ਪੰਜਾਬ

punjab

ETV Bharat / state

ਅਵਾਰਾ ਗਾਂ ਨੂੰ ਲੈ ਕੇ ਗੁੱਜਰ ਅਤੇ ਪਿੰਡ ਵਾਸੀਆਂ ਵਿੱਚ ਹੋਈ ਝੜਪ, ਚੱਲੀਆਂ ਡਾਂਗਾਂ ਤੇ ਇੱਟਾਂ ਰੋੜੇ - stray cow

Clash between two parties in Moga: ਮੋਗਾ 'ਚ ਅਵਾਰਾ ਗਾਂ ਨੂੰ ਲੈਕੇ ਦੋ ਧਿਰਾਂ 'ਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੜਾਈ ਨੂੰ ਸ਼ਾਂਤ ਕਰਵਾਇਆ ਹੈ।

ਅਵਾਰਾ ਗਾਂ ਨੂੰ ਲੈਕੇ ਝੜਪ
ਅਵਾਰਾ ਗਾਂ ਨੂੰ ਲੈਕੇ ਝੜਪ

By ETV Bharat Punjabi Team

Published : Jan 31, 2024, 2:56 PM IST

ਪਿੰਡ ਵਾਸੀ ਤੇ ਪੁਲਿਸ ਜਾਣਕਾਰੀ ਦਿੰਦੇ ਹੋਏ

ਮੋਗਾ:ਜ਼ਿਲ੍ਹੇ ਦੇ ਪਿੰਡ ਤਾਰੇਵਾਲਾ 'ਚ ਇੱਕ ਗਾਂ ਨੂੰ ਲੈਕੇ ਹੰਗਾਮਾ ਹੋ ਗਿਆ ਤੇ ਹਾਲ ਇਹ ਬਣ ਗਿਆ ਕਿ ਦੋ ਧਿਰਾਂ 'ਚ ਡਾਂਗਾਂ ਤੇ ਇੱਟਾਂ ਰੋੜੇ ਤੱਕ ਚੱਲ ਗਏ। ਇਸ ਦੌਰਾਨ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਉਧਰ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਦੱਸਿਆ ਜਾ ਰਿਹਾ ਹੈ।

ਗਾਂ ਨੂੰ ਲੈਕੇ ਦੋ ਧਿਰਾਂ 'ਚ ਚੱਲੀ ਡਾਂਗ: ਦਰਅਸਲ ਮੋਗਾ ਦੇ ਪਿੰਡ ਤਾਰੇਵਾਲਾ ਨੇੜੇ ਬਿਜਲੀ ਗਰਿੱਡ ਕੋਲ ਗੁੱਜਰਾਂ ਅਤੇ ਸਥਾਨਕ ਪਿੰਡ ਵਾਸੀਆਂ ਵਿਚਾਲੇ ਝੜਪ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪਿੰਡ ਵਾਸੀ ਬੇਸਹਾਰਾ ਗਊਆਂ ਦੇ ਝੁੰਡ ਨੂੰ ਗਊਸ਼ਾਲਾ 'ਚ ਲਿਜਾਉਣ ਲਈ ਫੜਨ ਗਏ ਤਾਂ ਇੱਕ ਗਾਂ ਗੁੱਜਰਾਂ ਦੇ ਵਾੜੇ 'ਚ ਚਲੀ ਗਈ। ਜਿਸ ਤੋਂ ਬਾਅਦ ਪਿੰਡ ਵਾਸੀ ਉਸ ਗਾਂ ਨੂੰ ਫੜਨ ਗਏ ਤਾਂ ਉਨ੍ਹਾਂ ਦੀ ਗੁੱਜਰਾਂ ਨਾਲ ਹਲਕੀ ਬਹਿਸ ਹੋ ਗਈ ਜਿਸ ਨੇ ਭਿਆਨਕ ਰੂਪ ਲਿਆ ਤੇ ਦੋਵੇਂ ਧਿਰਾਂ 'ਚ ਲੜਾਈ ਹੋ ਗਈ। ਇਸ ਲੜਾਈ 'ਚ ਡਾਂਗਾਂ ਤੇ ਇੱਟਾਂ ਰੋੜੇ ਵੀ ਚੱਲੇ। ਜਿਸ 'ਚ ਕਈ ਲੋਕ ਲਹੂ ਲੁਹਾਣ ਵੀ ਹੋਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਤੱਕ ਕਰਵਾਉਣਾ ਪਿਆ।

ਗੁੱਜਰਾਂ ਨੇ ਕੀਤਾ ਪਿੰਡ ਵਾਸੀਆਂ 'ਤੇ ਹਮਲਾ:ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਵਾਰਾ ਪਸ਼ੂਆਂ ਕਾਰਨ ਉਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਇਥੇ ਕਈ ਹਾਦਸੇ ਵੀ ਹੋ ਰਹੇ ਹਨ। ਜਿਸ ਕਾਰਨ ਉਨ੍ਹਾਂ ਗਊਸ਼ਾਲਾ ਨਾਲ ਗੱਲ ਕੀਤੀ ਅਤੇ ਇੰਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਉਥੇ ਭੇਜਣਾ ਸੀ ਪਰ ਇੱਕ ਗਾਂ ਗੁੱਜਰਾਂ ਵੱਲ ਚਲੀ ਗਈ ਤੇ ਜਦੋਂ ਉਸ ਨੂੰ ਫੜਨ ਗਏ ਤਾਂ ਉਨ੍ਹਾਂ ਦੀਆਂ ਮਹਿਲਾਵਾਂ ਵਲੋਂ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਗੁੱਜਰਾਂ ਵਲੋਂ ਡਾਂਗਾਂ ਨਾਲ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਇੱਕ ਨੌਜਵਾਨ ਨੂੰ ਵੀ ਚੁੱਕ ਕੇ ਲੈ ਗਏ ਸੀ, ਜਿਸ ਨੂੰ ਪਿੰਡ ਵਾਸੀ ਇਕੱਠੇ ਹੋ ਕੇ ਛਡਵਾ ਕੇ ਲਿਆਏ ਹਨ।

ਕਾਨੂੰਨ ਅਨੁਸਾਰ ਹੋਵੇਗੀ ਕਾਰਵਾਈ: ਉਧਰ ਮੌਕੇ 'ਤੇ ਪਹੁੰਚੇ ਜਾਂਚ ਅਫਸਰ ਦਾ ਕਹਿਣਾ ਕਿ ਉਨ੍ਹਾਂ ਨੂੰ ਲੜਾਈ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਉਹ ਤੁਰੰਤ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਲੜਾਈ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਤੇ ਦੋਵੇਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ।

ABOUT THE AUTHOR

...view details