ਅੰਮ੍ਰਿਤਸਰ:ਸੋਸ਼ਲ ਮੀਡੀਆ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰੱਚ ਕੇ ਲੋਕਾਂ ਕੋਲੋਂ ਮੱਥੇ ਟਕਾਉਣ ਵਾਲੇ ਬਹਰੂਪੀਏ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਤੇ ਭੜਕੇ ਗੁਰੂ ਦੇ ਸਿੱਖ ਵਲੋਂ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਉਸ ਬਹਰੂਪੀਏ ਅਤੇ ਉਸ ਦੇ ਸਾਥੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਨਾਲ ਸਿੱਖਾਂ ਦੀ ਭਾਵਨਾਵਾਂ ਆਹਤ ਹੌਣ ਦੇ ਨਾਲ-ਨਾਲ ਬਾਬੇ ਨਾਨਕ ਵਰਗੇ ਦਰਵੇਸ਼ ਦਾ ਸਵਾਂਗ ਰਚ ਕੇ ਮਰਿਆਦਾ ਭੰਗ ਕੀਤੀ ਗਈ ਹੈ।
ਬਾਬੇ ਨਾਨਕ ਦਾ ਸਵਾਂਗ ਰੱਚਣ ਵਾਲੇ ਖਿਲਾਫ਼ ਸ਼ਿਕਾਇਤ (ETV BHARAT) ਬਾਬੇ ਨਾਨਕ ਦਾ ਰਚਿਆ ਸਵਾਂਗ
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੰਜਾਬ ਬੀਸੀ ਸੈਲ ਦੇ ਪ੍ਰਧਾਨ ਅਤੇ ਸਮਾਜ ਸੇਵੀ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕੀ ਸੋਸ਼ਲ ਮੀਡੀਆ ਉਪਰ ਬਾਬੇ ਨਾਨਕ ਦਾ ਸਵਾਂਗ ਰੱਚ ਕੇ ਲੋਕਾਂ ਕੋਲੋਂ ਮੱਥੇ ਟਕਾਉਣ ਵਾਲੇ ਬਹਰੂਪੀਏ ਦੀ ਵੀਡੀਓ ਵਾਇਰਲ ਕੀਤੀ ਗਈ ਹੈ। ਜਿਸ ਵਿਚ ਇੱਕ ਬਹਰੂਪੀਏ ਨੂੰ ਬਾਬੇ ਨਾਨਕ ਦਾ ਚੋਲਾ ਪਾ ਕੇ ਅਤੇ ਹੱਥ ਵਿਚ ਕਮੰਡਲ ਫੜਾ ਹੂ-ਬਹੂ ਬਾਬੇ ਨਾਨਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਵਾਂਗ ਰਚਣ ਦੀ ਜੋ ਸ਼ਰਾਰਤ ਕਰਕੇ ਸਿੱਖਾਂ ਦੇ ਨਾਲ-ਨਾਲ ਹਰ ਵਰਗ ਅਤੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦੀ ਮੰਦਭਾਗੀ ਘਟਨਾ ਹੈ।
ਡੀਸੀ ਤੋਂ ਕਾਰਵਾਈ ਦੀ ਕੀਤੀ ਮੰਗ
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਮੰਗ ਪੱਤਰ ਦਿੰਦਿਆਂ ਅਜਿਹੇ ਬਹਰੂਪੀਏ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਹ ਵੀਡੀਓ ਪੰਜਾਬ ਵਿਚ ਬਣੀ ਹੁੰਦੀ ਤਾਂ ਸਾਡੇ ਪੰਜਾਬੀਆਂ ਵਲੋ ਇਸ ਨੂੰ ਆਪ ਹੀ ਮਤ ਸਿਖਾ ਦੇਣੀ ਸੀ ਪਰ ਫਿਲਹਾਲ ਸਾਡੇ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਉਪਰ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਅਸੀਂ ਤਿੱਖਾ ਸੰਘਰਸ਼ ਉਲੀਕਣ ਤੋਂ ਵੀ ਗੁਰੇਜ਼ ਨਹੀ ਕਰਾਂਗੇ।