ਪੰਜਾਬ

punjab

ETV Bharat / state

ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਦੇ ਭਾਜਪਾ 'ਚ ਜਾਣ ਮਗਰੋਂ ਸੀਐੱਮ ਮਾਨ ਦਾ ਤੰਜ, ਕਿਹਾ-ਬੇਸ਼ਰਮਾਂ ਦਾ ਨੀਵੀਂ ਪਾਕੇ ਵੀ ਸਰ ਜਾਂਦਾ - CM Manns political attack - CM MANNS POLITICAL ATTACK

ਜਲੰਧਰ ਤੋਂ 'ਆਪ' ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗਰੁਲ ਨੇ ਭਾਜਪਾ ਦਾ ਪੱਲਾ ਫੜ੍ਹਿਆ ਤਾਂ ਮੁੱਖ ਮੰਤਰੀ ਪੰਜਾਬ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਦੋਵਾਂ ਖ਼ਿਲਾਫ਼ ਆਪਣੀ ਭੜਾਸ ਕੱਢੀ ਹੈ।

CM Manns political attack on social media after Sushil Rinku and Sheetal Angural joined BJP
ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਦੇ ਭਾਜਪਾ 'ਚ ਜਾਣ ਮਗਰੋਂ ਸੀਐੱਮ ਮਾਨ ਦਾ ਤੰਜ

By ETV Bharat Punjabi Team

Published : Mar 27, 2024, 5:58 PM IST

ਚੰਡੀਗੜ੍ਹ: ਮੌਜੂਦਾ ਸਮੇਂ ਅੰਦਰ ਭਾਜਪਾ ਇੱਕ ਵੱਡੇ ਖਿਡਾਰੀ ਵਜੋਂ ਵਿਰੋਧੀ ਪਾਰਟੀਆਂ ਦੇ ਖਿਡਾਰੀਆਂ ਨੂੰ ਮਾਸਟਰ ਸਟਰੋਕ ਰਾਹੀਂ ਆਪਣੇ ਕੁਨਬੇ ਵਿੱਚ ਸ਼ਾਮਿਲ ਕਰ ਰਹੀ ਹੈ। ਬੀਤੇ ਦਿਨ ਜਿੱਥੇ ਲੁਧਿਆਣਾ ਤੋਂ ਕਾਂਗਰਸ ਦੇ ਉੱਘੇ ਲੀਡਰ ਰਵਨੀਤ ਬਿੱਟੂ ਨੇ ਭਾਜਪਾ ਦਾ ਪੱਲਾ ਫੜ੍ਹ ਕੇ ਕਾਂਗਰਸ ਨੂੰ ਅਲਵਿਦਾ ਆਖਿਆ ਸੀ ਉੱਥੇ ਹੀ ਅੱਜ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਭਾਜਪਾ ਵਿੱਚ ਸ਼ਮੂਲੀਅਤ ਕਰਕੇ ਪੰਜਾਬ ਵਿੱਚ ਸਿਆਸੀ ਭੂਚਾਲ ਆਮ ਆਦਮੀ ਪਾਰਟੀ ਅੰਦਰ ਲਿਆ ਦਿੱਤਾ ਹੈ।

ਸੀਐੱਮ ਮਾਨ ਦਾ ਤੰਜ: ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਅਕਸਰ ਲਪੇਟਦੇ ਹਨ ਅਤੇ ਹੁਣ ਉਨ੍ਹਾਂ ਨੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਵੀ ਅਸਿੱਧੇ ਸ਼ਬਦਾਂ ਵਿੱਚ ਲਪੇਟਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕਰਦਿਆਂ ਲਿਖਿਆ ਹੈ ਕਿ, ' ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾਕੇ ਓਹ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ.. ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ,'।

ਰਿੰਕੂ ਦਾ 'ਆਪ' ਉੱਤੇ ਇਲਜ਼ਾਮ: ਦੂਜੇ ਪਾਸੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਦਾ ਕਹਿਣਾ ਹੈ, ''ਇਹ ਸੱਚ ਹੈ ਕਿ ਮੈਂ ਜਲੰਧਰ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ ਕਿਉਂਕਿ ਮੇਰੀ ਪਾਰਟੀ (ਆਪ) ਨੇ ਮੈਨੂੰ ਸਮਰਥਨ ਨਹੀਂ ਦਿੱਤਾ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਯੂਨੀਅਨ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹਾਂ। ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਕਾਂਗਰਸ ਵਿੱਚ ਰਹਿ ਚੁੱਕੇ ਹਨ ਅਤੇ 2017 ਵਿੱਚ ਜਲੰਧਰ ਪੱਛਮੀ ਸੀਟ ਤੋਂ ਵਿਧਾਨ ਸਭਾ ਚੋਣ ਜਿੱਤੇ ਸਨ। ਹਾਲਾਂਕਿ 2023 'ਚ ਜਲੰਧਰ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ 'ਆਪ' ਨੇ ਉਨ੍ਹਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਸੀ ਅਤੇ ਉਹ ਪਿਛਲੇ ਇਕ ਸਾਲ ਤੋਂ ਇਸ ਸੀਟ ਦੀ ਨੁਮਾਇੰਦਗੀ ਕਰ ਰਹੇ ਹਨ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਰਿੰਕੂ ਹੁਣ ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣ ਲੜ ਸਕਦੇ ਹਨ।

ABOUT THE AUTHOR

...view details