ਪੰਜਾਬ

punjab

ETV Bharat / state

ਭਗਵੰਤ ਮਾਨ ਨੇ ਖੋਲ੍ਹਿਆ ਲੀਡਰਾਂ ਦਾ ਵੱਡਾ ਰਾਜ਼, ਕਿਹਾ-ਹਰਾਨ ਵਾਲੇ ਨੂੰ ਮਿਲਦੇ ਨੇ ਜਿਆਦਾ ਪੈਸੇ, ਜਾਣੋ ਕਾਰਨ - BY ELECTION RALLY

ਚਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਾਬਾ ਨਾਨਕ 'ਚ ਰੈਲੀ ਕੀਤੀ ਗਈ।

CM BHAGWANT
ਭਗਵੰਤ ਮਾਨ ਨੇ ਖੋਲ੍ਹਿਆ ਲੀਡਰਾਂ ਦਾ ਵੱਡਾ ਰਾਜ਼ (Facebook)

By ETV Bharat Punjabi Team

Published : Nov 3, 2024, 11:03 PM IST

13 ਨਵੰਬਰ ਨੂੰ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਲੜੀ ਤਹਿਤ ਐਤਵਾਰ ਨੂੰ ਉਨ੍ਹਾਂ ਡੇਰਾ ਬਾਬਾ ਨਾਨਕ ਵਿੱਚ ਪਾਰਟੀ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਰੋਧੀਆਂ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ।

ਲੀਡਰਾਂ ਕਿਸ 'ਚ ਹੁੰਦਾ ਜ਼ਿਆਦਾ ਫਾਇਦਾ

ਰੈਲੀ ਦੌਰਾਨ ਪੈਨਸ਼ਨ ਦੇ ਮੁੱਦੇ 'ਤੇ ਬੋਲਦੇ ਸੀਐੱਮ ਨੇ ਆਖਿਆ ਕਿ ਬਹੁਤ ਸਾਰੇ ਲੀਡਰ ਅਜਿਹੇ ਸਨ ਜਿੰਨ੍ਹਾਂ ਨੂੰ ਜਿੱਤਣ ਨਾਲੋਂ ਹਾਰਨ ਦਾ ਜਿਆਦਾ ਫਾਇਦਾ ਹੁੰਦਾ ਸੀ। ਇਸ ਤਰ੍ਹਾਂ ਉਨ੍ਹਾਂ ਦੀ ਪੈਨਸ਼ਨ ਐਡ ਹੁੰਦੀ ਰਹਿੰਦੀ ਹੈ।ਇੱਕ ਮੁਲਜ਼ਾਮ ਨੂੰ ਤਾਂ 58 ਸਾਲ ਨੌਕਰੀ ਕਰਕੇ ਸਿਰਫ਼ ਇੱਕ ਪੈਨਸ਼ਨ ਮਿਲਦੀ ਹੈ, ਜਦਕਿ ਲੀਡਰਾਂ ਨੂੰ 7-7 ਪੈਨਸ਼ਨਾਂ ਮਿਲਦੀਆਂ ਹਨ। ਇਸ ਲਈ ਸਾਡੀ ਸਰਕਾਰ ਨੇ ਆਉਂਦੇ ਹੀ ਇੱਕ ਪੈਨਸ਼ਨ ਦਾ ਕਾਨੂੰਨ ਬਣਾਇਆ।

ਵਿਰੋਧੀਆਂ 'ਤੇ ਨਿਸ਼ਾਨੇ

ਭਗਵੰਤ ਮਾਨ ਨੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕੰਮ ਕਰਦਾ ਹਾਂ, ਉਹ ਪੂਰੀ ਤਨਦੇਹੀ ਨਾਲ ਕਰਦਾ ਹਾਂ ਫਿਰ ਮੈਂ ਰੋਪੜ ਦਾ ਤਾਲਾ ਲਗਾ ਦਿੱਤਾ। ਕਲਾਨੌਰ ਦੀ ਫਾਈਲ ਵੀ ਉਸ ਕੋਲ ਪਈ ਹੈ। ਇਸੇ ਤਰ੍ਹਾਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੰਧਾਵਾ ਦੇ ਹੱਕ ਵਿੱਚ ਵੋਟਾਂ ਪਾ ਕੇ ਸਰਕਾਰ ਵਿੱਚ ਯੋਗਦਾਨ ਪਾਉਣ। ਇਸ ਤੋਂ ਬਾਅਦ ਅਰਜ਼ੀ ਤੁਹਾਡੀ ਹੋਵੇਗੀ ਅਤੇ ਦਸਤਖਤ ਮੇਰੇ ਹੋਣਗੇ।ਉਨ੍ਹਾਂ ਨੇ ਵਿਰੋਧੀਆਂ ਨੂੰ ਸਬਰ ਰੱਖਣ ਲਈ ਕਿਹਾ। ਜੇਕਰ ਇਕੱਠੇ ਹੋਵਾਂਗੇ ਤਾਂ ਚੰਗਾ ਕੰਮ ਹੋਵੇਗਾ। ਜਿੰਨੇ ਮਰਜ਼ੀ ਹੀਰੇ-ਮੋਤੀ ਇਕੱਠੇ ਕਰੋ, ਪਰ ਕਫ਼ਨ 'ਤੇ ਜੇਬ ਨਹੀਂ ਹੈ। ਉਸਨੇ ਆਪਣੇ ਵਿਰੋਧੀਆਂ ਨੂੰ ਸਿਕੰਦਰ ਦੀ ਵਸੀਅਤ ਪੜ੍ਹਨ ਦੀ ਸਲਾਹ ਦਿੱਤੀ।

ਟੋਲ ਪਲਾਜ਼ਾ ਦੇ ਮੁੱਦੇ 'ਤੇ ਬਾਜਵਾ ਨੂੰ ਘੇਰਿਆ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਹ ਸੱਤਾ ਵਿੱਚ ਆਏ ਹਨ, ਉਹ ਲੋਕਾਂ ਦੀ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਲੋਕਾਂ ਨੂੰ ਮੁਫਤ ਬਿਜਲੀ ਦੇਣ ਦੀ ਗਰੰਟੀ ਪੂਰੀ ਕੀਤੀ। ਹਾਲਾਂਕਿ ਉਸ ਸਮੇਂ ਵਿਰੋਧੀ ਸੋਚ ਰਹੇ ਸਨ ਕਿ ਅਜਿਹਾ ਕਿਵੇਂ ਹੋਵੇਗਾ? ਹੁਣ ਦੋ ਮਹੀਨਿਆਂ ਵਿੱਚ 600 ਯੂਨਿਟ ਬਿਜਲੀ ਦਾ ਬਿੱਲ ਮੁਫ਼ਤ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ 45000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।

ABOUT THE AUTHOR

...view details