ਪੰਜਾਬ

punjab

ETV Bharat / state

ਫਰੀਦਕੋਟ ਦੀ ਥਾਂ ਹੁਣ ਮੁਹਾਲੀ ’ਚ ਤਿਰੰਗਾ ਫਹਿਰਾਉਣਗੇ ਮੁੱਖ ਮੰਤਰੀ ਭਗਵੰਤ ਮਾਨ, ਜਾਣੋ ਕਿਉਂ ਬਦਲਿਆ ਸਥਾਨ - REPUBLIC DAY 2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਣਤੰਤਰ ਦਿਵਸ ਦੇ ਪ੍ਰੋਗਰਾਮ ਨੂੰ ਬਦਲ ਦਿੱਤਾ ਗਿਆ ਹੈ। ਹੁਣ ਉਹ ਮੁਹਾਲੀ ਵਿੱਚ ਤਿਰੰਗਾ ਫਹਿਰਾਉਣਗੇ।

CM Bhagwant Mann will now unfurls the tricolor in Mohali instead of Faridkot
ਮੁੱਖ ਮੰਤਰੀ ਭਗਵੰਤ ਮਾਨ (Etv Bharat)

By ETV Bharat Punjabi Team

Published : Jan 23, 2025, 6:40 PM IST

ਚੰਡੀਗੜ੍ਹ: ਫਰੀਦਕੋਟ ਵਿੱਚ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਤਿਰੰਗਾ ਫਹਿਰਾਉਣ ਦੀ ਰਸਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਦਾ ਕਰਨੀ ਸੀ, ਪਰ ਹੁਣ ਪ੍ਰੋਗਰਾਮ ਵਿੱਚ ਬਦਲਾਅ ਕਰਕੇ ਮੁੱਖ ਮੰਤਰੀ ਦਾ ਫਰੀਦਕੋਟ ਦੌਰਾ ਰੱਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਣ ਮੁਹਾਲੀ ਵਿੱਚ ਤਿਰੰਗਾ ਫਹਿਰਾਉਣਗੇ।

ਫਰੀਦਕੋਟ ਦੀ ਥਾਂ ਹੁਣ ਮੁਹਾਲੀ ’ਚ ਤਿਰੰਗਾ ਫਹਿਰਾਉਣਗੇ ਮੁੱਖ ਮੰਤਰੀ ਭਗਵੰਤ ਮਾਨ (Etv Bharat)

ਫਰੀਦਕੋਟ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਫਹਿਰਾਉਣਗੇ ਤਿਰੰਗਾ

ਮੁੱਖ ਮੰਤਰੀ ਭਗਵੰਤ ਸਿੰਘ ਦੀ ਥਾਂ 'ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਫਰੀਦਕੋਟ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਨੇ ਪਹਿਲਾਂ ਮੁਹਾਲੀ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਾ ਸੀ। ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਪੰਜਾਬ ਸਰਕਾਰ ਦੁਆਰਾ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਦਾ ਇਸ ਤਰ੍ਹਾਂ ਹੈ ਪ੍ਰੋਗਰਾਮ

ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਝੰਡਾ ਲਹਿਰਾਉਣਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਹਾਲੀ ਵਿੱਚ ਝੰਡਾ ਲਹਿਰਾਉਣਗੇ। ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜਲੰਧਰ ਵਿੱਚ ਝੰਡਾ ਲਹਿਰਾਉਣਗੇ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਫਰੀਦਕੋਟ ਵਿੱਚ ਝੰਡਾ ਲਹਿਰਾਉਣਗੇ।

ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਰੂਪਨਗਰ ਵਿੱਚ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸੰਗਰੂਰ ਵਿੱਚ, ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਬਰਨਾਲਾ ਵਿੱਚ, ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁਰਦਾਸਪੁਰ ਵਿੱਚ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੋਗਾ ਵਿੱਚ, ਮੰਤਰੀ ਹਰਦੀਪ ਸਿੰਘ ਮੁੰਡੀਆ ਬਠਿੰਡਾ ਵਿੱਚ, ਮੰਤਰੀ ਲਾਲ ਚੰਦ ਸ੍ਰੀ ਮੁਕਤਸਰ ਸਾਹਿਬ ਵਿੱਚ, ਫਾਜ਼ਿਲਕਾ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ, ਫਿਰੋਜ਼ਪੁਰ ਵਿੱਚ ਮੰਤਰੀ ਹਰਭਜਨ ਸਿੰਘ, ਪਟਿਆਲਾ ਵਿੱਚ ਮੰਤਰੀ ਬਰਿੰਦਰ ਕੁਮਾਰ ਗੋਇਲ, ਅੰਮ੍ਰਿਤਸਰ ਵਿੱਚ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ, ਮਲੇਰਕੋਟਲਾ ਵਿੱਚ ਮੰਤਰੀ ਰਵਜੋਤ ਸਿੰਘ, ਤਰਨਤਾਰਨ ਵਿੱਚ ਮੰਤਰੀ ਗੁਰਮੀਤ ਸਿੰਘ ਮੰਤਰੀ ਮਹਿੰਦਰ ਭਗਤ ਖੁੱਡੀਆਂ ਅਤੇ ਨਵਾਂਸ਼ਹਿਰ ਵਿੱਚ ਝੰਡਾ ਲਹਿਰਾਉਣਗੇ।

ABOUT THE AUTHOR

...view details