ਲੁਧਿਆਣਾ:ਦੇਸ਼ ਵਿੱਚ ਭਾਵੇਂ ਹੀ ਬਾਲ ਮਜਦੂਰੀ 'ਤੇ ਪਾਬੰਦੀ ਹੈ ਪਰ ਬਾਵਜੁਦ ਇਸ ਦੇ ਲੁਧਿਆਣਾ ਵਿੱਚ ਇੱਕ 11 ਸਾਲ ਦੇ ਬੱਚੇ ਤੋਂ ਬਾਲ ਮਜਦੂਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੁੰ ਜਾਣਨ ਤੋਂ ਬਾਅਦ ਹਰ ਇਕ ਦੇ ਹੋਸ਼ ਉੱਡ ਗਏ। ਦਰਅਸਲ ਲੁਧਿਆਣਾ ਦੇ ਜਸਪਾਲ ਬਾਂਗੜ ਰੋਡ ਉੱਪਰ ਇੱਕ ਫੈਕਟਰੀ ਵਾਲਿਆਂ ਦੇ ਵੱਲੋਂ ਚਾਈਲਡ ਲੇਬਰ ਕਰਵਾਈ ਜਾਂਦੀ ਸੀ । ਇਸ ਦੌਰਾਨ 11 ਸਾਲ ਦੇ ਬੱਚੇ ਦੀਆਂ ਦੋ ਉਂਗਲਾਂ ਵੱਡੀਆਂ ਗਈਆਂ।
ਜਿਸ ਤੋਂ ਬਾਅਦ ਬੱਚਾ ਇਨਸਾਫ ਲੈਣ ਦੇ ਲਈ ਹਲਕੇ ਦੇ ਐਮਐਲਏ ਰਜਿੰਦਰ ਪਾਲ ਕੌਰ ਛੀਨਾ ਦੇ ਕੋਲ ਪਹੁੰਚਿਆ ਜਿਸ ਤੋਂ ਬਾਅਦ ਐਮਐਲਏ ਲੇਬਰ ਦੀ ਇੰਸਪੈਕਟਰ, ਪੁਲਿਸ ਅਧਿਕਾਰੀ ਮੌਕੇ 'ਤੇ ਉਸ ਫੈਕਟਰੀ ਦੇ ਵਿੱਚ ਪਹੁੰਚੇ ਤਾਂ ਫੈਕਟਰੀ ਦੇ ਬਾਹਰ ਕਾਫੀ ਹੰਗਾਮਾ ਵੀ ਹੋਇਆ। ਇਸ ਦੌਰਾਨ ਫੈਕਟਰੀ ਮਾਲਕ ਫੈਕਟਰੀ ਦੇ ਅੰਦਰ ਕੰਮ ਕਰ ਰਹੀ ਲੇਬਰ ਨੂੰ ਤਾਲਾ ਲਗਾ ਕੇ ਉਥੋਂ ਫਰਾਰ ਹੋ ਗਿਆ । ਇਸ ਦਾ ਪਤਾ ਲਗੱਦੇ ਹੀ ਮਹੌਲ ਭੱਖ ਗਿਆ ਅਤੇ ਅਤੇ ਲੋਕਾਂ ਨੇ ਅਤੇ ਪਰਿਵਾਰ ਨੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪਰਿਵਾਰ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।