ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਆਹਮੋ ਸਾਹਮਣੇ ਹੋਏ ਕਿਸਾਨ ਆਗੂ ਤੇ ਭਾਜਪਾ ਸਮਰਥਕ, ਸ਼ਰੇਆਮ ਚੱਲੀਆਂ ਡਾਂਗਾਂ - clash in farmers and bjp supporters - CLASH IN FARMERS AND BJP SUPPORTERS

Clash between Farmers And BJP Supporters: ਅੰਮ੍ਰਿਤਸਰ ਦੇ ਪਿੰਡ ਭਿੱਟੇਵੱਡ ਵਿਖੇ ਭਾਜਪਾ ਆਗੂਆਂ ਤੇ ਕਿਸਾਨਾਂ ਦੇ ਵਿੱਚ ਝੜਪ ਹੋ ਗਈ ਇਸ ਦੌਰਾਨ ਕਈ ਕਿਸਾਨ ਆਗੂ ਜ਼ਖਮੀ ਹੋਏ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਬਚਾਅ ਕੀਤਾ।ਪਰ ਕਿਸਾਨ ਆਗੂ ਸ਼ਾਂਤ ਨਹੀ ਹੋਏ ਕਿਸਾਨਾ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਵੀ ਭਾਜਪਾ ਆਗੂਆਂ ਦਾ ਵਿਰੋਧ ਕਰਾਂਗੇ।

clash between farmers and bjp supporters in amritsar,suppotrs pelted stones at the farmers when they protested against the BJP leaders
ਅੰਮ੍ਰਿਤਸਰ 'ਚ ਆਹਮੋ ਸਾਹਮਣੇ ਹੋਏ ਕਿਸਾਨ ਆਗੂ ਤੇ ਭਾਜਪਾ ਸਮਰਥਕ,ਸ਼ਰੇਆਮ ਚੱਲੀਆਂ ਡਾਂਗਾਂ

By ETV Bharat Punjabi Team

Published : Apr 18, 2024, 11:51 AM IST

ਅੰਮ੍ਰਿਤਸਰ 'ਚ ਆਹਮੋ ਸਾਹਮਣੇ ਹੋਏ ਕਿਸਾਨ ਆਗੂ ਤੇ ਭਾਜਪਾ ਸਮਰਥਕ,ਸ਼ਰੇਆਮ ਚੱਲੀਆਂ ਡਾਂਗਾਂ

ਅੰਮ੍ਰਿਤਸਰ : ਲੋਕ ਸਭਾ ਚੋਣਾਂ ਨੂੰ ਲੈਕੇ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸ ਹੀ ਤਹਿਤ ਬੀਤੇ ਦਿਨ ਅੰਮ੍ਰਿਤਸਰ ਦੇ ਪਿੰਡ ਭਿੱਟੇਵੱਡ ਵਿੱਚ ਆਏ ਭਾਜਪਾ ਆਗੂ ਮੁਖਤਾਰ ਸਿੰਘ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਭਾਜਪਾ ਸਮਰਥਕਾਂ ਅਤੇ ਕਿਸਾਨਾ ਵਿੱਚ ਹੱਥੋਂ ਪਾਈ ਵੀ ਹੋਈ। ਇਸ ਦੌਰਾਨ ਡਾਂਗਾਂ ਸੋਟੇ ਅਤੇ ਇੱਟਾਂ ਰੋਡੇ ਵੀ ਚੱਲੇ ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਪਿੰਡ ਭਿੱਟੇਵੱਡ ਵਿੱਚ ਭਾਜਪਾ ਦੇ ਇੱਕ ਸਮਾਗਮ ਦੌਰਾਨ ਵਿਰੋਧ ਕਰ ਰਹੇ ਕਿਸਾਨਾਂ ਅਤੇ ਭਾਜਪਾ ਸਮਰਥਕਾਂ ਦੌਰਾਨ ਹੋਈ ਤੇ ਕੀ ਝੜਪ ਮੌਕੇ 'ਤੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਸਨ ਦਰਅਸਲ ਪਿੰਡ ਭਿੱਟੇਵੱਡ ਦੇ ਵਿੱਚ ਭਾਜਪਾ ਦੇ ਆਗੂ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸੇ ਦੇ ਚਲਦਿਆਂ ਭਾਜਪਾ ਦੇ ਕੁਝ ਸਮਰਥਕ ਉੱਥੇ ਪਹੁੰਚਦੇ ਹਨ ਅਤੇ ਆਪਸ ਦੇ ਵਿੱਚ ਤਿੱਖੀ ਬਹਿਸ ਹੁੰਦੀ ਹੈ। ਜਿਸ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰ ਵੀ ਚਲਾਏ ਜਾਂਦੇ ਨੇ ਬਾਅਦ ਦੇ ਵਿੱਚ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ।

