ਪੰਜਾਬ

punjab

ETV Bharat / state

ਮਾਣਹਾਨੀ ਮਾਮਲੇ 'ਚ ਪੇਸ਼ ਨਹੀਂ ਹੋਏ ਸੀਐਮ ਮਾਨ, ਵਕੀਲ ਨੇ ਦੱਸੀ ਸਾਰੀ ਗੱਲ - ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਮਾਣਹਾਨੀ ਮਾਮਲੇ 'ਚ ਅੱਜ ਹੋਈ ਸੁਣਵਾਈ ਦੌਰਾਨ ਮੁੱਖ ਮੰਤਰੀ ਮਾਨ ਸ਼ਾਮਿਲ ਨਹੀਂ ਹੋਏ। ਉਹਨਾਂ ਦੀ ਜਗ੍ਹਾ ਉਹਨਾਂ ਦੇ ਵਕੀਲਾਂ ਨੇ ਹੀ ਸਾਰੇ ਪੱਖ ਰੱਖੇ।

CM Mann did not appear in the defamation case, the lawyer told everything
ਮਾਣਹਾਨੀ ਮਾਮਲੇ 'ਚ ਪੇਸ਼ ਨਹੀਂ ਹੋਏ ਸੀਐਮ ਮਾਨ,ਵਕੀਲ ਨੇ ਦੱਸੀ ਸਾਰੀ ਗੱਲ

By ETV Bharat Punjabi Team

Published : Feb 19, 2024, 1:29 PM IST

ਮਾਣਹਾਨੀ ਮਾਮਲੇ 'ਚ ਪੇਸ਼ ਨਹੀਂ ਹੋਏ ਸੀਐਮ ਮਾਨ,ਵਕੀਲ ਨੇ ਦੱਸੀ ਸਾਰੀ ਗੱਲ

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਦਾਇਰ ਕੀਤੇ ਗਏ ਮਾਣਹਾਨੀ ਮਾਮਲੇ ਦੀ ਅੱਜ ਪਹਿਲੀ ਸੁਣਵਾਈ ਸੀ, ਪਰ ਇਸ ਸੁਣਵਾਈ 'ਚ ਮੁੱਖ ਮੰਤਰੀ ਮਾਨ ਨਹੀਂ ਪਹੁੰਚੇ। ਉਹਨਾਂ ਦੀ ਜਗ੍ਹਾ ਵਕੀਲਾਂ ਨੇ ਹੀ ਸਾਰੀ ਸੁਣਵਾਈ 'ਚ ਭਾਗ ਲਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਪੱਖ ਰੱਖੇ। ਉਹਨਾਂ ਦੀ ਕਿਹਾ ਕਿ ਜੇਕਰ ਵਕੀਲ ਪੇਸ਼ ਹੋ ਜਾਣ ਤਾਂ ਫਿਰ ਮੁੱਖ ਮੰਤਰੀ ਨੂੰ ਪੇਸ਼ ਹੋਣ ਦੀ ਲੋੜ ਨਹੀਂ।

ਬਾਦਲ ਪਰਿਵਾਰ ਖਿਲਾਫ ਬੋਲੇ ਅਪਮਾਨਜਨਕ ਸ਼ਬਦ :ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੇ ਮਹੀਨੇ 11 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਅਦਾਲਤ 'ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ 'ਚ ਬਾਦਲ ਨੇ ਇੱਕ ਕਰੋੜ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਸੁਖਬੀਰ ਬਾਦਲ ਨੇ ਅਦਾਲਤ ਵਿੱਚ ਆਪਣੇ ਪਰਿਵਾਰ ਖਿਲਾਫ਼ ਗਲਤ ਦੋਸ਼ ਲਗਾਉਣ ਦੀ ਗੱਲ ਕਹੀ ਹੈ।

