ਪੰਜਾਬ

punjab

ETV Bharat / state

ਮੋਗਾ 'ਚ ਕੱਪੜਾ ਵਪਾਰੀ ਨੇ ਖ਼ੁਦ ਨੂੰ ਮਾਰੀ ਗੋਲੀ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ - moga firing news today - MOGA FIRING NEWS TODAY

ਮੋਗਾ 'ਚ ਦੁਕਾਨਦਾਰ ਨੇ ਆਪਣੀ ਹੀ ਦੁਕਾਨ 'ਚ ਖ਼ੁਦ ਨੂੰ ਗੋਲੀ ਮਾਰ ਲਈ, ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।

clothing shopkeeper shot himself while sitting in the shop, admitted to the hospital with injuries In Moga
ਮੋਗਾ 'ਚ ਕੱਪੜਾ ਵਪਾਰੀ ਨੇ ਖ਼ੁਦ ਨੂੰ ਮਾਰੀ ਗੋਲੀ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ (ETV Bharat (ਪੱਤਰਕਾਰ, ਮੋਗਾ))

By ETV Bharat Punjabi Team

Published : Oct 6, 2024, 3:27 PM IST

ਮੋਗਾ :ਜ਼ਿਲ੍ਹਾ ਮੋਗਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਦੁਕਾਨਦਾਰ ਵੱਲੋਂ ਆਪਣੀ ਹੀ ਦੁਕਾਨ ਵਿੱਚ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਗਈ। ਮੌਕੇ 'ਤੇ ਲੋਕਾਂ ਨੇ ਜ਼ਖਮੀ ਅਭਿਸ਼ੇਕ ਢੀਂਗਰਾ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਹੈ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਉਸ ਨੂੰ ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਹੈ।

ਮੋਗਾ 'ਚ ਕੱਪੜਾ ਵਪਾਰੀ ਨੇ ਖ਼ੁਦ ਨੂੰ ਮਾਰੀ ਗੋਲੀ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ (ETV Bharat (ਪੱਤਰਕਾਰ, ਮੋਗਾ))

ਜ਼ਿਕਰਯੋਗ ਹੈ ਕਿ ਨੌਜਵਾਨ ਦੇ ਗੋਲੀ ਮਾਰਨ ਦਾ ਪਤਾ ਲੱਗਦੇ ਹੀ ਪਰਿਵਾਰ ਵਿੱਚ ਸਹਿਮ ਦਾ ਮਹੌਲ ਹੈ। ਜ਼ਖਮੀ ਦੇ ਮਾਤਾ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਨੇ ਅਜਿਹਾ ਕਿਊਂ ਕੀਤਾ ਕਿਸੇ ਦੀ ਵੀ ਸਮਝ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਪੁੱਤਰ ਵਿਆਹਿਆ ਹੋਇਆ ਹੈ ਪਰ ਪਰਿਵਾਰ ਨਾਲ ਸਬੰਧ ਵੀ ਚੰਗੇ ਹਨ ਇਸ ਵਿੱਚ ਅਜਿਹਾ ਕਦਮ ਚੁੱਕਣ ਨਾਲ ਹਰ ਕੋਈ ਹੈਰਾਨ ਹੈ।

ਕਾਰਨਾਂ ਦਾ ਨਹੀਂ ਲੱਗਾ ਪਤਾ

ਉਥੇ ਹੀ ਇਸ ਮਾਮਲੇ ਵਿੱਚ ਮੋਗਾ ਦੇ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਮੋਗਾ ਦੇ ਗੁਰੂ ਨਾਨਕ ਮਾਰਕੀਟ ਵਿੱਚ ਕੱਪੜੇ ਦੇ ਦੁਕਾਨਦਾਰ ਅਭਿਸ਼ੇਕ ਢੀਂਗਰਾ ਉਮਰ ਕਰੀਬ 37 ਸਾਲ ਨੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਗੋਲੀ ਉਸਦੇ ਪੇਟ ਵਿੱਚ ਲੱਗੀ ਹੈ। ਫਿਲਹਾਲ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਕਾਰਨਾਂ ਬਾਰੇ ਪੂੱਛੇ ਜਾਣ 'ਤੇ ਪੁਲਿਸ ਨੇ ਦੱਸਿਆ ਕਿ ਕਾਰਨਾਂ ਬਾਰੇ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਪੁਲਿਸ ਵੱਲੋਂ ਸ਼ਤਾਨਕ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਅਜਹਾ ਕੀ ਹੋ ਸਕਦਾ ਹੈ ਕਿ ਦੁਕਾਨ ਅੰਦਰ ਖ਼ੁਦ ਨੂੰ ਗੋਲੀ ਮਾਰਨ ਤੱਕ ਦੀ ਨੌਬਤ ਆ ਗਈ।

ABOUT THE AUTHOR

...view details