ਝੜਪ ਦੌਰਾਨ ਕਈ ਕਿਸਾਨ ਹੋਏ ਜ਼ਖਮੀ : ਕਿਸਾਨ ਆਗੂਆਂ ਦਾ ਕਹਿਣਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਬਾਰਡਰਾਂ ਤੇ ਧਰਨੇ ਦੇ ਰਹੇ ਹਾਂ ਪਰ ਕੇਂਦਰ ਸਰਕਾਰ ਨੂੰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉੱਤੇ ਸਾਡੇ ਤੇ ਤਸ਼ੱਦਦ ਢਾਇਆ ਜਾ ਰਿਹਾ ਹੈ। ਕਿਸਾਨਾਂ 'ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਜਿਹਦੇ ਚਲਦੇ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦਾ ਵਿਰੋਧ ਕਰ ਰਹੇ ਹਾਂ, ਪਰ ਉੱਥੇ ਹੀ ਕੁਝ ਭਾਜਪਾ ਆਗੂਆਂ ਵਲੋਂ ਸਾਡੇ 'ਤੇ ਪੱਥਰਬਾਜ਼ੀ ਵੀ ਕੀਤੀ। ਜਿਸ ਦੇ ਚਲਦੇ ਸਾਡੇ ਕਈ ਕਿਸਾਨ ਜ਼ਖਮੀ ਵੀ ਹੋਏ ਹਨ। ਅਸੀਂ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ।

ਜਦੋਂ ਭਾਜਪਾ ਆਗੂ ਨੇ ਵਿਰੋਧ ਕੀਤਾ ਤਾਂ ਕਿਸਾਨਾਂ 'ਤੇ ਇੱਟਾਂ ਰੋੜੇ ਮਾਰੇ ਗਏ:ਮਾਮਲੇ ਸਬੰਧੀ ਗੱਲ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਿੰਘ ਨੇ ਦੱਸਿਆ ਕਿ ਕੱਲ੍ਹ 17 ਅਪਰੈਲ ਨੂੰ ਸ਼ਾਮ 4 ਵਜੇ ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਪਿੰਡ ਭਿੱਟੇਵੱਡ ਵਿੱਚ ਆਏ ਭਾਰਤੀ ਜਨਤਾ ਪਾਰਟੀ ਦੇ ਮੁੱਖ ਪ੍ਰਚਾਰਕ ਮੁਖ਼ਤਿਆਰ ਸਿੰਘ ਦਾ ਵਿਰੋਧ ਕੀਤਾ ਪਰ ਉੱਥੋਂ ਚਲੇ ਜਾਣ ਸਮੇਂ ਕੁਝ ਭਾਜਪਾ ਆਗੂ (ਅਨੂਪ ਸਿੰਘ), ਕਾਬਲ ਸਿੰਘ, ਜਗਬੀਰ ਸਿੰਘ, ਤਜਿੰਦਰ ਸਿੰਘ) ਨੇ ਕਿਸਾਨਾਂ ਤੇ ਮਜ਼ਦੂਰਾਂ ’ਤੇ ਇੱਟਾਂ ਰੋੜੇ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਕਈ ਕਿਸਾਨਾਂ ਦੇ ਸੱਟਾਂ ਲੱਗੀਆਂ ਹਨ। ਪੁਲਿਸ, ਪ੍ਰਸ਼ਾਸਨ ਅਤੇ ਆਗੂ ਤਮਾਸ਼ਾ ਦੇਖਦੇ ਰਹੇ। ਇਸ ਦੇ ਖਿਲਾਫ ਅੱਜ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ABOUT THE AUTHOR

...view details