ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਨੇ ਲੋਕ ਸਭਾ ਸੀਟਾਂ 'ਤੇ ਮਾਰੀ ਹੈਟ੍ਰਿਕ (AMritsar) ਅੰਮ੍ਰਿਤਸਰ : ਅੱਜ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਲਹਿਰ ਹੈ।ਕਿਤੇ ਸਿਆਸੀ ਗਲਿਆਰਿਆਂ 'ਚ ਮਾਯੁਸੀ ਹੈ ਤੇ ਕਿਤੇ ਜਸ਼ਨ ਦਾ ਮਾਹੌਲ ਹੈ। ਅਜਿਹਾ ਹੀ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਹੈ, ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਨੂੰ, ਜਿਨਾਂ ਨੇ ਲਗਾਤਾਰ ਤੀਜੀ ਵਾਰ ਜਿੱਤ ਹਾਸਿਲ ਕਰਕੇ ਹੈਟ੍ਰਿਕ ਮਾਰੀ ਹੈ। ਔਜਲਾ ਦੇ ਜਿੱਤਣ ਦੀ ਖਬਰ ਤੋਂ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਸੀ ਕਿ ਲੋਕ ਵਿਸ਼ਵਾਸ ਕਰਨਗੇ ਅਤੇ ਜਿੱਤ ਮੇਰੀ ਝੋਲੀ ਪਾਉਣਗੇ।ਦੱਸਣਯੋਗ ਹੈ ਕਿ ਔਜਲਾ ਨੂੰ ਕੁੱਲ ਢਾਈ ਲੱਖ ਤੋਂ ਵੱਧ ਵੋਟ ਪਾਈ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੈਂ ਹਰੇਕ ਵੋਟਰ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਘੱਲੂਘਾਰੇ ਦਿਵਸ ਦੇ ਮੱਦੇ ਨਜ਼ਰ ਢੋਲ ਢਮਾਕਾ ਵਜਾਉਣ ਤੋਂ ਮਨਾ ਕੀਤਾ ਗਿਆ ਹੈ ਅਤੇ ਇਸ ਦੇ ਲਈ ਬਿਲਕੁਲ ਹੀ ਸਾਦੇ ਢੰਗ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਗਰ ਕੋਈ ਵਿਅਕਤੀ ਲੱਡੂ ਲੈ ਕੇ ਆਉਂਦਾ ਹੈ ਤਾਂ ਉਹ ਉਸਦੀ ਖੁਸ਼ੀ ਲਈ ਮੂੰਹ ਮਿੱਠਾ ਜਰੂਰ ਕਰਦੇ ਹਨ।
ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਇੱਕ ਸਟੇਟ ਦਾ ਮੁੱਦਾ ਹੈ ਅਤੇ ਇਸ ਦੇ ਲਈ ਮੈਂ ਕੇਂਦਰ ਵਿੱਚ ਜਦੋਂ ਵੀ ਆਵਾਜ਼ ਬੁਲੰਦ ਕਰਦਾ ਹਾਂ ਤਾਂ ਸਟੇਟ ਦੀ ਸਰਕਾਰ ਉਸ ਨਾਲ ਸਾਥ ਨਹੀਂ ਦਿੰਦੀ ਅਤੇ ਉਹਨਾਂ ਕਿਹਾ ਕਿ ਅਗਰ ਸਟੇਟ ਦੀ ਸਰਕਾਰ ਸਾਥ ਦਵੇ ਤਾਂ ਨਸ਼ੇ ਦੇ ਮੁੱਦੇ ਤੇ ਹੱਲ ਕੀਤਾ ਜਾ ਸਕਦਾ ਹੈ। ਆਖਿਰ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਹਰ ਇਕ ਅੰਮ੍ਰਿਤਸਰ ਵਾਸੀ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਹੈ। ਅਤੇ ਪਹਿਲਾ ਵਾਂਗ ਅੰਮ੍ਰਿਤਸਰ ਦੇ ਵਿੱਚ ਵੱਧ ਚੜ ਕੇ ਵਿਕਾਸ ਕਾਰਜ ਕੀਤੇ ਜਾਣਗੇ।
ਇਸ ਮੌਕੇ ਗੁਰਜੀਤ ਸਿੰਘ ਔਜਲਾ ਦੀ ਧਰਮ ਪਤਨੀ ਅਨੰਦਲੀਬ ਕੌਰ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਇਕ ਵਾਰ ਗੁਰਜੀਤ ਔਜਲਾ ਤੇ ਵਿਸ਼ਵਾਸ ਕਰ ਓਨ੍ਹਾਂ ਨੂੰ ਵੋਟਾਂ ਪਾਈਆਂ ਤੇ ਤੀਸਰੀ ਵਾਰ ਓਨ੍ਹਾਂ ਨੂੰ ਸਾਂਸਦ ਬਣਾਇਆ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਮੂੰਹ ਖੁਦ ਹੀ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਬੰਦ ਕਰ ਦਿੱਤੇ ਹਨ। ਉੱਥੇ ਹੀ ਉਹਨਾਂ ਕਿਹਾ ਕਿ ਹੁਣ ਸਭ ਤੋਂ ਪਹਿਲਾਂ ਮੁੱਦਾ ਅੰਮ੍ਰਿਤਸਰ ਵਿੱਚੋਂ ਨਸ਼ੇ ਦਾ ਹੋਵੇਗਾ, ਨਸ਼ਾ ਖਤਮ ਕਰਨ ਵਿੱਚ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਤੇ ਦੂਸਰੀ ਗੱਲ ਅੰਮ੍ਰਿਤਸਰ ਦੇ ਡਿਵੈਲਪਮੈਂਟ ਦੀ ਹੈ ਤਾਂ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋ ਸਕੇ ਤੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲ ਸਕੇ। ਇੱਕ ਵਾਰ ਫਿਰ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨਾਂ ਤੇ ਸਾਡੇ ਤੇ ਵਿਸ਼ਵਾਸ ਜਤਾਇਆ।
ਪਾਰਟੀ ਪ੍ਰਧਾਨ ਦੀ ਜਿੱਤ: ਜ਼ਿਕਰਯੋਗ ਹੈ ਕਿ ਰਾਜਾ ਕਾਂਗਰਸ ਦੇ ਕਈ ਦਿੱਗਜ ਉਮੀਦਵਾਰਾਂ ਨੇ ਅੱਜ ਵੱਡੀ ਜਿੱਤ ਹਾਸਿਲ ਕੀਤੀ ਹੈ, ਜਿਨਾਂ 'ਚ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅਤੇ ਲੁਧਿਆਣਾ ਤੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾੜਿੰਗ 219768 - 219768 30.83% ਦੇ ਮਾਰਜਨ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ 185644 - 185644 26.04% ਤੋਂ ਮਾਤ ਦੇਣ 'ਚ ਕਾਮਯਾਬ ਰਹੇ, ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ 164118 - 164118 23.02% ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ 63558 - 63558 8.92% ਨਾਲ ਮਾਤ ਦਿੱਤੀ।