ਓਪਨ ਡਿਬੇਟ 'ਚ ਮਾਨ ਨੇ ਆਖੀ ਸੀ ਇਹ ਗੱਲ: ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ 2023 ਨੂੰ ਖੁੱਲ੍ਹੀ ਬਹਿਸ ਬੁਲਾਈ ਸੀ। ਇਸ ਸਬੰਧੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਸੱਦਿਆ ਗਿਆ ਸੀ ਪਰ ਕੋਈ ਵੀ ਆਗੂ ਬਹਿਸ ਲਈ ਨਹੀਂ ਆਇਆ। ਜਿਸ ਤੋਂ ਬਾਅਦ ਭਗਵੰਤ ਮਾਨ ਨੇ ਬਾਦਲ ਪਰਿਵਾਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਗੰਭੀਰ ਦੋਸ਼ ਲਗਾਏ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਦਾ ਦਿੱਲੀ ਵਿੱਚ ਇੱਕ ਹੋਟਲ ਅਤੇ ਹਰਿਆਣਾ ਵਿੱਚ ਬਾਲਾਸਰ ਫਾਰਮ ਹੈ। ਇਸ ਲਈ ਬਾਦਲ ਪਰਿਵਾਰ ਦੇ ਖੇਤਾਂ ਲਈ ਵਿਸ਼ੇਸ਼ ਨਹਿਰ ਬਣਾਈ ਗਈ ਸੀ। ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਵਲੋਂ ਆਪਣੀਆਂ ਬੱਸਾਂ ਦੇ ਪਰਮਿਟ ਗਲਤ ਤਰੀਕੇ ਨਾਲ ਲਏ ਗਏ ਹਨ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਸੀਐਮ ਮਾਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫ਼ੀ ਮੰਗਣ ਲਈ ਆਖਿਆ ਸੀ ਪਰ ਸੀਐੱਮ ਮਾਨ ਵਲੋਂ ਮੁਆਫੀ ਨਹੀਂ ਮੰਗੀ ਗਈ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮਾਣਹਾਨੀ ਦਾ ਕੇਸ ਸ੍ਰੀ ਮੁਕਤਸਰ ਸਾਹਿਬ ਦੀ ਅਦਲਾਤ ਵਿੱਚ ਦਰਜ ਕਰਵਾ ਦਿੱਤਾ।

ਨੋਟਿਸ ਦਾ ਜਵਾਬ ਨਾ ਮਿਲਣ 'ਤੇ ਮਾਣਹਾਨੀ ਕੇਸ: ਇਸ ਦੇ ਨਾਲ ਹੀ ਅਦਾਲਤ 'ਚ ਕੇਸ ਦਾਇਰ ਕਰਨ ਸਮੇਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਖ਼ਿਲਾਫ਼ ਝੂਠ ਬੋਲੇ ਹਨ, ਜਿਸ ਬਾਰੇ ਉਨ੍ਹਾਂ ਨੇ ਕਾਨੂੰਨੀ ਨੋਟਿਸ ਦਿੱਤਾ ਸੀ ਪਰ ਕੋਈ ਜਵਾਬ ਨਾ ਆਉਣ 'ਤੇ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਮੁੱਖ ਮੰਤਰੀ ਮਾਨ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਵੱਲੋਂ ਹਰ ਪੇਸ਼ੀ 'ਤੇ ਪੇਸ਼ ਹੋਣ ਦੀ ਆਖੀ ਗੱਲ ਦਾ ਸਵਾਗਤ ਵੀ ਕੀਤਾ ਸੀ

ਸੀਐਮ ਮਾਨ ਨੇ ਆਖੀ ਸੀ ਇਹ ਗੱਲ: ਕਾਬਿਲੇਗੌਰ ਹੈ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੁਖਬੀਰ ਬਾਦਲ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਸੀ ਕਿ ਉਹ ਹਰ ਹਫ਼ਤੇ ਸੁਖਬੀਰ ਬਦਾਲ ਵੱਲੋਂ ਦਰਜ ਕਰਵਾਏ ਕੇਸ ਵਿੱਚ ਸੁਣਵਾਈ ਲਈ ਮੁਕਤਸਰ ਸਾਹਿਬ ਜਾਣਗੇ ਅਤੇ ਬਾਦਲ ਪਰਿਵਾਰ ਦੀਆਂ ਸੁਖ ਵਿਲਾਸ ਤੋਂ ਲੈ ਕੇ ਅਮਰੀਕਾ ਵਿੱਚ ਪਾਰਕਿੰਗਾਂ ਸਮੇਤ ਹੋਰ ਬੇਨਾਮੀ ਜਾਇਦਾਦਾਂ ਦਾ ਪਰਦਾਫਾਸ਼ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ "ਮੇਰੇ ਲਈ ਇਹ ਚੁਣੌਤੀ ਨਹੀਂ, ਸਗੋਂ ਇੱਕ ਮੌਕਾ ਹੈ। ਹਰ ਤਰੀਕ ਨੂੰ ਉਹ ਸਬੂਤਾਂ ਸਮੇਤ ਅਦਾਲਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ।

ABOUT THE AUTHOR

...view details