂਦਾ ਹੈ ਕਿ ਜੇ ਸਾਰੇ ਪਿੰਡ ਸਰਬ ਸੰਮਤੀ ਨਾਲ ਸਰਪੰਚ ਨੂੰ ਚੁਣਿਆ ਜਾਵੇ ਤਾਂ ਉਸ ਦੇ ਨਾਲ ਪਿੰਡ ਅਤੇ ਲੋਕਾਂ ਦਾ ਫਾਇਦਾ ਹੋਵੇਗਾ, ਕਿਉਂਕਿ ਅਕਸਰ ਵੇਖਿਆ ਜਾਂਦਾ ਹੈ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਲੱਖਾਂ ਰੁਪਆ ਖਰਚ ਹੋ ਜਾਂਦਾ ਹੈ। ਜਿਸ ਤੋਂ ਬਾਅਦ ਸਰਪੰਚ ਨੂੰ ਆਮ ਲੋਕਾਂ ਵੱਲੋਂ ਜਦੋਂ ਕੋਈ ਕੰਮ ਕਿਹਾ ਜਾਂਦਾ ਹੈ ਤਾਂ ਉਸ ਦਾ ਕਹਿਣਾ ਹੁੰਦਾ ਹੈ ਕਿ ਭਈ ਮੈਂ ਵੀ ਪੈਸੇ ਖਰਚ ਕਰਕੇ ਹੀ ਇਸ ਅਹੁਦੇ ਤੱਕ ਪਹੁੰਚਿਆ ਹਾਂ।